FacebookTwitterg+Mail

Pics: ਗ੍ਰੈਮੀ ਐਵਾਰਡਜ਼ 'ਚ ਬੋਲਡ ਡਰੈੱਸ ਨਾਲ ਲੇਡੀ ਗਾਗਾ ਨੇ ਕੀਤਾ ਸਾਰਿਆਂ ਨੂੰ ਹੈਰਾਨ

    1/16
13 February, 2017 05:22:23 PM
ਲਾਸ ਏਂਜਲਸ- ਗ੍ਰੈਮੀ ਐਵਾਰਡਜ਼ ਦੇ ਰੈੱਡ ਕਾਰਪੇਟ 'ਤੇ ਹਾਲੀਵੁੱਡ ਦੇ ਸਾਰੇ ਸਿਤਾਰੇ ਆਪਣਾ ਜਲਵਾ ਬਿਖੇਰਦੇ ਹਨ। ਇਸ ਸਮਾਰੋਹ ਲਈ ਸਿਤਾਰੇ ਖਾਸਤੌਰ 'ਤੇ ਆਪਣੇ ਲਈ ਕਪੜੇ ਡਿਜ਼ਾਈਨ ਕਰਵਾਉਂਦੇ ਹਨ। 59ਵੇਂ ਗ੍ਰੈਮੀ ਪੁਰਸਕਾਰ 'ਚ ਇਸ ਵਾਰ ਲੇਡੀ ਗਾਗਾ ਕੁਝ ਅਜਿਹਾ ਪਹਿਣ ਕੇ ਪੁੱਜੀ ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ। ਲੇਡੀ ਗਾਗਾ ਅਕਸਰ ਹੀ ਕੁਝ ਨਾ ਕੁਝ ਅਜਿਹਾ ਕਰਦੀ ਹੈ ਪਰ ਇਸ ਵਾਰ ਅਜਿਹੀ ਡਰੈੱਸ ਦੇ ਬਾਵਜੂਦ ਉਹ ਲੋਕਾਂ ਨੂੰ ਆਕਰਸ਼ਿਤ ਨਹੀਂ ਕਰ ਪਾਈ। ਪ੍ਰੋਗਰਾਮ 'ਚ ਲੇਡੀ ਗਾਗਾ ਨੇ ਇਸ ਵਾਰ ਵੀ ਆਪਣੇ ਲੁੱਕ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਲੇਡੀ ਗਾਗਾ ਇਸ ਸਮਾਰੋਹ 'ਚ ਲੇਦਰ ਕ੍ਰਾਪ ਟੌਪ ਨਾਲ ਹੌਟ ਪੈਂਟ, ਬੈਲਟ ਅਤੇ ਬਲੈਕ ਬੂਟਜ਼ ਪਾ ਕੇ ਪੁੱਜੀ ਸੀ। ਲੇਡੀ ਗਾਗਾ ਦੇ ਇਸ ਟੌਪ ਨੂੰ ਕੁਝ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਸੀ ਕਿ ਸਭ ਦੀਆਂ ਨਜ਼ਰਾਂ ਉਨ੍ਹਾਂ 'ਤੇ ਹੀ ਸੀ। ਉਨ੍ਹਾਂ ਨੇ ਇੱਥੇ ਵੀ ਫਲਾਂਟ ਕਰਨ ਦਾ ਇਕ ਵੀ ਮੌਕਾ ਨਹੀਂ ਛੱਡਿਆ। ਉਨ੍ਹਾਂ ਨੇ ਇੱਥੇ ਰੈੱਡ ਕਾਰਪੇਟ 'ਤੇ ਆਪਣਾ ਟੈਟੂ ਵੀ ਫਲਾਂਟ ਕੀਤਾ ਅਤੇ ਸਟੇਜ 'ਤੇ ਪਰਫਾਰਮ ਵੀ ਕੀਤਾ। ਸਭ ਨੂੰ ਪਤਾ ਹੀ ਹੈ ਕਿ ਲੇਡੀ ਗਾਗਾ ਹਮੇਸ਼ੱਾ ਤੋਂ ਆਪਣੇ ਵੱਖ ਫੈਸ਼ਨ ਨਾਲ ਚਰਚਾ ਬਟੋਰਦੀ ਰਹਿੰਦੀ ਹੈ।

Tags: lady gaga grammy awards 2017bold dress red carpet ਗ੍ਰੈਮੀ ਐਵਾਰਡਜ਼ ਲੇਡੀ ਗਾਗਾ

About The Author

Anuradha Sharma

Anuradha Sharma is News Editor at Jagbani.