FacebookTwitterg+Mail

ਮੰਦਾਕਿਨੀ ਤੇ ਜ਼ੀਨਤ ਅਮਾਨ ਦੇ ਲੁੱਕ 'ਚ ਦਿਖੇਗੀ ਇਹ ਟੀ. ਵੀ. ਅਭਿਨੇਤਰੀ (ਦੇਖੋ ਤਸਵੀਰਾਂ)

    1/11
14 February, 2017 09:17:20 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਤੇ ਬਿੱਗ ਬੌਸ ਮੁਕਾਬਲੇਬਾਜ਼ ਰਹਿ ਚੁੱਕੀ ਦੀਪਸ਼ਿਖਾ ਨਾਗਪਾਲ ਦਾ ਕੁਝ ਦਿਨ ਪਹਿਲਾਂ ਹੀ ਆਪਣੇ ਸਾਬਕਾ ਪਤੀ ਕੇਸ਼ਵ ਅਰੋੜਾ ਨਾਲ ਪੈਚਅੱਪ ਹੋਇਆ ਹੈ। ਦੀਪਸ਼ਿਖਾ ਇਨ੍ਹੀਂ ਦਿਨੀਂ ਆਪਣੀ ਅਗਾਮੀ ਫਿਲਮ 'ਕਰਨਾ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਪਨਵੇਲ 'ਚ ਚੱਲ ਰਹੀ ਇਸ ਫਿਲਮ ਦੀ ਸ਼ੂਟਿੰਗ ਤੇ ਸੈੱਟ ਦੀਆਂ ਕੁਝ ਤਸਵੀਰਾਂ ਉਸ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਸ ਦੌਰਾਨ ਦੀਪਸ਼ਿਖਾ ਦੀ ਸਾੜ੍ਹੀ ਦਾ ਸਟਾਈਲ ਫਿਲਮ 'ਰਾਮ ਤੇਰੀ ਗੰਗਾ ਮੈਲੀ' ਦੀ ਮੰਦਾਕਿਨੀ ਤੇ 'ਸੱਤਿਅਮ ਸ਼ਿਵਮ ਸੁੰਦਰਮ' ਦੀ ਜ਼ੀਨਤ ਅਮਾਨ ਵਾਂਗ ਲੱਗ ਰਿਹਾ ਹੈ।
ਦੱਸਣਯੋਗ ਹੈ ਕਿ ਮਾਰਚ 2016 'ਚ ਦੀਪਸ਼ਿਖਾ ਨੇ ਪਤਨੀ ਕੇਸ਼ਵ 'ਤੇ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਸੀ ਤੇ ਕਿਹਾ ਸੀ ਕਿ ਉਹ ਤਲਾਕ ਲੈ ਰਹੀ ਹੈ। ਹਾਲਾਂਕਿ ਲਗਭਗ 10 ਮਹੀਨਿਆਂ ਬਾਅਦ ਦੀਪਸ਼ਿਖਾ ਤੇ ਕੇਸ਼ਵ ਮੁੜ ਇਕੱਠੇ ਹੋ ਗਏ ਹਨ। ਦੀਪਸ਼ਿਖਾ ਨੇ ਵਿਆਹ ਦੀ ਵਰ੍ਹੇਗੰਢ 'ਤੇ ਆਪਣੀ ਤੇ ਕੇਸ਼ਵ ਦੀ ਇਕ ਤਸਵੀਰ ਵੀ ਫੇਸਬੁੱਕ 'ਤੇ ਪੋਸਟ ਕੀਤੀ ਸੀ।

Tags: Deepshikha Nagpal Mandakini Zeenat Aman ਦੀਪਸ਼ਿਖਾ ਨਾਗਪਾਲ ਮੰਦਾਕਿਨੀ ਜ਼ੀਨਤ ਅਮਾਨ