FacebookTwitterg+Mail

ਸ਼ਰਧਾ ਨੇ ਸ਼ੇਅਰ ਕੀਤਾ 'ਹਾਫ ਗਰਲਫ੍ਰੈਂਡ' ਦਾ ਪੋਸਟਰ, ਜਾਣੋ ਕਦੋਂ ਰਿਲੀਜ਼ ਹੋਵੇਗੀ ਫਿਲਮ

shraddha kapoor
14 February, 2017 02:39:36 PM
ਮੁੰਬਈ- ਸ਼ਰਧਾ ਕਪੂਰ ਅਤੇ ਅਰਜੁਨ ਸਟਾਰਰ ਫਿਲਮ 'ਹਾਫ ਗਰਲਫ੍ਰੈਂਡ' ਦਾ ਪਹਿਲਾ ਟੀਜ਼ਰ ਪੋਸਟਰ ਸੋਮਵਾਰ ਨੂੰ ਰਿਲੀਜ਼ ਹੋਇਆ ਹੈ। ਟੀਜ਼ਰ ਪੋਸਟਰ 'ਚ ਇਨ੍ਹਾਂ ਦੋਹਾਂ ਸਟਾਰਜ਼ ਦਾ ਚਿਹਰਾ ਦਿਖਾਉਣ ਦੀ ਬਜਾਏ ਇਕ ਬਾਸਕੇਟਬਾਲ ਕੋਰਟ ਦਿਖਾਇਆ ਗਿਆ ਹੈ, ਜਿਸ 'ਤੇ ਵੱਡੀ ਜਿਹੀ ਬਾਸਕੇਟਬਾਲ ਦਾ ਗ੍ਰਾਫਿਕ ਬਣਿਆ ਹੋਇਆ ਹੈ। ਅਦਾਕਾਰਾ ਸ਼ਰਧਾ ਨੇ ਆਪਣੀ ਇਸ ਫਿਲਮ ਦਾ ਇਹ ਟੀਜ਼ਰ ਪੋਸਟਰ ਰਿਲੀਜ਼ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਟੀਜ਼ਰ ਪੋਸਟਰ ਦੇ ਨਾਲ ਹੀ ਫਿਲਮ ਦੀ ਰਿਲੀਜ਼ ਡੇਟ ਵੀ ਦਿੱਤੀ ਗਈ ਹੈ, ਜੋ ਕਿ 19 ਮਈ ਹੈ।
ਚੇਤਨ ਭਗਤ ਦੇ ਨਾਵਲ 'ਹਾਫ ਗਰਲਫ੍ਰੈਂਡ' ਦੀ ਕਹਾਣੀ 'ਤੇ ਬਣ ਰਹੀ ਇਸ ਫਿਲਮ ਦੇ ਡਾਇਰੈਕਟਰ ਮੋਹਿਤ ਸੂਰੀ ਹਨ। 'ਹਾਫ ਗਰਲਫ੍ਰੈਂਡ' ਦੀ ਸ਼ੁਟਿੰਗ ਪੂਰੀ ਹੋ ਚੁੱਕੀ ਹੈ। ਫਿਲਮ ਬਿਹਾਰ ਦੇ ਲੋਕੇਸ਼ਨ 'ਤੇ ਆਧਾਰਿਤ ਹੈ। ਇਸ ਲਈ ਫਿਲਮ ਦੇ ਹੀਰੋ ਅਰਜੁਨ ਕਪੂਰ ਨੇ ਭੋਜਪੁਰੀ ਬੋਲਣ ਦੀ ਟਰੇਨਿੰਗ ਵੀ ਲਈ ਹੈ। ਮੋਹਿਤ ਸੂਰੀ ਨਾਲ 'ਏਕ ਥਾ ਵਿਲੇਨ' ਅਤੇ 'ਆਸ਼ਿਕੀ' ਜਿਹੀਆਂ ਫਿਲਮਾਂ ਕਰਨ ਵਾਲੀ ਸ਼ਰਧਾ ਨੇ 'ਹਾਫ ਗਰਲਫ੍ਰੈਂਡ' ਨੂੰ ਖਾਸ ਦੱਸਿਆ ਹੈ।
ਦੱਸ ਦਈਏ ਕਿ ਫਿਲਮ ਦੀ ਕਹਾਣੀ ਇਕ ਅਜਿਹੇ ਲੜਕੇ ਹੀ ਜੋ ਬਿਹਾਰ ਤੋਂ ਸਪੋਰਟਜ਼ ਕੋਟੇ ਤੋਂ ਐਡਮਿਸ਼ਨ ਲੈਂਦਾ ਹੈ ਅਤੇ ਉਸ ਨੂੰ ਅੰਗਰੇਜ਼ੀ ਨਹੀਂ ਆਉਂਦੀ। ਉਸ ਦੀ ਮੁਲਾਕਾਤ ਹੁੰਦੀ ਹੈ ਇਕ ਅਮੀਰ ਲੜਕੀ ਨਾਲ। ਫਿਰ ਕਿਵੇਂ ਉਹ ਦੋਵੇਂ ਮਿਲਦੇ ਹਨ, ਇਸ 'ਤੇ ਹੀ ਪੂਰੀ ਫਿਲਮ ਹੈ।

Tags: shraddha kapoor arjun half girlfriend teaser posterਸ਼ਰਧਾ ਕਪੂਰ ਹਾਫ ਗਰਲਫ੍ਰੈਂਡ

About The Author

Anuradha Sharma

Anuradha Sharma is News Editor at Jagbani.