FacebookTwitterg+Mail

ਬਲਰਾਜ ਇਕ ਵਾਰ ਮੁੜ ਆਪਣੇ ਨਵੇਂ ਗੀਤ 'ਜਾਨ ਤੇ ਬਣੀ' ਨੂੰ ਲੈ ਕੇ ਲੋਕਪ੍ਰਿਯ ਹੋਇਆ!

15 February, 2017 10:50:00 AM
ਜਲੰਧਰ— ਪੰਜਾਬੀ ਮਸ਼ਹੂਰ ਗਾਇਕ ਬਲਰਾਜ ਨੇ ਆਪਣੀ ਸੁਰੀਲੀ ਆਵਾਜ਼ ਨਾਲ ਦਰਸ਼ਕਾਂ 'ਚ ਵੱਖਰੀ ਪਛਾਣ ਬਣਾਉਣ 'ਚ ਸਫਲ ਰਿਹਾ ਹੈ। ਉਨ੍ਹਾਂ ਦਾ ਨਵਾਂ ਗੀਤ 'ਜਾਨ ਤੇ ਬਣੀ' 11 ਫਰਵਰੀ ਨੂੰ ਯੂ.ਟਿਊਬ 'ਤੇ ਰਿਲੀਜ਼ ਹੋਇਆ ਸੀ। ਬਲਰਾਜ ਦੇ ਇਸ ਗੀਤ ਨੂੰ ਸੰਗੀਤ ਜੀ. ਗੁਰੀ ਨੇ ਦਿੱਤਾ ਹੈ ਅਤੇ ਇਸ ਗੀਤ ਦੇ ਗੀਤਕਾਰ ਦਲਜੀਤ ਚਿੱਟੀ ਹਨ। ਇਸ ਗੀਤ ਦਾ ਵੀਡੀਓ ਟੂਰ ਮੇਕਰਸ ਵੱਲੋਂ ਤਿਆਰ ਕੀਤਾ ਗਿਆ ਹੈ। ਬਲਰਾਜ ਦੇ 'ਜਾਨ ਤੇ ਬਣੀ' ਗੀਤ ਨੂੰ ਮਿਊਜ਼ਿਕ ਲੇਬਲ ਟੀ-ਸੀਰੀਜ਼ ਨੇ ਦਿੱਤਾ ਹੈ।
ਜ਼ਿਕਰਯੋਗ ਹੈ ਕਿ, ਬਲਰਾਜ ਦਾ ਨਵਾਂ ਗੀਤ 'ਜਾਨ ਤੇ ਬਣੀ' ਗੀਤ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ। ਇਸ ਗੀਤ ਨੂੰ ਯੂ.ਟਿਊਬ 'ਤੇ ਖਬਰ ਲਿਖਣ ਅਨੁਸਾਰ 15,09,852 ਵਿਊਜ਼ ਮਿਲ ਚੁੱਕੇ ਹਨ। ਬਲਰਾਜ ਦੇ ਇਸ ਗੀਤ ਦੀ ਮਿਆਦ 4 ਮਿੰਟ 39 ਸੈਕਿੰਡ ਦੀ ਹੈ।

Tags: BalrajJaan Tay BaniG GuriDaljit chittiਬਲਰਾਜਜਾਨ ਤੇ ਬਣੀ