FacebookTwitterg+Mail

ਕੁਸ਼ਾਲ ਟੰਡਨ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਆਪਣੀ ਐਕਸ ਗਰਲਫਰੈਂਡ ਗੌਹਰ ਖਾਨ ਦੀ ਸੁਪਰ ਹੌਟ ਤਸਵੀਰ

kushal tandon shared super hot pic of gauhar khan
14 February, 2017 02:56:19 PM
ਮੁੰਬਈ— ਉਨ੍ਹਾਂ ਦਿਨਾਂ 'ਚ ਗੌਹਰ ਖਾਨ ਤੇ ਕੁਸ਼ਾਲ ਟੰਡਨ ਇਕ-ਦੂਜੇ ਨੂੰ ਬੇਹੱਦ ਪਿਆਰ ਕਰਦੇ ਸਨ, ਜਿਸ ਸਮੇਂ ਦੋਵੇਂ ਬਿੱਗ ਬੌਸ ਦੇ ਸ਼ੋਅ ਦਾ ਹਿੱਸਾ ਸਨ। ਬਿੱਗ ਬੌਸ ਦੇ ਘਰ 'ਚ ਸ਼ੁਰੂ ਹੋਇਆ ਪਿਆਰ ਸ਼ੋਅ ਦੇ ਖਤਮ ਹੋਣ ਦੇ ਕੁਝ ਦਿਨਾਂ ਬਾਅਦ ਵੀ ਚੱਲਿਆ ਪਰ ਉਨ੍ਹਾਂ ਦਾ ਰਿਸ਼ਤਾ ਅੱਗੇ ਨਹੀਂ ਵਧ ਸਕਿਆ।
ਕਈ ਦਿਨਾਂ ਤਕ ਦੋਵਾਂ ਦੇ ਬ੍ਰੇਕਅੱਪ ਦੇ ਚਰਚੇ ਅਖਬਾਰਾਂ ਦੀਆਂ ਸੁਰਖੀਆਂ ਬਣੇ ਰਹੇ। ਹੁਣ ਇੰਨੇ ਦਿਨਾਂ ਬਾਅਦ ਮੁੜ ਦੋਵੇਂ ਸੁਰਖੀਆਂ 'ਚ ਹਨ ਪਰ ਇਸ ਵਾਰ ਉਨ੍ਹਾਂ ਦੀ ਲੜਾਈ ਨਹੀਂ, ਸਗੋਂ ਦੋਵਾਂ ਵਚਾਲੇ ਹੋਣ ਵਾਲੀ ਪਿਆਰ ਭਰੀ ਗੱਲਬਾਤ ਇਸ ਦੀ ਵਜ੍ਹਾ ਹੈ।
ਸੋਸ਼ਲ ਮੀਡੀਆ 'ਤੇ ਇਕ-ਦੂਜੇ ਨੂੰ ਫਾਲੋਅ ਕਰਨ ਤੋਂ ਬਾਅਦ ਦੋਵਾਂ ਵਿਚਾਲੇ ਪਿਆਰ ਭਰੀ ਗੱਲਬਾਤ ਹੋ ਹੀ ਜਾਂਦੀ ਹੈ। ਪਿਛਲੇ ਦਿਨੀਂ ਕੁਸ਼ਾਲ ਟੰਡਨ ਨੇ ਗੌਹਰ ਖਾਨ ਦੀ ਇਕ ਸੁਪਰ ਹੌਟ ਤਸਵੀਰ ਨੂੰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਗੌਹਰ ਦੀ ਇਹ ਤਸਵੀਰ ਸਟਾਰਡਸਟ ਮੈਗਜ਼ੀਨ ਲਈ ਕਲਿਕ ਕੀਤੀ ਗਈ ਸੀ।

Tags: Kushal Tandon Gauhar Khan Instagram ਕੁਸ਼ਾਲ ਟੰਡਨ ਗੌਹਰ ਖਾਨ