FacebookTwitterg+Mail

ਬਾਲੀਵੁੱਡ ਅਭਿਨੇਤਰੀ ਐਮੀ ਜੈਕਸਨ ਦਾ ਫੋਨ ਹੋਇਆ ਹੈਕ, ਨਿੱਜੀ ਤਸਵੀਰਾਂ ਲੀਕ

    1/16
14 February, 2017 10:32:40 PM
ਮੁੰਬਈ— ਲੰਡਨ ਤੋਂ ਚੇਨਈ ਜਾ ਰਹੀ ਅਭਿਨੇਤਰੀ ਐਮੀ ਜੈਕਸਨ ਦਾ ਫੋਨ ਹੈਕ ਹੋ ਗਿਆ ਤੇ ਉਸ ਦੀਆਂ ਨਿੱਜੀ ਤਸਵੀਰਾਂ ਵੀ ਇੰਟਰਨੈੱਟ 'ਤੇ ਲੀਕ ਕਰ ਦਿੱਤੀਆਂ ਗਈਆਂ। ਅਭਿਨੇਤਰੀ ਮੁੰਬਈ 'ਚ ਸੀ, ਜਿਥੋਂ ਉਸ ਨੇ ਚੇਨਈ ਲਈ ਉਡਾਣ ਭਰਨੀ ਸੀ।
ਮੰਨਿਆ ਜਾ ਰਿਹਾ ਹੈ ਕਿ ਮੋਬਾਇਲ ਸਟੋਰ 'ਚ ਉਸ ਦਾ ਫੋਨ ਹੈਕ ਕੀਤਾ ਗਿਆ। ਅੰਗਰੇਜ਼ੀ ਅਖਬਾਰ ਮਿਡ ਡੇਅ ਦੀ ਰਿਪੋਰਟ ਮੁਤਾਬਕ ਐਮੀ ਨੇ ਕਿਹਾ ਹੈ ਕਿ ਫੋਨ ਹੈਕ ਹੋਣ ਕਾਰਨ ਉਸ ਨੂੰ ਵੱਡਾ ਝਟਕਾ ਲੱਗਾ ਹੈ। ਐਮੀ ਨੇ ਕਿਹਾ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਉਸ ਨੇ ਇਹ ਵੀ ਕਿਹਾ ਕਿ ਉਹ ਲੰਡਨ ਦੇ ਸਾਈਬਰ ਕ੍ਰਾਈਮ ਸੈੱਲ 'ਚ ਮਾਮਲਾ ਦਰਜ ਕਰਾਵੇਗੀ।
ਸੂਤਰਾਂ ਮੁਤਾਬਕ ਐਮੀ ਦੇ ਫੋਨ ਦਾ ਆਟੋਮੈਟਿਕ ਸਿੰਕ੍ਰੋਨਾਈਜ਼ੇਸ਼ਨ ਆਨ ਸੀ ਤੇ ਇਸ ਵਜ੍ਹਾ ਕਾਰਨ ਉਸ ਦੇ ਫੋਨ 'ਚੋਂ ਤਸਵੀਰਾਂ ਆਈ ਕਲਾਊਡ 'ਤੇ ਸੇਵ ਹੋ ਰਹੀਆਂ ਸਨ ਪਰ ਬਾਅਦ 'ਚ ਐਮੀ ਨੇ ਦੇਖਿਆ ਕਿ ਉਹ ਖੁਦ ਦੇ ਆਈ ਕਲਾਊਡ ਅਕਾਊਂਟ 'ਤੇ ਲਾਗ ਇਨ ਨਹੀਂ ਕਰ ਪਾ ਰਹੀ ਹੈ।

Tags: Amy Jackson Phone Hacked ਐਮੀ ਜੈਕਸਨ ਫੋਨ ਹੈਕ