FacebookTwitterg+Mail

ਦਿਵਿਆ ਦੀ 'ਮੀ ਐਂਡ ਮਾਂ' ਦੇ ਲਾਂਚ ਮੌਕੇ 'ਤੇ ਜੂਹੀ ਚਾਵਲਾ ਨੇ ਨਿੱਜ਼ੀ ਜ਼ਿੰਦਗੀ ਨਾਲ ਜੁੜੀਆਂ ਇਹ ਗੱਲਾਂ ਕੀਤੀਆਂ ਸਾਂਝੀਆਂ

    1/11
13 February, 2017 11:41:26 AM
ਮੁੰਬਈ— ਹਾਲ ਹੀ 'ਚ ਦਿਵਿਆ ਦੱਤਾ ਨੇ ਆਪਣੀ ਕਿਤਾਬ, 'ਮੀ ਐਂਡ ਮਾਂ' ਦੀ ਲਾਂਚਿੰਗ ਮੁੰਬਈ 'ਚ ਰੱਖੀ ਗਈ ਸੀ, ਜਿਸ ਨੂੰ ਲਾਂਚ ਕਰਨ ਲਈ ਲਈ ਖਾਸ ਤੌਰ 'ਤੇ ਅਮਿਤਾਭ ਬੱਚਨ ਆਏ ਸਨ। ਇਸ ਤੋਂ ਇਲਾਵਾ ਜੂਹੀ ਚਾਵਲਾ, ਅਨੂਪ ਸੋਨੀ, ਰਜੀਤ ਕਪੂਰ, ਅਨੂਪ ਜਲੋਟਾ, ਸ਼੍ਰੀ ਰਾਮ ਰਾਘਵਨ, ਤਨਵੀ ਆਜਮੀ, ਇਲਾ ਅਰੁਣ, ਅਤੁਲ ਕੁਲਕਰਣੀ, ਸੋਨਾਲੀ ਬੇਂਦਰੇ ਅਤੇ ਸਮੀਰ ਸਮੇਤ ਕਈ ਹੋਰ ਹਸਤੀਆਂ ਵੀ ਇਸ ਸਮਾਰੋਹ ਦੌਰਾਨ ਨਜ਼ਰ ਆਈਆਂ। ਇਸ ਦੌਰਾਨ ਜੂਹੀ ਚਾਵਲਾ ਨੇ ਆਪਣੇ ਬੀਤੇ ਦਿਨਾਂ ਨੂੰ ਯਾਦ ਕਰਦੇ ਹੋਏ ਕਿਹਾ, ''ਮੇਰੇ 'ਚ ਇਨ੍ਹੀ ਹਿੰਮਤ ਨਹੀਂ ਹੈ ਕਿ, ਮੈਂ ਆਪਣੀ ਆਤਮਕਥਾ ਲਿਖ ਸਕਾ।''
ਹਸਣ ਦੇ ਨਾਲ-ਨਾਲ ਰੋਈ ਵੀ ਹੈ ਜੂਹੀ ਚਾਵਲਾ...
ਜੂਹੀ ਨੇ ਕਿਹਾ, ''ਮੈਂ ਜਿਨ੍ਹਾਂ ਹਸਦੀ ਹਾਂ, ਉਨ੍ਹਾਂ ਦੀ ਰੌਂਦੀ ਵੀ ਹਾਂ। ਮੈਂ ਆਪਣੀ ਮਾਂ ਵਾਂਗ ਬਣਨਾ ਚਾਹੁੰਦੀ ਸੀ। ਜਦੋਂ ਉਹ ਇਕ ਨਾਮੀ ਹੋਟਲ 'ਚ ਕੰਮ ਕਰਨ ਜਾਂਦੀ ਸੀ ਤਾਂ ਉਹ ਬਹੁਤ ਚੰਗੇ ਤਰੀਕੇ ਨਾਲ ਤਿਆਰ ਹੁੰਦੇ ਸਨ। ਜਦੋਂ ਮੇਰੀ ਮਾਂ ਨੂੰ ਪਤਾ ਲੱਗਾ ਕਿ ਮੈਂ ਉਨ੍ਹਾਂ ਵਾਂਗ ਬਣਨਾ ਚਾਹੁੰਦੀ ਹਾਂ ਤਾਂ ਉਨ੍ਹਾਂ ਨੇ ਮੈਨੂੰ ਕਿਹਾ, ਕੁਝ ਦਿਲਚਸਪ ਕਰੋ ਬੇਟਾ।''
1000 ਰੁਪਏ ਸੀ ਪਹਿਲੀ ਕਮਾਈ...
ਜੂਹੀ ਨੇ ਆਪਣੀ ਪਹਿਲੀ ਕਮਾਈ ਨੂੰ ਯਾਦ ਕਰਦੇ ਹੋਏ ਕਿਹਾ, ''ਮੈਨੂੰ ਇਕ ਮਾਡਲਿੰਗ ਕੰਟਰੈਕਟ ਲਈ ਇਕ ਹਜ਼ਾਰ ਰੁਪਏ ਦੀ ਫੀਸ ਮਿਲੀ ਸੀ। ਇਹ ਪੈਸੇ ਮੈਂ ਆਪਣੀ ਮਾਂ ਨੂੰ ਦਿੱਤੇ ਸੀ। ਉਸ ਦਿਨ ਮੇਰੀ ਮਾਂ ਬਹੁਤ ਭਾਵੁਕ ਹੋਈ ਸੀ।'' ਜੂਹੀ ਉਸ ਸਮੇਂ ਸਿਰਫ 11 ਸਾਲ ਦੀ ਸੀ। ਉਹ ਜਲਦ ਹੀ ਨਾਗੇਸ਼ ਕੁਕਨੂਰ ਨਿਰਦੇਸ਼ਿਤ ਇਕ ਵੈੱਬ ਸੀਰੀਜ਼ 'ਚ ਨਜ਼ਰ ਆਈ ਸੀ।
ਮਿਸ ਇੰਡੀਆ ਬਣਨ ਤੋਂ ਬਾਅਦ ਆਈ ਸੀ ਫਿਲਮਾਂ 'ਚ...
ਜੂਹੀ ਨੂੰ ਸਾਲ 1984 'ਚ ਮਿਸ ਇੰਡੀਆ ਚੁਣਿਆ ਗਿਆ ਸੀ। ਇਸ ਤੋਂ ਦੋ ਸਾਲ ਬਾਅਦ ਉਸ ਨੇ ਸਾਲ 1986 'ਚ ਫਿਲਮ 'ਸਲਤਨਤ' ਨਾਲ ਬਤੌਰ ਅਭਿਨੇਤਰੀ ਡੈਬਿਊ ਕੀਤਾ ਸੀ। ਜੂਹੀ 90 ਦੇ ਦਹਾਕੇ ਦੀ ਇਕ ਅਜਿਹੀ ਅਭਿਨੇਤਰੀ ਹੈ, ਜਿਸ ਨੇ ਸਲਮਾਨ ਖਾਨ ਨਾਲ ਬਤੌਰ ਲੀਡ ਕੋਈ ਫਿਲਮ ਨਹੀਂ ਕੀਤੀ ਸੀ।

Tags: Juhi ChawlaDivya DuttaMe and MaaAmitabh Bachchanਦਿਵਿਆ ਦੱਤਾਮੀ ਐਂਡ ਮਾਂਜੂਹੀ ਚਾਵਲਾ