FacebookTwitterg+Mail

Mall ਉਦਘਾਟਨ ਕਰਨ ਰਾਂਚੀ ਪਹੁੰਚੀ ਆਮਿਸ਼ਾ, ਲੋਕਾਂ ਦੀ ਟਿੱਪਣੀ 'ਤੇ ਭੜਕੀ

    1/3
13 February, 2017 05:18:03 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਆਮਿਸ਼ਾ ਪਟੇਲ ਹਾਲ ਹੀ 'ਚ ਇਕ ਮਾਲ ਦੇ ਉਦਘਾਟਨ ਰਾਂਚੀ ਗਈ ਸੀ। ਉਸ ਨੂੰ ਉਥੇ ਦੇਖ ਕੇ ਕਾਫੀ ਭੀੜ ਇਕੱਠੀ ਹੋ ਗਈ ਸੀ ਪਰ ਆਮਿਸ਼ਾ ਉਸ ਸਮੇਂ ਭੜਕ ਗਈ, ਜਦੋਂ ਭੀੜ 'ਚੋਂ ਕਿਸੇ ਵਿਅਕਤੀ ਨੇ ਉਸ ਨੂੰ ਚੁੱਬਦੀ ਗੱਲ ਆਖੀ। ਇਹ ਗੱਲ ਸੁਣ ਕੇ ਆਮਿਸ਼ਾ ਨੂੰ ਇਨ੍ਹਾ ਜ਼ਿਆਦਾ ਗੁੱਸਾ ਆਇਆ ਕਿ ਉਹ ਉਸੇ ਸਮੇਂ ਉਦਘਾਟਨ ਸਮਾਰੋਹ ਨੂੰ ਛੱਡ ਕੇ ਜਾਣ ਲੱਗੀ ਸੀ ਪਰ ਇਹ ਗੱਲ ਪਤਾ ਨਹੀਂ ਲੱਗੀ ਕੀ ਅਸਲ 'ਚ ਗੱਲ ਆਖੀ ਕੀ ਸੀ।
ਜ਼ਿਕਰਯੋਗ ਹੈ ਕਿ,ਆਮਿਸ਼ਾ ਪਟੇਲ ਅਤੇ ਮਹਿਮਾ ਚੌਧਰੀ ਬੀਤੇ ਸ਼ਨੀਵਾਰ ਨੂੰ ਭਜਨ ਸੰਧਿਆ 'ਚ ਸ਼ਾਮਲ ਹੋਈਆਂ ਸਨ। ਪ੍ਰਮੋਟਰ ਦੇ ਪਰੀਜਨ ਅਤੇ ਮਿੱਤਰ ਤਸਵੀਰਾਂ ਖਿਚਵਾਉਣ ਲੱਗੇ ਤਾਂ ਭੀੜ ਵਧ ਗਈ, ਜਿਸ ਕਾਰਨ ਆਮਿਸ਼ਾ ਨੂੰ ਜ਼ਿਆਦਾ ਗੁੱਸਾ ਆਇਆ।

Tags: Ameesha PatelMall udghatan Mahima Chaudharyਆਮਿਸ਼ਾ ਪਟੇਲMall ਉਦਾਘਟਨਮਹਿਮਾ ਚੌਧਰੀ