FacebookTwitterg+Mail

BMC ਦੀ ਗਲਤੀ ਨਾਲ ਪਰੇਸ਼ਾਨੀ 'ਚ ਫਸੀ 'ਕੈਲੰਡਰ ਗਰਲ', ਪੱਤਰ ਲਿਖ ਕੇ BMC ਨੇ ਮੰਗੀ ਮੁਆਫੀ

avani modi
13 February, 2017 03:53:10 PM
ਮੁੰਬਈ— ਮੁੰਬਈ 'ਚ ਹੋਣ ਵਾਲੇ ਮਹਾਨਗਰ ਪਾਲਿਕਾ (ਬੀ. ਐੱਮ. ਸੀ) ਦੀਆਂ ਚੋਣਾਂ ਦੀ ਤਿਆਰੀ 'ਚ ਰੁੱਝੀ ਬੀ. ਐੱਮ. ਸੀ. ਦੀ ਟੀਮ ਨੇ ਪਿਛਲੇ ਦਿਨੀਂ ਇਕ ਦੇਸੀ ਗਲਤੀ ਕਰ ਦਿੱਤੀ, ਜਿਸ ਦਾ ਖਾਮਿਆਜਾ 'ਕੈਲੰਡਰ ਗਰਲ' ਅਵਨੀ ਮੋਦੀ ਨੂੰ ਭੁਗਤਨਾ ਪਿਆ। ਅਸਲ 'ਚ ਬੀ. ਐੱਮ. ਸੀ. ਨੇ ਆਪਣੇ ਐਡ 'ਚ ਗਲਤੀ ਨਾਲ ਅਵਨੀ ਦਾ ਨੰਬਰ ਸ਼ੇਅਰ ਕਰ ਦਿੱਤਾ। ਇਸ ਤੋਂ ਬਾਅਦ ਉਸ ਕੋਲ ਵੋਟਰ ਕਾਰਡ ਨੂੰ ਸੁਧਾਰਨ ਲਈ ਕਈ ਫੋਨ ਅਤੇ ਮੈਸੇਜ ਆਉਣ ਲੱਗੇ। ਜਿਸ ਨਾਲ ਅਵਨੀ ਮੋਦੀ ਨੇ ਪਰੇਸ਼ਾਨ ਹੋ ਕੇ ਇਕ ਵੀਡੀਓ ਜਾਰੀ ਕਰ ਕੇ ਇਹ ਸਭ ਕੁਝ ਛੇਤੀ ਤੋਂ ਛੇਤੀ ਠੀਕ ਕਰਨ ਦੀ ਸਲਾਹ ਦਿੱਤੀ। ਸੂਤਰਾਂ ਮੁਤਾਬਕ ਬੀ. ਐੱਮ. ਸੀ. ਵੱਲੋਂ ਲੋਕਲ ਮੀਡੀਆ 'ਚ ਇਕ ਐਡ ਜਾਰੀ ਕਰ ਕੇ ਉਨ੍ਹਾਂ ਲੋਕਾਂ ਤੋਂ ਵੋਟਰ ਕਾਰਡ 'ਚ ਸੁਧਾਰ ਕਰਨ ਨੂੰ ਕਿਹਾ ਸੀ, ਜਿਨ੍ਹਾਂ ਦੇ ਕਾਰਡ 'ਚ ਕੋਈ ਗਲਤੀ ਸੀ। ਇਸ ਦਾ ਨਾਮ ਓਪਰੇਸ਼ਨ ਬਲੈਕ ਡੌਟ ਦਿੱਤਾ ਹੈ। ਐਡ 'ਚ ਇਕ ਮੋਬਾਇਲ ਨੰਬਰ ਦਰਜ ਸੀ, ਜਿਸ 'ਤੇ ਫੋਨ ਕਰ ਕੇ ਆਪਣੇ ਵੋਟਰ ਕਾਰਡ ਨੂੰ ਲੈ ਕੇ ਕੋਈ ਵੀ ਸ਼ਿਕਾਇਤ ਦਰਜ ਕਰਾਉਣ ਨੂੰ ਕਿਹਾ ਗਿਆ ਸੀ।
ਬੀ. ਐੱਮ. ਸੀ. ਨੇ ਮੰਗੀ ਮੁਆਫੀ, ਜਾਰੀ ਕੀਤਾ ਦੂਜਾ ਐਡ...
ਅਵਨੀ ਦੇ ਸ਼ਿਕਾਇਤ ਦਰਜ ਕਰਾਉਣ ਤੋਂ ਬਾਅਦ ਬੀ. ਐੱਮ. ਸੀ. ਨੇ ਉਸ ਤੋਂ ਮੁਆਫੀ ਮੰਗੀ। ਐਡੀਸ਼ਨਲ ਨਗਰ ਕਮਿਸ਼ਨਰ ਸੰਜੇ ਦੇਸ਼ਮੁੱਖ ਨੇ ਦੱਸਿਆ ਕਿ ਇਹ ਗਲਤੀ ਮੇਰੇ ਯੂਨੀਅਰਸ ਤੋਂ ਹੋਈ ਹੈ। ਜਿਸ ਨੂੰ ਸੁਧਾਰਨ ਲਈ ਇਕ ਦੂਜਾ ਐਡ ਜਾਰੀ ਕਰ ਰਿਹਾ ਹੈ। ਅਵਨੀ ਮੋਦੀ ਨੂੰ ਵੀ ਮੁਆਫੀ ਪੱਤਰ ਭੇਜ ਦਿੱਤਾ ਹੈ। ਮਾਧੁਰ ਭੰਡਾਰਕਰ ਦੀ ਪਿਛਲੀ ਰਿਲੀਜ਼ ਫਿਲਮ 'ਕੈਲੰਡਰ ਗਰਲ' ਨਾਲ ਅਵਨੀ ਨੇ ਆਪਣਾ ਫਿਲਮੀ ਕੈਰੀਅਰ ਸ਼ੁਰੂ ਕੀਤਾ ਸੀ। ਇਸ ਤੋਂ ਇਲਾਵਾ ਉਹ ਕਈ ਗੁਜਰਾਤੀ ਅਤੇ ਮਰਾਠੀ ਫਿਲਮਾਂ 'ਚ ਕੰਮ ਕਰ ਚੁੱਕੀ ਹੈ।

Tags: Avani ModiCalendar GirlsBMCvoter cardsਅਵਨੀ ਮੋਦੀਕੈਲੰਡਰ ਗਰਲ