ਮੁੰਬਈ- ਕੰਗਨਾ ਰਾਣੌਤ ਨੇ 'ਬਾਜ਼ਾਰ ਮੈਗਜ਼ੀਨ' ਲਈ ਇਕ ਫੋਟੋਸ਼ੂਟ ਕਰਵਾਇਆ ਹੈ। ਇਹ ਫੋਟੋਸ਼ੂਟ ਇਕ ਬ੍ਰਾਈਡਲ (ਲਾੜੀ) ਫੋਟੋਸ਼ੂਟ ਹੈ। 'ਕੁਈਨ' ਅਤੇ 'ਤਨੁ ਵੈਡਸ ਮਨੁ' ਜਿਹੀਆਂ ਫਿਲਮਾਂ ਨਾਲ ਫਿਲਮ ਇੰਡਸਟ੍ਰੀ 'ਤੇ ਆਪਣਾ ਅਕਸ ਛੱਡਣ ਵਾਲੀ ਕੰਗਨਾ ਦੇ ਇਲਾਵਾ ਹਰਸ਼ਵਰਧਨ ਕਪੂਰ ਨੇ ਵੀ ਜੈਕਲੀਨ ਫਰਨਾਡੀਜ਼ ਨਾਲ 'ਬਾਜ਼ਾਰ ਮੈਗਜ਼ੀਨ' ਲਈ ਫੋਟੋਸ਼ੂਟ ਕਰਵਾਇਆ ਹੈ। ਦਰਅਸਲ, ਵਿਆਹਾਂ ਦੇ ਸੀਜ਼ਨ 'ਚ 'ਬ੍ਰਾਈਡਲ ਫੋਟੋਸ਼ੂਟ' ਦਾ ਚਲਨ ਹੁੰਦਾ ਹੈ ਅਤੇ ਲੋਕ ਇਸ ਨੂੰ ਕਾਫੀ ਪਸੰਦ ਕਰਦੇ ਹਨ। ਦੇਸ਼ਭਰ 'ਚ ਇਨ੍ਹੀਂ ਦਿਨੀਂ ਵਿਆਹਾਂ ਦੇ ਮੌਸਮ ਚੱਲ ਰਿਹਾ ਹੈ ਅਤੇ ਬਾਜ਼ਾਰ ਮੈਗਜ਼ੀਨ ਦੇ ਇਲਾਵਾ ਕਈ ਸਾਰੀਆਂ ਹੋਰ ਮੈਗਜ਼ੀਨਜ਼ ਅਜਿਹੇ ਫੋਟੋਸ਼ੂਟ ਕਰਵਾ ਰਹੀਆਂ ਹਨ।
Click On The Link To See Video-
https://www.instagram.com/p/BQPgZ3shNTp/?taken-by=bazaarbridein
ਇਸ ਸ਼ੂਟ ਦੀ ਇਕ ਵੀਡੀਓ ਵੀ ਆਈ ਹੈ, ਜਿਸ 'ਚ ਤੁਸੀਂ ਦੇਖੋ ਸਕਦੇ ਹੋ ਕਿ ਇਹ ਫੋਟੋਸ਼ੂਟ ਕਿਵੇਂ ਕੀਤਾ ਗਿਆ ਹੈ। ਦੱਸ ਦਈਏ ਕਿ ਕੰਗਨਾ ਰਾਣੌਤ ਦੀ ਫਿਲਮ 'ਰੰਗੂਨ' 24 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਨੂੰ ਵਿਸ਼ਾਲ ਭਾਰਦਵਾਜ ਨੇ ਡਾਇਰੈਕਟ ਕੀਤਾ ਹੈ। 'ਰੰਗੂਨ' ਇਕ ਡਰਾਮਾ ਫਿਲਮ ਹੈ, ਜੋ ਦੂਜੇ ਵਿਸ਼ਵ ਯੁੱਧ 'ਤੇ ਆਧਾਰਿਤ ਹੈ। ਕੰਗਨਾ ਵਿਸ਼ਾਲ ਭਾਰਦਵਾਜ ਨਾਲ ਪਹਿਲੀ ਵਾਰ ਕੰਮ ਕਰ ਰਹੀ ਹੈ।