FacebookTwitterg+Mail

'ਰੰਗੂਨ' 'ਚ ਸੈਫ ਤੇ ਸ਼ਾਹਿਦ ਨਾਲ ਦਿਖਣਗੇ ਕੰਗਨਾ ਦੇ ਜ਼ਬਦਸਤ ਇੰਟੀਮੇਟ ਸੀਨ

    1/16
13 February, 2017 02:42:12 PM
ਮੁੰਬਈ- 24 ਫਰਵਰੀ ਨੂੰ ਵਿਸ਼ਾਲ ਭਾਰਦਵਾਜ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ 'ਰੰਗੂਨ' ਰਿਲੀਜ਼ ਹੋਣ ਜਾ ਰਹੀ ਹੈ। ਰਿਲੀਜ਼ ਤੋਂ ਪਹਿਲੇ 'ਰੰਗੂਨ' ਫਿਲਮ ਦੀ ਮੁੱਖ ਅਦਾਕਾਰਾ ਕੰਗਨਾ ਰਾਣੌਤ ਸਾਰੀਆਂ ਜਗ੍ਹਾਂ ਸੁਰਖੀਆਂ ਬਟੋਰ ਰਹੀ ਹੈ ਅਤੇ ਬਟੋਰੇਗੀ ਵੀ ਕਿਉਂ ਨਹੀਂ, ਉਨ੍ਹਾਂ ਦਾ ਕਿਰਦਾਰ ਹੀ ਇਨ੍ਹਾਂ ਮਜ਼ਬੂਤ ਹੈ ਕਿ ਇਸ ਨੂੰ ਕੰਗਨਾ ਦੇ ਇਲਾਵਾ ਹੋਰ ਕੋਈ ਨਿਭਾ ਵੀ ਨਹੀਂ ਸਕਦਾ ਸੀ। ਕੰਗਨਾ ਨੇ ਇਸ ਫਿਲਮ 'ਚ ਕਈ ਬੋਲਡ ਸੀਨ ਦਿੱਤੇ ਹਨ। 'ਰੰਗੂਨ' 'ਚ ਕੰਗਨਾ ਜੂਲੀਆ ਨਾਂ ਦੀ ਅਜਿਹੀ ਕਿਰਦਾਰ ਨੂੰ ਨਿਭਾ ਰਹੀ ਹੈ ਜੋ ਇੰਟਰਨੈੱਟ ਹੈ, ਡਾਂਸਰ, ਗਾਇਕਾ ਅਤੇ ਬਿੰਦਾਸ ਹੈ।
ਉਨ੍ਹਾਂ ਦੀ ਹਰ ਜਗ੍ਹਾਂ ਮੰਗ ਹੈ। ਉਹ ਇਕੱਠੇ ਦੋ ਪੁਰਖਾਂ ਨਾਲ ਪਿਆਰ ਕਰਦੀ ਹੈ। ਦੋਹਾਂ ਨੂੰ ਬਹੁਤ ਹੀ ਚਾਹੁੰਦੀ ਹੈ ਅਤੇ ਇਸ 'ਚ ਜੂਲੀਆ ਨੂੰ ਕੋਈ ਵੀ ਗੁਰੇਜ਼ ਨਹੀਂ ਹੈ। ਫਿਲਮ ਦੇ ਇਹ ਦੋ ਪੁਰਖ ਸੈਫ ਅਲੀ ਖਾਨ ਅਤੇ ਸ਼ਾਹਿਦ ਕਪੂਰ ਹਨ। ਦੋਹਾਂ ਨਾਲ ਵੱਖ-ਵੱਖ ਕੈਮਿਸਟ੍ਰੀ ਲਾਜਵਾਬ ਹੈ। ਫਿਲਮ ਦੇ ਕਰੀਬੀ ਸੂਤਰਾਂ ਦੀ ਮੰਨੀਏ ਤਾਂ ਕੰਗਨਾ ਨੂੰ ਹੁਣ ਤੱਕ ਅਜਿਹੇ ਰੂਪ 'ਚ ਪਹਿਲੇ ਕਦੇ ਨਹੀਂ ਦੇਖਿਆ ਗਿਆ ਹੈ ਅਤੇ ਨਾ ਹੀ ਇਸ ਹੱਦ ਤੱਕ ਬੋਲਡ ਅਵਤਾਰ 'ਚ ਦੇਖਿਆ ਗਿਆ ਹੈ।

Tags: Rangoon Kangana ranaut Saif Ali Khan Shahid Kapoor bold sceneਰੰਗੂਨਕੰਗਨਾ ਰਾਣੌਤ

About The Author

Anuradha Sharma

Anuradha Sharma is News Editor at Jagbani.