FacebookTwitterg+Mail

ਹੁਮਾ ਕੁਰੈਸ਼ੀ ਦਾ ਭਵਿੱਖ ਸੁਨਹਿਰਾ ਹੈ : ਸ਼ਤਰੂਘਨ

shatrughan sinha phrases huma qureshi
14 February, 2017 10:14:58 PM
ਮੁੰਬਈ— ਮਸ਼ਹੂਰ ਅਦਾਕਾਰ ਸ਼ਤਰੂਘਨ ਸਿਨ੍ਹਾ ਨੇ ਹੁਮਾ ਕੁਰੈਸ਼ੀ ਦਾ ਭਵਿੱਖ ਫਿਲਮ ਇੰਡਸਟਰੀ 'ਚ ਸੁਨਹਿਰਾ ਦੱਸਿਆ ਹੈ। ਅਕਸ਼ੇ ਕੁਮਾਰ ਤੇ ਹੁਮਾ ਕੁਰੈਸ਼ੀ ਦੀ ਜੋੜੀ ਵਾਲੀ ਫਿਲਮ 'ਜੌਲੀ ਐੱਲ. ਐੱਲ. ਬੀ. 2' ਹਾਲ ਹੀ 'ਚ ਪ੍ਰਦਰਸ਼ਿਤ ਹੋਈ ਹੈ। ਫਿਲਮ ਬਾਕਸ ਆਫਿਸ 'ਤੇ 60 ਕਰੋੜ ਤੋਂ ਵੱਧ ਦੀ ਕਮਾਈ ਕਰ ਚੁੱਕੀ ਹੈ।
ਫਿਲਮ 'ਚ ਅਕਸ਼ੇ ਤੇ ਹੁਮਾ ਦੇ ਕੰਮ ਦੀ ਪ੍ਰਸ਼ੰਸਾ ਹੋ ਰਹੀ ਹੈ। ਸ਼ਤਰੂਘਨ ਨੇ ਕਿਹਾ ਕਿ ਹੁਮਾ ਦਾ ਕਾਫੀ ਸੁਨਹਿਰਾ ਭਵਿੱਖ ਹੈ। ਉਹ ਅੱਗੇ ਜਾ ਕੇ ਖੂਬ ਤਰੱਕੀ ਕਰੇਗੀ। ਸ਼ਤਰੂਘਨ ਸਿਨ੍ਹਾ ਨੇ ਸੌਰਭ ਸ਼ੁਕਲਾ ਤੇ ਅਨੂੰ ਕਪੂਰ ਦੀ ਅਦਾਕਾਰੀ ਨੂੰ ਵੀ ਕਾਫੀ ਸਲਾਹਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਦੀ ਪ੍ਰਫਾਰਮੈਂਸ ਲਈ ਉਨ੍ਹਾਂ ਨੂੰ ਐਵਾਰਡ ਮਿਲਣਾ ਚਾਹੀਦਾ ਹੈ।

Tags: Huma Qureshi Shatrughan Sinha Akshay Kumar Jolly LLB 2 ਹੁਮਾ ਕੁਰੈਸ਼ੀ ਸ਼ਤਰੂਘਨ ਸਿਨ੍ਹਾ