FacebookTwitterg+Mail

ਗੋਲਡੀ ਦਾ ਨਵਾਂ ਗੀਤ 'ਕਮਲੀ' ਹੋਇਆ ਰਿਲੀਜ਼, ਵੀਡੀਓ

13 February, 2017 02:49:04 PM
ਜਲੰਧਰ—ਪੰਜਾਬੀ ਗਾਇਕ ਗੋਲਡੀ ਦਾ ਨਵਾਂ ਗੀਤ 'ਤੇਰੀ ਕਮਲੀ' ਹਾਲ ਹੀ 'ਚ ਰਿਲੀਜ਼ ਹੋਇਆ ਹੈ। ਜਿਸ 'ਚ ਗੋਲਡੀ ਦੀ ਕਮਲੀ ਬੀਤੇ ਵੇਲੇ ਨੂੰ ਯਾਦ ਕਰਦੀ ਦਿਖ ਰਹੀ ਹੈ। ਇਸ ਗੀਤ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਖ਼ਬਰ ਲਿਖੇ ਜਾਣ 'ਤੇ ਇਸ ਗੀਤ ਨੂੰ ਯੂ-ਟਿਊਬ 'ਤੇ 474,534 ਵਾਰ ਤੋਂ ਵਧ ਦੇਖਿਆ ਗਿਆ। ਗੀਤਕਾਰ ਨਰਿੰਦਰ ਬਾਠ ਨੇ ਇਹ ਗਾਣਾ ਲਿਖਿਆ, ਜਦੋਕਿ ਇਸ ਦਾ ਮਿਊਜ਼ਿਕ ਖੁਦ ਗੋਲਡੀ ਦੇਸੀ ਕਰੂ ਨੇ ਹੀ ਦਿੱਤਾ ਹੈ। ਵੀਡੀਓ 'ਚ ਪਰਮੀਸ਼ ਵਰਮਾ ਵੀ ਦਿਖਾਈ ਰਹੇ ਹਨ।
ਇਸ ਗੀਤ ਨੂੰ ਸਪੀਡ ਰਿਕਾਰਡਜ਼ ਦੇ ਬੈਨਰ ਹੇਠ ਤਿਆਰ ਕੀਤਾ ਗਿਆ ਹੈ। ਇਸ ਤੋਂ ਪਹਿਲਾ ਉਨ੍ਹਾਂ ਦੇ ਐਲਬਮ 'ਦੇਸੀ ਨਾ ਮੇਰੇ ਬਾਰੇ' ਨੂੰ ਵੀ ਦਰਸ਼ਕਾਂ ਵਲੋਂ ਪਸੰਦ ਕੀਤਾ ਜਾ ਰਿਹਾ ਹੈ। ਪੰਜਾਬੀ ਗਾਣਿਆਂ ਤੋਂ ਇਲਾਵਾ ਉਨ੍ਹਾਂ ਨੇ ਧਾਰਮਿਕ ਗਾਣੇ ਜਿਵੇਂ 'ਲੱਖ ਖੁਸੀਆਂ ਪਾਤਸ਼ਾਹੀਆਂ' ਨੂੰ ਵੀ ਆਪਣੀ ਅਵਾਜ਼ ਦਿੱਤੀ।

Tags: GoldyTeri Kamlivideoreleaseਗੋਲਡੀਕਮਲੀਵੀਡੀਓਰਿਲੀਜ਼