FacebookTwitterg+Mail

'ਜੌਲੀ. ਐੱਲ. ਐੱਲ. ਬੀ 2' ਨੇ ਤੀਜੇ ਦਿਨ ਬਣਾਇਆ ਇਹ ਰਿਕਾਰਡ, ਜਾਣੋ ਹੁਣ ਤੱਕ ਕਿੰਨੀ ਕੀਤੀ ਕਮਾਈ!

akshay kumar
13 February, 2017 04:16:56 PM
ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਾ ਅਕਸ਼ੈ ਕੁਮਾਰ ਦੀ ਫਿਲਮ 'ਜੌਲੀ. ਐੱਲ. ਐੱਲ. ਬੀ 2' ਬੀਤੇ ਸ਼ੁੱਕਰਵਾਰ ਬਾਕਸ ਆਫਿਸ 'ਤੇ ਰਿਲੀਜ਼ ਹੋਈ ਹੈ। ਅਕਸ਼ੈ ਦੀ ਇਹ ਫਿਲਮ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰਦੀ ਨਜ਼ਰ ਆ ਰਹੀ ਹੈ। ਟ੍ਰੇਡ ਐਨਾਲਿਸਟ ਤਰਣ ਆਦਰਸ਼ ਮੁਤਾਬਕ, ਇਸ ਫਿਲਮ ਨੇ ਓਪਨਿੰਗ ਵੀਕੇਂਡ 'ਚ 50.46 ਕਰੋੜ ਰੁਪਏ ਦਾ ਕੁਲੈਕਸ਼ਨ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਸੁਭਾਸ਼ ਕਪੂਰ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ ਨੇ ਪਹਿਲੇ ਦਿਨ 13.20 ਕਰੋੜ, ਦੂਜੇ ਦਿਨ 17.31 ਕਰੋੜ ਅਤੇ ਤੀਜੇ ਦਿਨ 19.95 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਪਹਿਲੇ ਵੀਕੇਂਡ ਕੁਲੈਕਸ਼ਨ ਦੇ ਮਾਮਲੇ 'ਚ 'ਜੌਲੀ. ਐੱਲ. ਐੱਲ. ਬੀ 2' ਨੇ ਇਕ ਖਾਸ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਇਹ ਬਾਲੀਵੁੱਡ ਦੇ ਇਤਿਹਾਸ 'ਚ ਹੁਣ ਤੱਕ ਫਰਵਰੀ 'ਚ ਪਹਿਲੇ ਵੀਕੇਂਡ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਸਾਬਿਤ ਹੋਈ ਹੈ। ਇਸ ਤੋਂ ਪਹਿਲਾਂ ਅਰਜੁਨ ਕਪੂਰ, ਰਣਵੀਰ ਕਪੂਰ ਅਤੇ ਪ੍ਰਿਅੰਕਾ ਚੋਪੜਾ ਸਟਾਰਰ 'ਗੁੰਡੇ' ਪਹਿਲੇ ਵੀਕੇਂਡ 'ਚ 43.93 ਕਰੋੜ ਰੁਪਏ ਦਾ ਕਾਰੋਬਾਰ ਕਰ ਕੇ ਇਸ ਲਿਸਟ 'ਚ ਟਾਪ ਦਾ ਸਥਾਨ ਹਾਸਲ ਕੀਤਾ ਸੀ।

Tags: Akshay KumarJolly LLB 2Subhash Kapooropening weekendਅਕਸ਼ੈ ਕੁਮਾਰਸੁਭਾਸ਼ ਕਪੂਰ