FacebookTwitterg+Mail

ਮਹਿਤਾਬ ਵਿਰਕ ਦਾ 'ਆਪਣੀ ਬਣਾ ਲੈ' ਨੂੰ ਯੂ-ਟਿਊਬ 'ਤੇ ਕੀਤਾ ਜਾ ਰਿਹਾ ਹੈ ਬੇਹੇਦ ਪਸੰਦ,ਵੀਡੀਓ

14 February, 2017 05:19:07 PM
ਜਲੰਧਰ—ਪੰਜਾਬੀ ਗਾਇਕ ਮਹਿਤਾਬ ਵਿਰਕ ਦਾ ਨਵਾਂ ਗੀਤ 'ਆਪਣੀ ਬਣਾ ਲੈ' ਹਾਲ ਹੀ 'ਚ ਰਿਲੀਜ਼ ਹੋਇਆ। ਇਸ ਗੀਤ ਦੀ ਸ਼ਾਨਦਾਰ ਵੀਡੀਓ ਬਣਾਈ ਗਈ ਹੈ। ਇਸ ਗੀਤ ਨੂੰ ਯੂ-ਟਿਊਬ 'ਤੇ ਦਰਸ਼ਕਾਂ ਵਲੋਂ ਕਾਫੀ ਭਰਵਾ ਹੁੰਗਾਰਾ ਮਿਲ ਰਿਹਾ ਹੈ। ਖ਼ਬਰ ਲਿਖੇ ਜਾਣ ਤੱਕ ਇਸ ਯੂ-ਟਿਊਬ 'ਤੇ 1,617,941 ਲੱਖ ਤੋਂ ਵਧ ਦੇਖਿਆ ਗਿਆ। ਗੀਤ ਨੂੰ ਵਹਾਈਟ ਹਿਲ ਦਾ ਮਿਊਜ਼ਿਕ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਮਹਿਤਾਬ ਵਿਰਕ ਨੇ ਕਈ ਗੀਤਾਂ ਨੂੰ ਆਪਣੀ ਖੂਬਸੂਰਤ ਅਵਾਜ਼ ਦਿੱਤੀ। ਉਨ੍ਹਾਂ ਦੀ ਹਾਲ ਹੀ 'ਚ 'ਹਾਰ ਜਾਨੀ ਆ' ਅਤੇ ਬਾਅਦ 'ਚ 'ਨੌਟੀ ਮੁੰਡਾ' ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ। 'ਨੌਟੀ ਮੁੰਡਾ' ਗੀਤ 'ਚ ਮਹਿਤਾਬ ਦੇਸੀ ਅੰਦਾਜ਼ 'ਚ ਨਜ਼ਰ ਆਏ ਸਨ। ਇਸ ਗੀਤ ਨੂੰ ਜੱਗੀ ਸੰਧੂ ਨੇ ਲਿਖਿਆ ਸੀ ਜਦੋਕਿ ਮਿਊਜ਼ਿਕ ਦੇਸੀ ਰੂਟਜ਼ ਨੇ ਦਿੱਤਾ ਸੀ।

Tags: Mehtab VirkApni Bna Laireleasevideoਮਹਿਤਾਬ ਵਿਰਕਆਪਣੀ ਬਣਾ ਲੈਰਿਲੀਜ਼ਵੀਡੀਓ