FacebookTwitterg+Mail

ਇੰਨੇ ਵੱਡੇ ਬਜਟ 'ਚ ਬਣੇਗੀ 'ਬਾਹੂਬਲੀ' ਫੇਮ ਪ੍ਰਭਾਸ ਦੀ ਅਗਲੀ ਫਿਲਮ

prabhas 150 crore movie
13 February, 2017 09:58:37 PM
ਚੇਨਈ— ਅਭਿਨੇਤਾ ਪ੍ਰਭਾਸ ਦੀ ਅਗਲੀ ਫਿਲਮ 150 ਕਰੋੜ ਰੁਪਏ 'ਚ ਬਣੇਗੀ। ਇਹ ਤਿੰਨ ਭਾਸ਼ਾਵਾਂ 'ਚ ਬਣੇਗੀ, ਜਿਸ ਦੀ ਸੋਮਵਾਰ ਨੂੰ ਅਧਿਕਾਰਕ ਸ਼ੁਰੂਆਤ ਕੀਤੀ ਗਈ। ਫਿਲਮ ਦਾ ਨਾਂ ਫਿਲਹਾਲ ਤੈਅ ਨਹੀਂ ਹੈ। ਇਕ ਬਿਆਨ 'ਚ ਨਿਰਮਾਤਾਵਾਂ ਨੇ ਕਿਹਾ ਕਿ ਫਿਲਮ ਤੇਲਗੂ, ਤਾਮਿਲ ਤੇ ਹਿੰਦੀ 'ਚ ਬਣਾਈ ਜਾਵੇਗੀ।
ਫਿਲਮ ਦੇ ਨਿਰਦੇਸ਼ਕ ਸੁਜੀਤ ਹੋਣਗੇ। ਦੱਸਿਆ ਜਾਂਦਾ ਹੈ ਕਿ ਪ੍ਰਭਾਸ ਫਿਲਮ 'ਚ ਪੁਲਸ ਅਧਿਕਾਰੀ ਦੀ ਭੂਮਿਕਾ 'ਚ ਹੋਣਗੇ। ਫਿਲਮ ਦੀ ਸ਼ੂਟਿੰਗ ਇਸ ਮਹੀਨੇ ਦੇ ਅਖੀਰ ਤੋਂ ਸ਼ੁਰੂ ਹੋਵੇਗੀ। ਇਸ 'ਚ ਸੰਗੀਤ ਸ਼ੰਕਰ-ਅਹਿਸਾਨ-ਲੋਏ ਦੀ ਤਿੱਕੜੀ ਨੇ ਦਿੱਤਾ ਹੈ। ਫਿਲਮ ਦੇ ਹੋਰਨਾਂ ਕਲਾਕਾਰਾਂ ਤੇ ਸਬੰਧਤ ਮੈਂਬਰਾਂ ਦੀ ਚੋਣ ਛੇਤੀ ਕਰ ਲਈ ਜਾਵੇਗੀ।

Tags: Prabhas Baahubali ਪ੍ਰਭਾਸ ਬਾਹੂਬਲੀ