FacebookTwitterg+Mail

ਵੈਲੇਨਟਾਈਨ ਡੇਅ ਸਪੈਸ਼ਲ: ਅਮਿਤਾਭ ਨਾਲ ਮਿਲਣ ਤੋਂ ਬਾਅਦ ਰੇਖਾ ਨੇ ਕਿਹਾ, 'ਮੈਨੂੰ ਮੌਤ ਮਨਜੂਰ ਪਰ ਬੇਬਸੀ ਦਾ ਅਹਿਸਾਸ ਨਹੀ

    1/10
14 February, 2017 09:05:49 PM
ਮੁੰਬਈ— ਕੋਈ ਰਿਸ਼ਤਾ ਰਹੇ ਨਾ ਰਹੇ ਪਰ ਮੁਹੱਬਤ ਦਾ ਰਿਸ਼ਤਾ ਹਮੇਸ਼ਾ ਜਿਉਂਦਾ ਰਹਿੰਦਾ ਹੈ। ਜਿਵੇ ਕਿ ਦਿਨ ਮਹੀਨੇ ਸਾਲ ਬੀਤ ਜਾਂਦੇ ਹਨ, ਪਰ ਪਿਆਰ ਦਾ ਜਾਦੂ ਕਦੀ ਵੀ ਖਤਮ ਨਹੀਂ ਹੁੰਦਾ ਹੈ ਅਤੇ ਜੇ ਮੁਹੱਬਤ ਬਾਲੀਵੁੱਡ 'ਚ ਸਿਤਾਰਿਆਂ ਦੀ ਹੋਵੇ ਤਾਂ ਹਮੇਸ਼ਾ ਲਈ ਅਮਰ ਹੋ ਜਾਂਦੀ ਹੈ, ਮੁਹੱਬਤ ਦਾ ਦਿਨ ਮਤਲਬ ਵੈਲੇਨਟਾਈਨ ਡੇਅ ਆ ਚੁੱਕਿਆਂ ਹੈ ਅਤੇ ਇਸ ਮੌਕੇ 'ਤੇ ਅਸੀਂਂ ਤੁਹਾਡੇ ਲਈ ਲੈ ਕੇ ਆਏ ਬਾਲੀਵੁੱਡ ਦੇ ਵੱਡੇ ਸਿਤਾਰਿਆਂ ਦੀਆਂ ਪਿਆਰ ਦੀ ਕਹਾਣੀਆਂ, ਇਨ੍ਹਾਂ ਕਹਾਣੀਆਂ 'ਚ ਰੋਮਾਂਸ ਹੈ, ਦਰਦ ਹੈ, ਤੜਫ ਅਤੇ ਜੁਦਾਈ ਵੀ ਹੈ।
ਬਾਲੀਵੁੱਡ 'ਚ ਜਦੋ ਮੁਹੱਬਤ ਦਾ ਜ਼ਿਕਰ ਹੁੰਦਾ ਹੈ। ਇਨ੍ਹਾਂ ਕਹਾਣੀਆਂ 'ਚੋਂ ਸਭ ਤੋਂ ਪਹਿਲਾ ਅਮਿਤਾਭ-ਰੇਖਾ ਦਾ ਨਾਂ ਆਉਂਦਾ ਹੈ। ਉਨ੍ਹਾਂ ਨੇ ਆਪਣੀ ਮੁਹੱਬਤ ਭਾਵੇਂ ਹੀ ਕਦੀ ਨਹੀਂ ਮੰਨੀ ਪਰ ਉਨ੍ਹਾਂ ਦਾ ਨਾਂ ਬਾਲੀਵੁੱਡ ਤੋਂ ਸਭ ਤੋਂ ਬਾਲੀਵੁੱਡ ਦੇ ਸਭ ਤੋਂ ਵੱਡੇ ਇਸ਼ਕਬਾਜ਼ਾਂ 'ਚ ਨਾਂ ਸ਼ਾਮਲ ਹਨ।
ਸਾਲ 1976 'ਚ ਜਦੋ ਅਮਿਤਾਭ ਬੱਚਨ ਅਤੇ ਰੇਖਾ ਨੇ ਪਹਿਲੀ ਵਾਰ ਫਿਲਮ 'ਦੋ ਅਣਜਾਨੇ' 'ਚ ਇਕੱਠੇ ਕੰਮ ਕੀਤਾ ਸੀ। ਉਸ ਸਮੇਂ ਉਨ੍ਹਾਂ ਨੇ ਇਹ ਨਹੀਂ ਸੋਚਿਆ ਸੀ ਕਿ ਉਹ ਇਕ-ਦੂਜੇ ਦੇ ਕਰੀਬ ਆ ਜਾਣਗੇ।
22 ਜਨਵਰੀ 1980 ਨੂੰ ਰਿਸ਼ੀ ਕਪੂਰ ਅਤੇ ਨੀਤੂ ਸਿੰਘ ਦਾ ਵਿਆਹ ਦੇ ਘਰ ਰੇਖਾ ਆਪਣੇ ਮੱਥੇ 'ਤੇ ਸਿੰਦੂਰ ਲਗਾ ਕੇ ਪਹੁੰਚੀ, ਪਰ ਇਹ ਸਿੰਦੂਰ ਕਿਸ ਦੇ ਨਾਂ ਦਾ ਸੀ ਇਹ ਗੱਲ ਦਾ ਖੁਲਾਸਾ ਕਦੀ ਰੇਖਾ ਨੇ ਵੀ ਨਹੀਂ ਕੀਤਾ। ਅਮਿਤਾਭ ਅਤੇ ਰੇਖਾ ਦੇ ਅਫੇਅਰ ਦੇ ਕਿੱਸੇ ਮਿਰਚ ਮਸਾਲੇ, ਹਰ ਅਖਬਾਰ, ਹਰ ਮੈਗਜ਼ੀਨ ਦੀ ਸੁਰਖੀਆਂ ਬਣਨ ਲੱਗੇ ਅਤੇ ਫਿਰ ਇਨ੍ਹਾਂ ਦੀ ਮੁਹੱਬਤ ਦੇ ਕਿੱਸੇ ਇੱਥੇ ਤੱਕ ਵੀ ਪਹੁੰਚ ਗਏ, ਜਿੱਥੇ ਤੱਕ ਨਹੀਂ ਪਹੁੰਚਣਾ ਚਾਹੀਦਾ ਸੀ। ਉਹ ਹਰ ਮੈਗਜ਼ੀਨ ਦੀਆਂ ਸੁਰਖੀਆਂ ਬਣਨ ਲੱਗੇ, ਮਤਲਬ ਜਯਾ ਬੱਚਨ ਤੱਕ ਫਿਰ ਉਨ੍ਹਾਂ ਦੀ ਜਿੰਦਗੀ 'ਚ ਅਮਿਤਾਭ ਅਤੇ ਜਯਾ ਦੀ ਜਿੰਦਗੀ 'ਚ ਤੂਫਾਨ ਆ ਗਿਆ। 1980 'ਚ ਹੀ ਫਿਲਮ ਮੈਗਜ਼ੀਨ ਸਟਾਰਡਸਟ 'ਚ ਛੁੱਪੇ ਇਕ ਲੇਖ ਦੇ ਮੁਤਾਬਿਕ ਰੇਖਾ ਅਤੇ ਅਮਿਤਾਭ ਨਾਲ ਆਪਣੇ ਰਿਸ਼ਤੇ ਦਾ ਬਾਰੇ 'ਚ ਇਸ਼ਾਰਾ ਦੇਣ ਲਈ ਅਜੀਬ ਸੀ ਹਰਕਤੇ ਕਰਦੀ ਸੀ। ਇਸ ਲੇਖ ਦੇ ਮੁਤਾਬਕ ਰੇਖਾ ਨੇ ਇਕ ਸਟੋਰ 'ਚ ਜਾ ਕੇ ਵੀ ਦੱਸਿਆ ਕਿ ਉਹ ਮਾਂ ਬਣਨ ਵਾਲੀ ਹੈ।
ਜਿਸ ਸਮੇਂ ਅਮਿਤਾਭ ਅਤੇ ਰੇਖਾ ਦੇ ਅਫੇਅਰ ਦੀਆਂ ਖ਼ਬਰਾਂ ਜੋਰਾਂ 'ਤੇ ਸਨ। ਉਸ ਸਮੇਂ ਇ੍ਹਨ੍ਹਾਂ ਖਬਰਾਂ ਤੋਂ ਪਰੇਸ਼ਾਨ ਹੋ ਕੇ ਜਯਾ ਬੱਚਨ ਨੇ ਰੇਖਾ ਨੂੰ ਡਿਨਰ 'ਤੇ ਬੁਲਾਇਆ। ਇਹ ਗੱਲ ਰੇਖਾ ਨੇ ਖੁਦ ਆਪਣੇ ਇਕ ਇੰਟਰਵਿਊ 'ਚ ਦੱਸੀ ਸੀ ਉਹ ਸੋਚ ਰਹੀ ਸੀ ਕਿ ਜਯਾ ਗੁੱਸੇ ਹੋਵੇਗੀ ਪਰ ਅਜਿਹਾ ਕੁਝ ਨਹੀਂ ਹੋਇਆ। ਜਯਾ ਨੇ ਬਹੁਤ ਹੀ ਅਰਾਮ ਨਾਲ ਉਸ ਨੂੰ ਸ਼ਾਨਦਾਰ ਡਿਨਰ ਕਰਵਾਇਆ। ਉਨ੍ਹਾਂ ਨੂੰ ਆਪਣੇ ਬੰਗਲੇ ਦੀ ਸਜਾਵਟ ਦੀ ਗੱਲ ਕੀਤੀ ਪਰ ਕੁਝ ਅਜਿਹਾ ਨਹੀਂ ਹੋਇਆ। ਸਾਰੀਆਂ ਗੱਲਾਂ ਹੋਣ ਤੋਂ ਬਾਅਦ ਅਮਿਤਾਭ ਬੱਚਨ ਦੇ ਡਿਨਰ ਤੋਂ ਬਾਅਦ ਰੇਖਾ ਵਾਪਸ ਘਰ ਚਲੀ ਗਈ ਪਰ ਡਿਨਰ ਤੋਂ ਬਾਅਦ ਰੇਖਾ ਵਾਪਸ ਜਾ ਰਹੀ ਸੀ ਤਾਂ ਜਯਾ ਨੇ ਉਨ੍ਹਾਂ ਨੂੰ ਕਿਹਾ, 'ਭਾਵੇਂ ਕੁਝ ਵੀ ਹੋ ਜਾਵੇ ਮੈਂ ਅਮਿਤ ਜੀ ਨੂੰ ਕਦੀ ਵੀ ਨਹੀਂ ਛੱਡਾਂਗੀ'
ਰੇਖਾ ਜਿੱਥੇ ਸਭ ਨੂੰ ਆਪਣੇ ਰਿਸ਼ਤੇ ਨੂੰ ਲੈ ਕੇ ਸਭ ਦੇ ਸਾਹਮਣੇ ਦੱਸਣਾ ਚਾਹੁੰਦੀ ਸੀ ਪਰ ਬੱਚਨ ਸਾਹਿਬ ਇਹ ਹੀ ਕਹਿੰਦੇ ਰਹੇ ਕਿ ਅਜਿਹਾ ਕੋਈ ਰਿਸ਼ਤਾ ਹੈ ਹੀ ਨਹੀਂ ਸੀ ਅਤੇ ਉਸੇ ਦੌਰਾਨ 1980 'ਚ ਆਈ ਇਕ ਖ਼ਬਰ ਨੇ ਧਮਾਕਾ ਕਰ ਦਿੱਤਾ ਕਿ ਨਿਰਮਾਤਾ-ਨਿਰਦੇਸ਼ਕ ਯਸ਼ ਚੋਪੜਾ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਅਗਲੀ ਫਿਲਮ 'ਸਿਲਸਿਲਾ' 'ਚ ਮੁੱਖ ਕਿਰਦਾਰ, ਰੇਖਾ ਅਤੇ ਜਯਾ ਨਾਲ ਗੱਲ ਕੀਤੀ। ਸਾਲਾਂ ਬਾਅਦ ਫਿਲਮ 'ਸਿਲਸਿਲਾ' ਦੇ ਡਾਇਰੈਕਟਰ ਯਸ਼ ਚੋਪੜਾ ਨੇ ਵੀ ਇਹ ਗੱਲ ਮੰੰਨੀ ਸੀ ਕਿ ਅਮਿਤਾਭ ਅਤੇ ਰੇਖਾ ਦੇ ਵਿਚਕਾਰ ਕੁਝ ਤਾਂ ਸੀ।
ਫਿਲਮ 'ਸਿਲਸਿਲਾ' 'ਚ ਅਮਿਤਾਭ ਅਤੇ ਰੇਖਾ ਇਕ ਨਹੀਂ ਪਾਉਂਦੇ ਅਤੇ ਨਿੱਜੀ ਜਿੰਦਗੀ ਦੌਰਾਨ ਹੋਏ ਹਾਦਸੇ ਤੋਂ ਬਾਅਦ ਤੋਂ ਉਹ ਕਦੀ ਨਹੀਂ ਦਿਖਾਈ ਦਿੱਤੇ ਫਿਲਮ 'ਕੁਲੀ' ਦੀ ਸ਼ੂਟਿੰਗ ਦੌਰਾਨ ਹੋਏ ਹਾਦਸੇ ਤੋਂ ਬਾਅਦ ਖ਼ਬਰ ਛੱਪੀ ਕਿ ਰੇਖਾ ਵੀ ਅਮਿਤਾਭ ਦਾ ਹਾਲਚਾਲ ਜਾਣਨ ਲਈ ਹਸਪਤਾਲ ਪਹੁੰਚੀ ਸੀ ਪਰ ਉਨ੍ਹਾਂ ਨੂੰ ਅਮਿਤਾਭ ਨਾਲ ਮਿਲਨ ਨਹੀਂ ਦਿੱਤਾ ਗਿਆ। ਰੇਖਾ ਨੂੰ ਇਸ ਘਟਨਾ ਨਾਲ ਬੇਹੱਦ ਧੱਕਾ ਲੱਗਿਆ। ਇਕ ਮੈਗਜ਼ੀਨ ਨੂੰ ਦਿੱਤੇ ਬਿਆਨ 'ਚ ਉਨ੍ਹਾਂ ਨੇ ਕਿਹਾ, 'ਸੋਚੋ ਮੈਂ ਉਸ ਵਿਅਕਤੀ ਨੂੰ ਇਹ ਨਹੀਂ ਦੱਸ ਸਕੀ ਕਿ ਮੈਂ ਕਿਵੇਂ ਦਾ ਮਹਿਸੂਸ ਕਰ ਰਹੀ ਹਾਂ, ਮੈਂ ਇਹ ਮਹਿਸੂਸ ਨਹੀਂ ਕਰ ਸਕੀ ਕਿ ਉਸ ਵਿਅਕਤੀ 'ਤੇ ਕੀ ਬੀਤ ਰਹੀ ਹੋਵੇਗੀ। ਮੈਨੂੰ ਮੌਤ ਮਨਜੂਰ ਸੀ ਪਰ ਬੇਬਸੀ ਦਾ ਇਹ ਅਹਿਸਾਸ ਨਹੀਂ। ਮੌਤ ਵੀ ਇੰਨੀ ਬੁਰੀ ਨਹੀਂ ਹੁੰਦੀ ਹੋਵੇਗੀ।'
ਇਸ ਬਿਆਨ ਤੋਂ ਸਾਫ ਸੀ ਕਿ ਵੱਖ ਹੋਣ 'ਤੇ ਵੀ ਰੇਖਾ ਦੇ ਦਿਲ 'ਚ ਅਮਿਤਾਭ ਲਈ ਪਿਆਰ ਘੱਟ ਨਹੀਂ ਹੋਇਆ, ਨਾਲ ਹੀ ਅਮਿਤਾਭ ਨੇ ਵੀ ਇਸ ਰਿਸ਼ਤੇ ਦੀ ਗੱਲ ਨੂੰ ਹਮੇਸ਼ਾ ਮਨਾ ਕਰ ਦਿੱਤਾ। ਉਨ੍ਹਾਂ ਦੇ ਮੁਤਾਬਕ ਤਾਂ ਰੇਖਾ ਬਸ ਉਨ੍ਹਾਂ ਦੀ ਸਹਿ-ਕਲਾਕਾਰ ਸੀ, ਇਸ ਤੋਂ ਜ਼ਿਆਦਾ ਕੁਝ ਨਹੀਂ।

Tags: Amitabh BachchanValentine DayJaya Bachchaninterviewਅਮਿਤਾਭ ਬੱਚਨਵੈਲੇਨਟਾਈਨ ਡੇਅਰੇਖਾ