FacebookTwitterg+Mail

'ਕਰ ਗਈ ਚੁਲ' ਗਾਣੇ ਨਾਲ ਲੋਕਾਂ ਦੀ ਧੜਕਣ ਬਣੇ ਫੈਜ਼ਲਪੁਰੀਆ ਜਿਊਂਦੈ ਹਨ 'Luxury Life' (ਤਸਵੀਰਾਂ)

    1/14
14 February, 2017 09:06:50 PM
ਜਲੰਧਰ— ਪੰਜਾਬੀ ਅਤੇ ਬਾਲੀਵੁੱਡ ਦੇ ਗਾਣਿਆਂ ਦੇ ਮਸ਼ਹੂਰ ਰੈਪਰ ਫੈਜ਼ਲਪੁਰੀਆ ਹਾਲ ਹੀ 'ਚ ਆਪਣੀ ਐਸ਼ ਦੀ ਜ਼ਿੰਦਗੀ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿੰਦੇ ਹਨ। ਹਾਲ ਹੀ 'ਚ ਉਹ ਜੈਕੀ ਚੈਨ 'ਤੇ ਪਿਕਚਰਾਈਜ਼ਰ ਆਪਣੇ ਗੀਤ 'ਗੁਜਬੰਪ' ਦੀ ਚਾਰਟ ਬਾਸਟਰਡ ਦੀ ਕਾਮਯਾਬੀ ਨੂੰ ਲੈ ਕੇ ਕਾਫੀ ਖੁਸ਼ ਹਨ, ਪਰ ਰਾਜਧਾਨੀ ਦਿੱਲੀ 'ਚ ਲਾਈਵ ਆਡੀਅਨਜ਼ ਦੇ ਸਾਹਮਣਾ ਪੇਸ਼ਕਾਰੀ ਕਰਨਾ ਉਨਾਂ ਲਈ ਇਕ ਵੱਖਰੇ ਤਰ੍ਹਾਂ ਦਾ ਅਨੁਭਵ ਰਿਹਾ। ਉਨ੍ਹਾਂ ਦਾ ਕਹਿਣਾ ਹੈ ਕਿ ਹਰਿਆਣਾ ਤੋਂ ਦਿੱਲੀ ਨਜ਼ਦੀਕ ਹੋਣ ਕਾਰਨ ਇੱਥੇ ਦੀ ਆਡੀਅਨਜ਼ ਹਰਿਆਣਵੀ ਚੰਗੀ ਤਰ੍ਹਾਂ ਨਾਲ ਸਮਝਦੀ ਹੈ।
ਫੈਜ਼ਲਪੁਰੀਆ ਦਾ ਅਸਲੀ ਨਾਂ ਦੇ ਰਾਹੁਲ ਯਾਦਵ ਹੈ। ਉਹ ਇਕ ਬਿਜਨੈੱਸ ਪਰਿਵਾਰ ਨਾਲ ਸੰਬੰਧ ਰੱਖਦੇ ਹਨ। ਉਨ੍ਹਾਂ ਨੇ ਕਿਹਾ ਹਰਿਆਣਵੀ ਭਾਸ਼ਾਂ ਨੂੰ ਮਿਊਜ਼ਿਕ ਇੰਡਸਟਰੀ 'ਚ ਉਹ ਸਥਾਨ ਨਹੀਂ ਮਿਲਿਆ, ਜਿਸ ਦੇ ਉਹ ਹੱਕਦਾਰ ਹਨ।
ਉਨ੍ਹਾਂ ਤੋਂ ਜਦੋਂ ਪੁੱਛਣ 'ਤੇ ਕਿ ਮਿਊਜ਼ਿਕ ਇੰਡਸਟਰੀ 'ਚ ਤੁਹਾਡਾ ਕੀ ਨਾਂ ਹੋਣਾ ਚਾਹੀਦਾ ਹੈ, ਉਨ੍ਹਾਂ ਨੇ ਕਿਹਾ, 'ਉਸ ਸਮੇਂ ਮੈਂ ਆਪਣੇ ਪਿੰਡ ਫਾਜਿਲਾਪੁਰ ਨਾਂ 'ਤੇ ਆਪਣਾ ਨਾਂ ਫੈਜ਼ਲਪੁਰੀਆ ਰੱਖਿਆ, ਜੋ ਹੁਣ ਮੇਰੀ ਪਛਾਣ ਬਣ ਗਈ।'
ਦੋਸਤ ਉਡਾਉਂਦੇ ਸਨ ਮਖੋਲ
► ਸਕੂਲ ਦੌਰਾਨ ਰਾਹੁਲ ਹਮੇਸ਼ਾ ਗਾਇਕੀ, ਡਾਂਸ ਮੁਕਾਬਲੇ 'ਚ ਭਾਗ ਲੈਂਦੇ ਰਹਿੰਦੇ ਸਨ। ਫੈਜ਼ਲਪੁਰੀਆ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ ਲੜਕੇ ਹਮੇਸ਼ਾ ਉਨ੍ਹਾਂ ਦੀ ਆਰਟ ਅਤੇ ਗੱਲਬਾਤ ਕਰਨ ਦੇ ਤਰੀਕੇ ਦਾ ਮਖੋਲ ਉਡਾਦੇ ਸਨ। ਜਿਸ ਕਰਕੇ ਉਨ੍ਹਾਂ ਨੇ ਪੰਜਾਬ ਦੇ ਕਈ ਸਟੂਡੀਓ ਦੇ ਚੱਕਰ ਵੀ ਲਗਾਏ ਸਨ। ਫਿਲਮ 'ਕਪੂਰ ਐਂਡ ਸੰਨਜ਼' ਦਾ ਇਹ ਗਾਣਾ 'ਕਰ ਗਈ ਚੁਲ' ਕਾਫੀ ਦੇਰ ਪਹਿਲਾ ਹੀ ਰਿਲੀਜ਼ ਹੋ ਗਿਆ ਸੀ ਪਰ ਉਸ ਸਮੇਂ ਇੰਨੇ ਮਸ਼ਹੂਰ ਨਹੀਂ ਸਨ।
ਲਗਜ਼ਰੀ ਲਾਈਫਸਟਾਈਲ
► ਫੈਜ਼ਲਪੁਰੀਆ ਨੂੰ ਲਗਜ਼ਰੀ ਲਾਈਫਸਟਾਈਲ ਪਸੰਦ ਹੈ। ਉਹ ਸਪੋਰਟਸ ਕਾਰ ਦੇ ਸ਼ੌਕੀਨ ਹਨ। ਉਨ੍ਹਾਂ ਕੋਲ ਇਕ 'ਹਮਰ' ਅਤੇ ਕਈ ਲਗਜ਼ਰੀ ਗੱਡੀਆਂ ਹਨ। ਐੱਸ.ਯੂ.ਵੀ. ਤੋਂ ਇਲਾਵਾ ਉਨ੍ਹਾਂ ਕੋਲ ਡੇਵਿਨਸਨ ਵਰਗੀਆਂ ਸੁਪਰ ਬਾਈਕਜ਼ ਵੀ ਹਨ। ਇਕ ਬਾਡੀਗਰਡ ਹਮੇਸ਼ਾ ਪਰਛਾਵੇ ਦੀ ਤਰ੍ਹਾਂ ਬੰਦੂਕ ਲੈ ਕੇ ਉਨ੍ਹਾਂ ਨਾਲ ਰਹਿੰਦੇ ਹਨ। ਉਹ ਆਪਣੀ ਲਗਜ਼ਰੀ ਲਾਈਫਸਟਾਈਲ ਦੀਆਂ ਤਸਵੀਰਾਂ ਹਮੇਸ਼ਾ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ।

Tags: fazilpuriaRapper luxury lifeਫੈਜ਼ਲਪੁਰੀਆਰੈਪਰ