FacebookTwitterg+Mail

ਫਿਲਮ '2.0' ਦੇ ਆਖਰੀ ਪੜਾਅ ਦੀ ਸ਼ੂਟਿੰਗ ਮੁੰਬਈ 'ਚ ਹੋਵੇਗੀ

    1/3
15 February, 2017 09:46:32 AM
ਮੁੰਬਈ—ਅਦਾਕਾਰਾ ਐਮੀ ਜੈਕਸਨ ਨੇ ਟਵਿਟਰ ਰਾਹੀਂ ਦੱਸਿਆ ਕਿ ਉਸ ਦੀ ਫਿਲਮ '2.0' ਦੇ ਆਖਰੀ ਪੜਾਅ ਦੀ ਸ਼ੂਟਿੰਗ ਮੁੰਬਈ 'ਚ ਹੋਵੇਗੀ। ਅਦਾਕਾਰਾ ਨੇ ਟਵਿਟਰ 'ਤੇ ਫਿਲਮ ਦੇ ਨਿਰਦੇਸ਼ਕ ਸ਼ੰਕਰ ਦੀ ਇਕ ਤਸਵੀਰ ਸਾਂਝੀ ਕਰਦਿਆਂ ਆਪਣੇ ਪ੍ਰਸ਼ੰਸਕਾਂ ਨੂੰ ਇਹ ਜਾਣਕਾਰੀ ਦਿੱਤੀ। ਤਸਵੀਰ 'ਚ ਸ਼ੰਕਰ ਕੈਮਰਾ ਫੜੀ ਨਜ਼ਰ ਆ ਰਿਹਾ ਹੈ। ਉਸ ਨੇ ਲਿਖਿਆ ਕਿ '2.0' ਦੀ ਸ਼ੂਟਿੰਗ ਦਾ ਆਖਰੀ ਪੜਾਅ ਸ਼ੰਕਰ ਤੇ ਟੀਮ ਨਾਲ। ਅਗਲਾ ਪੜਾਅ ਮੁੰਬਈ 'ਚ ਹੋਵੇਗਾ। ਫਿਲਮ ਵਿਚ ਦੱਖਣ ਦਾ ਮੈਗਾਸਟਾਰ ਰਜਨੀਕਾਂਤ ਮੁੱਖ ਭੂਮਿਕਾ ਵਿਚ ਹੈ, ਜੋ ਡਾ. ਵਸੀਗਰਣ ਅਤੇ ਚਿੱਟੀ ਦੇ ਕਿਰਦਾਰ 'ਚ ਨਜ਼ਰ ਆਏਗਾ। ਫਿਲਮ 'ਚ ਅਕਸ਼ੈ ਕੁਮਾਰ ਵੀ ਹੈ। ਫਿਲਮ ਤੇਲਗੂ ਤੇ ਹਿੰਦੀ ਭਾਸ਼ਾ 'ਚ ਵੀ ਰਿਲੀਜ਼ ਹੋਵੇਗੀ

Tags: AmyJacksonshooting2 0RajinikanthTwitterਐਮੀ ਜੈਕਸਨ2 0ਰਜਨੀਕਾਂਤਟਵਿਟਰਸ਼ੂਟਿੰਗ