FacebookTwitterg+Mail

ਸੁਰੀਲੇ ਨਗਮਿਆਂ ਦੀ ਇਹ ਹੈ ਦਿਲਚਸਪ ਦਾਸਤਾਨ

mohammed rafi
13 February, 2017 05:16:02 PM
ਜਲੰਧਰ— ਭਾਰਤੀ ਫਿਲਮ ਸੰਗੀਤ ਜਿੱਥੇ ਹਜ਼ਾਰਾਂ ਸੁਰੀਲੇ ਨਗਮਿਆਂ ਨਾਲ ਲਬਰੇਜ ਹੈ, ਉਥੇ ਹੀ ਇਸ ਹਸੀਨ ਸਫਰ ਦੇ ਕਈ ਦਿਲਚਸਪ ਕਿੱਸੇ ਵੀ ਮਸ਼ਹੂਰ ਹਨ। ਅਜਿਹਾ ਹੀ ਇੱਕ ਕਿੱਸਾ ਹੈ ਇਕ ਬੇਹਿਤਰੀਨ ਇਨਸਾਨ ਤੇ ਪ੍ਰਭਾਵਸ਼ਾਲੀ ਅਭਿਨੇਤਾ ਨਿਰਮਾਤਾ, ਨਿਰਦੇਸ਼ਕ ਮਹਿਮੂਦ ਦੀ ਨਿਰਦੇਸ਼ਤ ਫਿਲਮ 'ਕੁਆਰਾ ਬਾਪ' ਦੇ ਇਕ ਗੀਤ 'ਸਜ ਰਹੀ ਗਲੀ ਮੇਰੀ ਮਾਂ ਚੁਨਰ ਗੋਟੇ ਮੇਂ' ਦਾ। ਬੇਟੇ ਦੇ ਜਨਮ 'ਤੇ ਗਾਇਆ-ਵਜਾਇਆ ਜਾਣ ਵਾਲਾ ਇਹ ਸ਼ਾਇਦ ਭਾਰਤ ਦਾ ਸਭ ਤੋਂ ਮਕਬੂਲ ਗੀਤ ਹੈ, ਜਿਸ ਨੂੰ ਅਵਾਜ਼ ਦਿੱਤੀ ਸੀ, ਸਵ : ਮੁਹੰਮਦ ਰਫੀ ਸਾਹਿਬ, ਮਹਿਮੂਦ ਅਤੇ ਕਿੰਨਰ ਕਲਾਕਾਰਾਂ ਨੇ। ਮਸ਼ਹੂਰ ਨਿਰਦੇਸ਼ਕ ਰੋਸ਼ਨ ਦੇ ਬੇਟੇ ਰਾਜੇਸ਼ ਰੋਸ਼ਨ ਇਸੇ ਫਿਲਮ ਰਾਹੀਂ ਆਪਣੇ ਫਨ ਦਾ ਮੁਜਹਾਅਰਾ ਕਰਨ ਲਈ ਪਹਿਲਾਂ ਮੌਕਾ ਮਿਲਿਆ ਸੀ ਅਤੇ ਲੀਕ ਤੋਂ ਹਟ ਕੇ ਤਿਆਰ ਕੀਤੇ ਜਾ ਰਹੇ ਇਸ ਗੀਤ ਨੂੰ ਉਨ੍ਹਾਂ ਨੇ ਵੀ ਸਾਧਾਰਨ ਰੂਪ 'ਚ ਲਿਆ ਸੀ ਪਰ ਜਦੋਂ ਇਹ ਗੀਤ ਲੋਕਾਂ ਕੋਲ ਪਹੁੰਚਿਆ ਤਾਂ ਹਰਮਨਪਿਆਰਤਾ ਦੀ ਇੱਕ ਮਿਸਾਲ ਸਾਬਿਤ ਹੋਇਆ। ਅੱਜ ਰਫੀ, ਮਹਿਮੂਦ ਅਤੇ ਕਿੰਨਰਾ ਦੇ ਕੋਰਸ ਵਾਲਾ ਇਹ ਗੀਤ ਰਫੀ ਦੇ ਇੱਕ ਬੇਹਿਤਰੀਨ ਗੀਤਾਂ 'ਚੋਂ ਇੱਕ ਹੈ ਅਤੇ ਰਾਜੇਸ਼ ਰੋਸ਼ਨ ਅਤੇ ਮਹਿਮੂਦ ਦੀਆਂ ਪ੍ਰਾਪਤੀਆਂ 'ਚੋਂ ਇੱਕ ਕਿਹਾ ਜਾਂਦਾ ਹੈ। ਜਿੱਥੇ ਇਸ ਗੀਤ 'ਚ ਮਹਿਮੂਦ ਰਫੀ ਦਾ ਸਾਥ ਕਿੰਨਰ ਦੇ ਰਹੇ ਸਨ, ਉਥੇ ਹੀ ਗੀਤ ਦੇ ਫਿਲਮਾਂਕਨ 'ਚ ਵੀ ਮਹਿਮੂਦ ਨੇ ਕਿੰਨਰਾ ਦੀ ਕਲਾ ਦਾ ਸਹਾਰਾ ਲਿਆ। ਫਿਲਮਾਂਕਨ 'ਚ ਕਿੰਨਰਾ ਨੇ ਕਿਸੇ ਸਥਾਪਿਤ ਕਲਾਕਾਰਾਂ ਦੀ ਤਰ੍ਹਾਂ ਅਦਾਇਗੀ ਦਿੱਤੀ।
ਸਾਲ 1974 'ਚ ਰਿਲੀਜ਼ ਹੋਈ 'ਕੁਆਰਾ ਬਾਪ' ਦਾ ਵਾਹਿਦ ਇਹ ਇੱਕੋਂ ਇੱਕ ਗੀਤ ਹੈ, ਜਿਸ 'ਚ ਕਿੰਨਰਾ ਨੂੰ ਕਲਾ ਦੀ ਅਦਾਇਗੀ ਦਾ ਬੇਹਿਤਰੀਨ ਮੌਕਾ ਮਿਲਿਆ ਅਤੇ ਸਵ : ਮੁਹੰਮਦ ਰਫੀ ਦੀ ਮਹਾਨਤਾ ਦਾ ਪ੍ਰਤੀਕ ਵੀ ਜਿੰਨਾ ਨੇ ਅਜਿਹੇ ਗੀਤ ਨੂੰ ਆਪਣੀ ਆਵਾਜ਼ ਦੇਣ ਦਾ ਹੌਸਲਾ ਦਿਖਾਇਆ ਹੈ, ਜਿਸ 'ਚ ਉਨ੍ਹਾਂ ਦੇ ਸਹਿ ਗਾਇਕ ਮਹਿਮੂਦ ਅਤੇ ਕਿੰਨਰ ਸਨ। ਰਾਜੇਸ਼ ਰੋਸ਼ਨ ਨੇ ਭਾਵੇਂ ਚੁਨਿੰਦਾ ਹਿੱਟ ਫਿਲਮਾਂ ਗੀਤ ਦਿੱਤੇ ਹਨ ਪਰ ਇਸ ਗੀਤ ਨੇ ਉਨ੍ਹਾਂ ਦੇ ਹਾਸਲ ਦੇ ਤੌਰ 'ਤੇ ਸਦਾ ਯਾਦ ਕੀਤਾ ਜਾਵੇਗਾ, ਜਿਸ 'ਚ ਮੁਹੰਮਦ ਰਫੀ ਇੱਕ ਢਿੱਡੋਂ ਨੰਗੇ ਗਰੀਬ ਮਜ਼ਦੂਰ ਬੁੱਢੇ ਇਨਸਾਨ ਨੂੰ ਆਵਾਜ਼ ਦੇ ਰਹੇ ਸਨ ਨਾ ਹੀਰੋਇਨ ਸੀ ਨਾ ਲਤਾ ਮੰਗੇਸ਼ਕਰ ਦਾ ਸਾਥ ਤੇ ਨਾ ਹੀ ਬਹੁਤੀ ਡੂੰਘੀ ਸ਼ਾਇਰੀ। ਅਸਲ 'ਚ ਇਹ ਕਿ ਮਹਿਜ ਗੀਤ ਨਹੀਂ ਸਗੋਂ ਭਾਰਤੀ ਫਿਲਮ ਸੰਗੀਤ, ਕਿੰਨਰਾ ਦੀ ਕਲਾ, ਮੁਹੰਮਦ ਰਫੀ ਸਾਹਿਬ, ਰਾਜੇਸ਼ ਰੋਸ਼ਨ ਅਤੇ ਮਹਿਮੂਦ ਦੇ ਫਨ ਦਾ ਬੇਹਿਤਰੀਨ ਮੁਜਆਹਰਾ ਹੈ ਤੇ ਮਹਿਮੂਦ ਦੇ ਮਰਹੂਤ ਪਿਤਾ ਮੁਮਤਾਜਜ਼ ਅਲਾ ਦਾ ਨਾਚ, ਜੋ ਤੁਹਾਨੂੰ ਸਭ ਕੁਝ ਭੁੱਲਾ ਸਕਦਾ ਹੈ ਤਾਂ ਆਨੰਦ ਮਾਣਨਾ ਹੋਵੇ ਭਾਰਤ ਦੇ ਗਰੀਬਾਂ ਦੀ ਖੁਸ਼ੀ ਨੂੰ ਮਹਿਸੂਸ ਕਰਨਾ ਹੋਵੇ, ਸੱਭਿਆਚਾਰ ਦੀ ਸਤਰੰਗੀ ਪੀਂਘ ਦਾ ਅਲੌਕਿਕ ਆਨੰਦ ਮਾਣਨਾ ਹੋਵੇ ਤਾਂ ਤੁਹਾਨੂੰ ਸੁਣਨਾ ਅਤੇ ਦੇਖਣਾ ਪਵੇਗਾ।
ਤਰਸੇਮ ਬਸ਼ਰ

Tags: Mohammed RafiMahmoodKinaraLata Mangeshkarਮੁਹੰਮਦ ਰਫੀ ਮਹਿਮੂਦਕਿੰਨਰ