FacebookTwitterg+Mail

ਸ਼ਾਹਰੁਖ ਦੀ ਬੇਟੇ ਅਬਰਾਮ ਨਾਲ ਇਹ ਤਸਵੀਰ ਸੋਸ਼ਲ ਮੀਡੀਆਂ 'ਤੇ ਹੋ ਰਹੀ ਹੈ ਖੂਬ ਵਾਇਰਲ, (ਤਸਵੀਰ)

    1/4
14 February, 2017 10:25:55 AM
ਮੁੰਬਈ—ਬਾਲੀਵੁੱਡ ਦੇ 'ਬਾਦਸ਼ਾਹ' ਸ਼ਾਹਰੁਖ ਖ਼ਾਨ ਨੇ ਆਪਣੇ ਸੋਸ਼ਲ ਅਕਾਉਂਟ ਟਵਿੱਟਰ ਰਾਹੀਂ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੇ ਬੇਟੇ ਅਬਰਾਮ ਖ਼ਾਨ ਨਾਲ ਹੱਥ 'ਚ ਹੱਥ ਪਾ ਕੇ ਸੈਰ ਕਰਦੇ ਨਜ਼ਰ ਆ ਰਹੇ ਹਨ।
ਸ਼ਾਹਰੁਖ ਖ਼ਾਨ ਅਤੇ ਅਬਰਾਮ ਦੀ ਇਹ ਕਿਊਟ ਤਸਵੀਰ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਦੋਵੇ ਬਾਪ-ਬੇਟੇ ਦੇਰ ਰਾਤ ਜੁਹੂ 'ਚ ਸੈਰ ਕਰਦੇ ਨਜ਼ਰ ਆਏ ਸਨ। ਸ਼ਾਹਰੁਖ ਨੇ ਤਸਵੀਰ ਦੇ ਕੈਪਸ਼ਨ 'ਚ ਲਿਖਿਆ, ''ਜੁਹੂ 'ਚ ਦੇਰ ਰਾਤ ਦੀ ਸੈਰ...ਹੱਥ 'ਚ ਹੱਥ ਪਾ ਕੇ... ਅਤੇ ਅਸੀਂ ਜਿਸ ਰੇਤ ਦੇ ਮਹਿਲ ਨੂੰ ਬਣਾਇਆ ਹੈ , ਉਹ ਸਾਰੀ ਜ਼ਿੰਦਗੀ ਇਸ ਤਰ੍ਹਾਂ ਹੀ ਸਲਾਮਤ ਰਹੇਗਾ.. ਮੈਨੂੰ ਯਕੀਨ ਹੈ।''

Tags: Shah Rukh KhanAbRam KhanTwitterCute photoਸ਼ਾਹਰੁਖ ਖ਼ਾਨ ਅਬਰਾਮ ਖ਼ਾਨਟਵਿੱਟਰਕਿਊਟ ਤਸਵੀਰ