FacebookTwitterg+Mail

Valentine Day Spcl: ਬਾਲੀਵੁੱਡ ਦੀਆਂ ਇਹ 5 ਜੋੜੀਆਂ ਬਣੀਆਂ 'ਪਿਆਰ ਦੀ ਮਿਸਾਲ'

    1/11
14 February, 2017 09:05:06 PM
ਨਵੀਂ ਦਿੱਲੀ- 14 ਫਰਵਰੀ ਨੂੰ ਪਿਆਰ ਦੇ ਮੌਸਮ ਦੇ ਰੂਪ 'ਚ 'ਵੈਲੇਨਟਾਈਨ ਡੇਅ' ਮਨਾਇਆ ਜਾਂਦਾ ਹੈ। ਇਸ ਦਿਨ ਪ੍ਰੇਮੀ ਜੋੜੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ ਅਤੇ ਪਿਆਰ ਨੂੰ ਲੈ ਕੇ ਖੁਸ਼ੀਆਂ ਮਨਾਉਂਦੇ ਹਨ। ਬਾਲੀਵੁੱਡ ਦੀ ਦੁਨੀਆ 'ਚ ਵੀ ਵੈਲੇਨਟਾਈਨ ਡੇਅ ਦੀ ਆਪਣੀ ਖਾਸ ਅਹਿਮੀਅਤ ਹੈ। ਅੱਜ ਅਸੀਂ ਤੁਹਾਨੂੰ ਬਾਲੀਵੁੱਡ ਦੇ ਪੰਜ ਅਜਿਹੇ ਕੱਪਲਜ਼ ਦੇ ਬਾਰੇ 'ਚ ਦੱਸਾਂਗੇ, ਜਿਨ੍ਹਾਂ ਦੀ ਪ੍ਰੇਮ ਕਹਾਣੀ ਦੇ ਬਾਰੇ 'ਚ ਤੁਸੀਂ ਵੀ ਜਾਣਨਾ ਚਾਹੋਗੇ।
ਸ਼ਾਹਰੁਖ ਗੌਰੀ- ਸ਼ਾਹਰੁਖ-ਗੌਰੀ ਦੀ ਮੁਲਾਕਾਤ ਸਾਲ 1984 'ਚ ਹੋਈ ਸੀ। ਗੌਰੀ ਦੇ ਮਾਂ-ਬਾਪ ਸ਼ਾਹਰੁਖ ਦੇ ਮੁਸਲਿਮ ਹੋਣ ਕਾਰਨ ਇਸ ਵਿਆਹ ਦੇ ਖਿਲਾਫ ਸੀ ਪਰ ਜਦੋਂ ਉਨ੍ਹਾਂ ਨੂੰ ਲੱਗਿਆ ਕਿ ਗੌਰੀ ਅਤੇ ਸ਼ਾਹਰੁਖ ਹੁਣ ਕਿਸੇ ਵੀ ਤਰ੍ਹਾਂ ਉਨ੍ਹਾਂ ਦੀ ਗੱਲ ਨਹੀਂ ਮੰਨਣਗੇ ਤਾਂ ਆਖਿਰਕਾਰ ਉਨ੍ਹਾਂ ਦੇ ਵਿਆਹ ਲਈ ਹਾਂ ਕਰ ਦਿੱਤੀ।
ਅਭਿਸ਼ੇਕ-ਐਸ਼ਵਰਿਆ- ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਦੀ ਲਵ ਸਟੋਰੀ ਫਿਲਮ 'ਗੁਰੂ' ਦੌਰਾਨ ਸ਼ੁਰੂ ਹੋਈ ਸੀ। ਅਭਿਸ਼ੇਕ ਨੇ ਹਾਲ ਹੀ 'ਚ ਟਵਿੱਟਰ 'ਤੇ ਦੱਸਿਆ ਸੀ ਕਿ 10 ਸਾਲ ਪਹਿਲੇ ਨਿਊਯਾਰਕ 'ਚ ਫਿਲਮ ਦੇ ਪ੍ਰੀਮੀਅਰ 'ਤੇ ਉਨ੍ਹਾਂ ਨੇ ਐਸ਼ਵਰਿਆ ਨੂੰ ਪ੍ਰਪੋਜ਼ ਕੀਤਾ ਸੀ ਜਿਸ 'ਤੇ ਐਸ਼ਵਰਿਆ ਨੇ ਹਾਂ ਕਹਿ ਦਿੱਤਾ ਸੀ। ਉਸ ਸਮੇਂ ਹਰ ਕਿਸੇ ਦੀ ਜ਼ੁਬਾਂ 'ਤੇ ਇਸੇ ਵਿਆਹ ਦੀ ਗੱਲ ਸੀ ਅਤੇ ਫਿਰ 20 ਅਪ੍ਰੈਲ 2007 ਨੂੰ ਦੋਹਾਂ ਦਾ ਵਿਆਹ ਹੋ ਗਿਆ।
ਸੈਫ-ਕਰੀਨਾ- ਸਾਲ 2007 'ਚ ਸ਼ਾਹਿਦ ਨਾਲ ਕਰੀਨਾ ਦਾ ਬ੍ਰੇਕਅੱਪ ਹੋਇਆ ਜਿਸ ਦੇ ਬਾਅਦ ਕਰੀਨਾ ਅਤੇ ਸੈਫ ਨਜ਼ਦੀਕ ਆਏ। ਕਰੀਨਾ ਨੇ ਸੈਫ ਅਲੀ ਖਾਨ ਨਾਲ ਪੰਜ ਸਾਲ ਪ੍ਰੇਮ ਸੰਬੰਧ 'ਚ ਰਹਿਣ ਦੇ ਬਾਅਦ ਅਕਤੂਬਰ 2012 'ਚ ਵਿਆਹ ਕਰ ਲਿਆ ਸੀ।
ਅਕਸ਼ੇ-ਟਵਿੰਕਲ- ਅਕਸ਼ੇ ਅਤੇ ਟਵਿੰਕਲ ਨੂੰ ਫਿਲਮ 'ਇੰਟਰਨੈਸ਼ਨਲ ਖਿਲਾੜੀ' ਦੀ ਸ਼ੂਟਿੰਗ ਦੌਰਾਨ ਇਕ-ਦੂਜੇ ਨਾਲ ਪਿਆਰ ਹੋਇਆ ਸੀ। ਇਹ ਤਾਂ ਗੱਲ ਸਾਰਿਆਂ ਨੂੰ ਪਤਾ ਹੈ ਕਿ ਅਕਸ਼ੇ-ਟਵਿੰਕਲ ਦਾ ਵਿਆਹ 2001 'ਚ ਹੋਇਆ ਸੀ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਟਵਿੰਕਲ ਦੀ ਅਕਸ਼ੇ ਨਾਲ ਦੋ ਵਾਰ ਮੰਗਣੀ ਹੋਈ ਸੀ। ਪਹਿਲੀ ਮੰਗਣੀ ਕਿਸੇ ਕਾਰਨ ਤੋਂ ਟੁੱਟ ਗਈ ਸੀ।
ਰਣਵੀਰ-ਦੀਪਿਕਾ- ਰਣਵੀਰ-ਦੀਪਿਕਾ ਨੇ ਆਫੀਸ਼ੀਅਲ ਤੌਰ 'ਤੇ ਕਦੇ ਵੀ ਆਪਣੇ ਰਿਸ਼ਤੇ ਨੂੰ ਸਵੀਕਾਰ ਨਹੀਂ ਕੀਤਾ ਹੈ ਪਰ ਇਹ ਗੱਲ ਕਿਸੇ ਤੋਂ ਛੁਪੀ ਵੀ ਨਹੀਂ ਹੈ ਕਿ ਦੋਵੇਂ ਇਕ-ਦੂਜੇ ਦੇ ਬੇਹੱਦ ਕਰੀਬ ਹਨ ਅਤੇ ਖੁਲ੍ਹ ਕੇ ਇਕ-ਦੂਜੇ ਦੀ ਤਾਰੀਫ ਕਰਦੇ ਹਨ।


Tags: aishwarya rai Valentine Dayabhishek bachchan deepika padukone twinkle khannakareena kapoorਵੈਲੇਨਟਾਈਨ ਡੇ

About The Author

Anuradha Sharma

Anuradha Sharma is News Editor at Jagbani.