ਮੁੰਬਈ— ਇਨ੍ਹਾਂ ਬਾਲੀਵੁੱਡ ਸਿਤਾਰਿਆਂ ਦੀ ਜ਼ਿੰਦਗੀ 'ਚ ਇਕ ਆਮ ਵਿਅਕਤੀ ਦੀ ਤਰ੍ਹਾਂ ਆਪਣੀ ਨਿੱਜੀ ਜ਼ਿੰਦਗੀ 'ਚ ਪਿਆਰ, ਇਸ਼ਕ ਅਤੇ ਮੁਹੱਬਤ ਖਾਸ ਸਥਾਨ ਰੱਖਦੀ ਹੈ। ਇਹ ਵੀ ਗਲ ਨਾਲ ਲਗਾਉਣਾ ਜਾਂ ਫਿਰ 'ਕਿੱਸ' ਕਰਕੇ ਆਪਣੇ ਪਿਆਰ ਦਾ ਇੰਜ਼ਹਾਰ ਕਰਦੇ ਹਨ। 13 ਫਰਵਰੀ ਤੋਂ ਲੈ ਕੇ 'ਕਿੱਸ ਡੇਅ' ਦੇ ਖਾਸ ਮੌਕੇ 'ਤੇ ਅੱਜ ਤੁਹਾਨੂੰ ਦੱਸਾਂਗੇ ਇਨ੍ਹਾਂ ਸਿਤਾਰਿਆਂ ਬਾਰੇ ਕਿ ਉਨ੍ਹਾਂ ਨੇ ਕਿਵੇਂ ਸ਼ਰੇਆਮ ਮੀਡੀਆ ਦੀ ਪਰਵਾਹ ਨਾ ਕਰਦਿਆਂ ਸਭ ਦੇ ਸਾਹਮਣੇ ਆਪਣੇ ਜੀਵਣ ਸਾਥੀ ਨੂੰ 'ਕਿੱਸ' ਕੀਤਾ। ਜਾਣੋ ਅੱਗੇ...
ਅਮਿਤਾਭ ਬੱਚਨ-ਜਯਾ ਬੱਚਨ
♦ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਅਤੇ ਜਯਾ ਨੂੰ ਹਮੇਸ਼ਾ ਇਕ ਦੂਜੇ ਦਾ ਹੱਥ ਫੜਿਆ ਹੀ ਦੇਖਿਆਂ ਗਿਆ ਹੈ ਪਰ ਇਕ ਐਵਾਰਡ ਸਮਾਰੋਹ 'ਚ ਅਮਿਤਾਭ ਨੇ ਜਯਾ ਨੂੰ 'ਕਿੱਸ' ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਦੋਵਾਂ ਨਾਲ ਬੈਠੇ ਉਨ੍ਹਾਂ ਦੇ ਬੇਟੇ ਅਭਿਸ਼ੇਕ ਵੀ ਮਾਤਾ-ਪਿਤਾ ਨੂੰ ਸਮੂਚ ਕਰਦੇ ਦੇਖ ਕੇ ਹੈਰਨ ਰਹਿ ਗਏ ਸਨ।
ਰਿਤਿਕ ਰੌਸ਼ਨ-ਸੁਜੈਨ ਖ਼ਾਨ
♦ ਭਾਵੇਂ ਰਿਤਿਕ ਰੌਸ਼ਨ ਅਤੇ ਸੁਜੈਨ ਖ਼ਾਨ ਦਾ ਤਲਾਕ ਹੋ ਗਿਆ ਹੈ ਪਰ ਜਦੋਂ ਉਹ ਇਕੱਠੇ ਸਨ ਤਾਂ ਉਨ੍ਹਾਂ ਨੇ ਇਕ-ਦੂਜੇ ਨਾਲ ਰੋਮਾਂਸ ਕਰਨ ਦਾ ਕੋਈ ਮੌਕਾ ਨਹੀਂ ਛੱਡਿਆਂ। ਰਿਤਿਕ-ਸੁਜੈਨ ਨੂੰ ਕਈ ਵਾਰ ਜਨਤਕ ਸਥਾਨ 'ਤੇ 'ਕਿੱਸ' ਕਰਦਿਆ ਦੇਖਿਆ ਗਿਆ।
ਆਮਿਰ ਖ਼ਾਨ-ਕਿਰਨ ਰਾਵ
♦ ਆਮਿਰ ਖ਼ਾਨ ਅਤੇ ਕਿਰਨ ਰਾਵ ਨੂੰ ਕਿ ਟੀ.ਵੀ. ਸ਼ੋਅ 'ਕੌਫੀ ਵਿਦ ਕਰਨ-4' 'ਚ ਤਾਂ ਆਮਿਰ ਨੇ 'ਕਿੱਸ' ਕਰਕੇ ਅਜਿਹੇ ਅੰਦਾਜ਼ ਨਾਲ ਕਿਰਨ ਦਾ ਸਵਾਗਤ ਕੀਤਾ।
ਇਸ ਤੋਂ ਇਲਾਵਾ ਅੱਗੇ ਤੁਸੀਂ ਹੋਰ ਸਿਤਾਰਿਆਂ ਦੀਆਂ ਤਸਵੀਰਾਂ ਦੇਖ ਸਕਦੇ ਹੋ।