FacebookTwitterg+Mail

ਇਟਾਲੀਅਨ ਖਾਣਾ ਬਣਾਉਣਾ ਚਾਹੁੰਦੇ ਹਨ ਸ਼ਾਹਰੁਖ

shahrukh khan italian food
14 February, 2017 10:30:27 PM
ਮੁੰਬਈ— ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਦਾ ਕਹਿਣਾ ਹੈ ਕਿ ਉਹ ਇਟਾਲੀਅਨ ਖਾਣਾ ਬਣਾ ਕੇ ਲੋਕਾਂ ਨੂੰ ਸਰਵ ਕਰਨਾ ਚਾਹੁੰਦੇ ਹਨ। ਉਸ ਦਾ ਕਹਿਣਾ ਹੈ ਕਿ ਉਹ ਇਕ ਰੈਸਟੋਰੈਂਟ ਖੋਲ੍ਹਣਾ ਚਾਹੁੰਦੇ ਹਨ ਤੇ ਖੁਦ ਇਟਾਲੀਅਨ ਖਾਣਾ ਪਕਾ ਕੇ ਸਰਵ ਕਰਨਾ ਚਾਹੁੰਦਾ ਹਨ। ਸ਼ਾਹਰੁਖ ਨੇ ਦੱਸਿਆ ਕਿ ਇਹ ਗੱਲ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਉਹ ਰੈਸਟੋਰੈਂਟ ਖੋਲ੍ਹ ਕੇ ਖਾਣਾ ਪਕਾਉਣਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਉਹ ਬਾਕਸਰ ਜੇਕ ਲਾਮੋਟਾ ਵਾਂਗ ਹਨ, ਜਦੋਂ ਉਹ ਮੋਟਾ ਹੋ ਰਿਹਾ ਸੀ ਤਾਂ ਉਸ ਨੇ ਰੈਸਟੋਰੈਂਟ ਖੋਲ੍ਹ ਕੇ ਖਾਣਾ ਪਕਾਉਣਾ ਤੇ ਸਰਵ ਕਰਨਾ ਸ਼ੁਰੂ ਕਰ ਦਿੱਤਾ। ਉਹ ਵੀ ਬਾਕਸਰ ਵਾਂਗ ਹੀ ਮੋਟੇ ਹੋਣਗੇ ਤਾਂ ਜੁਹੂ, ਮੁੰਬਈ ਜਾਂ ਕਿਤੇ ਹੋਰ ਰੈਸਟੋਰੈਂਟ ਖੋਲ੍ਹਣਾ ਚਾਹੇਗਾ। ਸ਼ਾਹਰੁਖ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ-ਪਿਤਾ ਚੰਗਾ ਖਾਣਾ ਬਣਾਉਂਦੇ ਸਨ।

Tags: Shahrukh Khan Italian Food ਸ਼ਾਹਰੁਖ ਖਾਨ ਇਟਾਲੀਅਨ ਖਾਣਾ