FacebookTwitterg+Mail

ਜਦੋਂ ਰਵੀਨਾ ਦੇ ਪੈਰਾਂ 'ਤੇ ਡਿੱਗ ਕੇ ਰੋਣ ਲੱਗਾ ਫੈਨ, ਸਰੀਰ 'ਤੇ ਬਣਵਾ ਰੱਖੀ ਸੀ ਪੇਂਟਿੰਗ (ਤਸਵੀਰਾਂ)

    1/6
14 February, 2017 12:01:46 PM

ਕੋਟਾ— ਇੱਥੇ ਕ੍ਰਿਕੇਟ ਲੀਗ ਮੌਕੇ ਇਕ ਅਜੀਬ ਨਜ਼ਾਰਾ ਦੇਖਣ ਨੂੰ ਮਿਲਿਆ। ਇਕ ਪ੍ਰਸ਼ੰਸਕ ਰਵੀਨਾ ਦੇ ਪੈਰਾਂ 'ਤੇ ਡਿੱਗ ਕੇ ਰੋਣ ਲੱਗਾ। ਰਾਜਸਥਾਨ ਕ੍ਰਿਕੇਟ ਲੀਗ 'ਚ ਬਤੌਰ ਸੈਲੀਬ੍ਰਿਟੀ ਹਿੱਸਾ ਲੈਣ ਲਈ ਰਵੀਨਾ ਟੰਡਨ ਕੋਟਾ ਆਈ ਸੀ। ਇੱਥੇ ਉਸ ਦੀ ਨਜ਼ਰ ਇਕ ਅਜਿਹੀ ਨੌਜਵਾਨ 'ਤੇ ਗਈ ਜੋ ਸਿਰਫ ਜੀਨਜ਼ ਪਾ ਕੇ ਰਵੀਨਾ ਨੂੰ ਲਗਾਤਾਰ ਦੇਖ ਰਿਹਾ ਸੀ। ਉਸ ਨੇ ਸਰੀਰ 'ਤੇ ਪੇਂਟਿੰਗ ਬਣਾ ਰੱਖੀ ਸੀ। ਸਰੀਰ 'ਤੇ ਲਿਖਵਾਇਆ ਸੀ 'ਰਵੀਨਾ ਇਜ ਮਾਈ ਗੌਡ'।
ਇਹ ਦੇਖ ਰਵੀਨਾ ਨੇ ਉਸ ਫੈਨ ਨੂੰ ਬੁਲਾ ਲਿਆ। ਜਿਵੇਂ ਹੀ ਉਹ ਰਵੀਨਾ ਦੇ ਸਾਹਮਣੇ ਆਇਆ, ਉਸ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਉਹ ਰਵੀਨਾ ਦੇ ਪੈਰਾਂ 'ਤੇ ਡਿੱਗ ਗਿਆ ਅਤੇ ਰੋਣ ਲੱਗਾ ਅਤੇ ਬੋਲਿਆ ਇਹ ਖੁਸ਼ੀ ਦੇ ਹੰਝੂ ਹਨ, ਜਿਨ੍ਹਾਂ ਨੂੰ ਮੈਂ ਰੋਕ ਨਹੀਂ ਪਾ ਰਿਹਾ ਹਾਂ। ਇਹ ਸਭ ਸੁਪਨੇ ਵਰਗਾ ਲੱਗਾ ਰਿਹਾ ਹੈ। ਜਿਸ ਰਵੀਨਾ ਦੇ ਹਰ ਫਿਲਮਾਂ ਦੇ ਪਹਿਲੇ ਸ਼ੋਅ ਨੂੰ ਦੇਖਣ ਜਾਂਦਾ ਸੀ ਅਤੇ ਉਸ ਨੂੰ ਮਿਲਣ ਦੀ ਇੱਛਾ ਦਿਲ 'ਚ ਸੀ, ਉਸ ਨੂੰ ਆਪਣੇ ਸਾਹਮਣੇ ਦੇਖ ਇੰਨੀ ਖੁਸ਼ੀ ਹੋ ਰਹੀ ਹੈ ਕਿ ਉਹ ਦੱਸ ਵੀ ਨਹੀਂ ਸਕਦਾ। ਇਸ ਮੌਕੇ ਰਵੀਨਾ ਨੇ ਕ੍ਰਿਕੇਟ ਪਿਚ 'ਤੇ ਬੈਟ ਅਤੇ ਗੇਂਦ ਨਾਲ 2-2 ਹੱਥ ਕੀਤੇ।


Tags: ਰਵੀਨਾ ਕ੍ਰਿਕੇਟ ਲੀਗ Raveena Cricket League

About The Author

Disha

Disha is News Editor at Jagbani.