FacebookTwitterg+Mail

182 ਵਾਰ ਮਰ ਚੁੱਕਿਆ ਹੈ ਬਾਲੀਵੁੱਡ ਦਾ ਇਹ 'villain' , ਇੰਟਰਵਿਊ ਦੌਰਾਨ ਕੀਤੇ ਖੁਲਾਸੇ

    1/9
14 February, 2017 09:06:20 PM

ਮੁੰਬਈ— ਨੈਸ਼ਨਲ ਐਵਾਰਡ ਵਿਨਿੰਗ ਅਭਿਨੇਤਾ ਆਸ਼ੀਸ਼ ਵਿਦਿਆਰਥੀ ਨੂੰ ਫਿਲਮਾਂ ਕਰਦੇ ਹੋਏ ਅਤੇ ਹਰ ਵਾਰ ਨਵੇਂ ਕਿਰਦਾਰ ਨਿਭਾਉਣ ਵਾਲੇ ਆਸ਼ੀਸ਼ ਨੂੰ ਕਰੀਬ 182 ਵਾਰ ਫਿਲਮਾਂ 'ਚ ਮਰਨਾ ਪਿਆ ਸੀ। ਫਿਲਮਾਂ 'ਚ ਹਰ ਵਾਰ ਨਵੇਂ ਤਰੀਕੇ ਦਾ ਕਿਰਦਾਰ ਕਰਨ ਵਾਲੇ ਆਸ਼ੀਸ਼ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਕਦੀ-ਕਦੀ ਤਾਂ ਡਾਇਰੈਕਟਰ ਵੀ ਪਰੇਸ਼ਾਨ ਹੋ ਜਾਂਦੇ ਸਨ ਕਿ ਇਸ ਫਿਲਮ 'ਚ ਇਸ ਨੂੰ ਕਿਵੇਂ ਮਾਰਿਆਂ ਜਾਵੇ ਅਤੇ ਇਸ ਦਾ ਨਵਾਂ ਤਰੀਕਾ ਕੀ ਹੋਵੇ। ਆਸ਼ੀਸ਼ ਦੇ ਮੁਤਾਬਿਕ ਹਰ ਵਾਰ ਨਵਾਂ ਕਿਰਦਾਰ ਨਿਭਾਉਣ ਨਾਲ ਜ਼ਿੰਦਗੀ 'ਚ ਉਨ੍ਹਾਂ ਨੂੰ ਕਾਫੀ ਕੁਝ ਸਿੱਖਣ ਨੂੰ ਮਿਲਿਆ।

19 ਜੂਨ, 1962 ਹੀ ਕੇਰਲ ਦੇ ਕੰਨੂਰ ਸ਼ਹਿਰ 'ਚ ਜਨਮੇ ਆਸ਼ੀਸ਼ ਵਿਦਿਆਿਰਥੀ ਨੂੰ ਫਿਲਮਾਂ 'ਚ ਨੈਗੇਟਿਵ ਕਿਰਦਾਰ ਲਈ ਜਾਣੇ ਜਾਂਦੇ ਹਨ। ਫਿਲਮ 'ਦ੍ਰੋਹਕਾਲ' ਲਈ ਉਨ੍ਹਾਂ ਨੂੰ 'ਬੈਸਟ ਸਪੋਰਟਿੰਗ ਐਕਟਰ' ਕੈਟਾਗਿਰੀ 'ਚ ਨੈਸ਼ਨਲ ਐਵਾਰਡ ਨਾਲ ਨਵਾਜਿਆ ਜਾ ਚੁੱਕਾ ਹੈ। ਵਿਦਿਆਰਥੀ ਦੀ ਮਾਂ ਰੇਖਾ ਬੰਗਾਲੀ ਮੂਲ ਦੀ ਕੱਥਕ ਡਾਂਸਰ ਹੈ, ਜਦੋਕਿ ਉਨ੍ਹਾਂ ਦੇ ਪਿਤਾ ਗੋਵਿੰਦਾ ਵਿਦਿਆਰਥੀ ਮਲਿਆਲਮੀ ਥੀਏਟਰ ਦੇ ਮਸ਼ਹੂਰ ਕਲਾਕਾਰ ਹਨ।
ਜਦੋ ਸ਼ੂਟਿੰਗ ਦੌਰਾਨ ਡੁੱਬਦਾ-ਡੁੱਬਦਾ ਬਚੇ
ਛੱਤੀਸਗੜ 'ਚ ਦੁਰਗਾ ਦੀ ਮਹਿਮਾਰਾ ਐਨੀਕਟ ਨਾਮਕ ਜਗ੍ਹਾ 'ਚ ਇਕ ਫਿਲਮ 'ਬਾਲੀਵੁੱਡ ਡਾਅਰੀ' ਦੀ ਸ਼ੂਟਿੰਗ ਦੌਰਾਨ ਆਸ਼ੀਸ਼ ਵਿਦਿਆਰਥੀ ਅਤੇ ਉਨਾਂ ਨਾਲ ਇਕ ਕਲਾਕਾਰ ਡੁੱਬਦੇ-ਡੁੱਬਦੇ ਪਾਣੀ 'ਚੋਂ ਬਚੇ ਸਨ। ਦੋਵਾਂ ਨੂੰ ਇਕ ਪੁਲਸਕਰਮੀ ਵਿਕਾਸ ਸਿੰਘ ਨੇ ਬਚਾਇਆ ਸੀ। ਸ਼ੂਟਿੰਗ 'ਚ ਸਾਥੀ ਨਾਲ ਆਸ਼ੀਸ਼ ਨੂੰ ਪਾਣੀ 'ਚ ਜਾਣਾ ਸੀ, ਪਰ ਇਸ ਦੌਰਾਨ ਉਹ ਗਹਿਰੇ ਪਾਣੀ 'ਚ ਚਲੇ ਗਏ ਅਤੇ ਡੁੱਬਣ ਲੱਗੇ। ਉੱਥੇ ਮੌਜ਼ੂਦ ਲੋਕਾਂ ਨੂੰ ਲੱਗਿਆ ਕਿ ਇਹ ਫਿਲਮ ਦਾ ਹੀ ਕੋਈ ਸੀਨ ਹੈ। ਅਜਿਹਾ 'ਚ ਕੋਈ ਮਦਦ ਲਈ ਨਹੀਂ ਭੱਜੇ। ਫਿਰ ਪੁਲਸ ਕਰਮੀ ਵਿਕਾਸ ਨੇ ਉਨ੍ਹਾਂ ਦੀ ਜਾਨ ਬਚਾਈ ਸੀ।

Tags: Ashish VidyarthiInterviewDrohkaalBest Supporting Actorਆਸ਼ੀਸ਼ ਵਿਦਿਆਰਥੀਇੰਟਰਵਿਊ