FacebookTwitterg+Mail

ਬਾਫਟਾ ਪੁਰਸਕਾਰ ਸਮਾਰੋਹ ਦੌਰਾਨ ਕਾਮੇਡੀਅਨ ਸਟੀਫਨ ਫਰਾਈ ਨੇ ਡੋਨਾਲਡ ਟਰੰਪ 'ਤੇ ਵਿੰਨ੍ਹਿਆ ਨਿਸ਼ਾਨਾ

stephen fry takes dig at donald trump
13 February, 2017 03:21:16 PM
ਲੰਡਨ— ਕਾਮੇਡੀ ਕਲਾਕਾਰ ਸਟੀਫਨ ਫਰਾਈ ਨੇ 70ਵੇਂ ਬਾਫਟਾ ਸਮਾਰੋਹ ਦੀ ਮੇਜ਼ਬਾਨੀ ਦੀ ਸ਼ੁਰੂਆਤ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਅੱਜਕਲ ਵੱਡੇ-ਵੱਡੇ ਐਵਾਰਡ ਸਮਾਰੋਹਾਂ 'ਚ ਟਰੰਪ ਦੀ ਨਿੰਦਿਆ ਹੋਣੀ ਇਕ ਰਿਵਾਜ ਬਣ ਗਿਆ ਹੈ। ਅਜਿਹੇ 'ਚ ਬਾਫਟਾ ਦੇ ਹੋਸਟ ਨੇ ਵੀ ਸਮਾਂ ਨਾ ਗਵਾਉਂਦਿਆਂ ਇਸ ਸਾਲ ਦੇ ਸਮਾਰੋਹ ਦੀ ਸ਼ੁਰੂਆਤ ਸੀਨੀਅਰ ਅਭਿਨੇਤਰੀ ਸਟ੍ਰੀਪ ਵਲੋਂ ਗੋਲਡਨ ਗਲੋਬਲਸ 'ਚ ਜਨਤਕ ਤੌਰ 'ਤੇ ਰਾਸ਼ਟਰਪਤੀ ਟਰੰਪ ਦੀ ਨਿੰਦਿਆ ਦਾ ਹਵਾਲਾ ਦਿੰਦਿਆਂ ਕੀਤੀ।
ਸਟ੍ਰੀਪ ਨੇ ਟਰੰਪ ਵਲੋਂ ਇਕ ਅਪਾਹਜ ਪੱਤਰਕਾਰ ਦਾ ਮਜ਼ਾਕ ਬਣਾਏ ਜਾਣ ਦੀ ਨਿੰਦਿਆ ਕੀਤੀ ਸੀ। ਫਰਾਈ ਨੇ ਸਟੇਜ 'ਤੇ ਆਉਣ ਦੇ ਤੁਰੰਤ ਬਾਅਦ ਕਿਹਾ, 'ਮੈਂ ਹੇਠਾਂ ਹਰੇਕ ਲਾਈਨ 'ਚ ਬੈਠੇ ਉਨ੍ਹਾਂ ਲੋਕਾਂ ਨੂੰ ਜ਼ਿਆਦਾ ਦੇਖ ਸਕਦਾ ਹਾਂ, ਜਿਹੜੇ ਖੂਬਸੂਰਤ ਡਰੈੱਸ ਉਧਾਰ ਲੈ ਕੇ ਆਏ ਹਨ।'
ਸਟ੍ਰੀਪ ਉਨ੍ਹਾਂ ਦੀ ਇਸ ਗੱਲ 'ਤੇ ਹੱਸਣ ਲੱਗੀ ਸੀ। ਅਸਲ 'ਚ ਟਰੰਪ ਨੇ ਉਸ ਨੂੰ 'ਓਵਰਰੇਟਿਡ' ਦੱਸਿਆ ਸੀ। ਫਰਾਈ ਨੇ ਟਿੱਪਣੀ ਕਰਦਿਆਂ ਕਿਹਾ ਕਿ ਕੋਈ 'ਪੱਕਾ ਮੂਰਖ' ਹੀ ਸੋਚੇਗਾ ਕਿ ਉਹ ਸਭ ਤੋਂ ਮਹਾਨ ਅਭਿਨੇਤਰੀਆਂ 'ਚੋਂ ਇਕ ਨਹੀਂ ਹੈ।
ਮੇਜ਼ਬਾਨੀ ਦੀ ਸ਼ੁਰੂਆਤ 'ਚ ਹੀ ਫਰਾਈ ਨੇ ਕਿਹਾ, 'ਉਹ ਸਭ ਤੋਂ ਮਹਾਨ ਅਭਿਨੇਤਰੀਆਂ 'ਚੋਂ ਇਕ ਹੈ। ਕੋਈ ਪੱਕਾ ਮੂਰਖ ਹੀ ਇਸ ਤੋਂ ਵੱਖਰੀ ਗੱਲ ਸੋਚਦਾ ਹੋਵੇਗਾ।' ਗੋਲਡਨ ਗਲੋਬਸ 'ਚ ਆਪਣੇ ਭਾਸ਼ਣ ਦੌਰਾਨ ਸਟ੍ਰੀਪ ਨੇ ਅਮਰੀਕੀ ਰਾਸ਼ਟਰਪਤੀ ਦੀ ਨਿੰਦਿਆ ਕਰਦਿਆਂ ਵਿਭਿੰਨਤਾ ਦੇ ਮਹੱਤਵ ਨੂੰ ਦੱਸਿਆ ਸੀ।

Tags: BAFTA Stephen Fry Donald Trump ਬਾਫਟਾ ਸਟੀਫਨ ਫਰਾਈ ਡੋਨਾਲਡ ਟਰੰਪ