FacebookTwitterg+Mail

ਬਾਇਓਪਿਕ ਲਈ ਰਣਬੀਰ ਕਪੂਰ ਨੇ ਖੁਦ ਨੂੰ ਸੰਜੇ ਦੱਤ ਦੀ ਤਰ੍ਹਾਂ ਬਦਲਿਆ, (ਤਸਵੀਰਾਂ)

    1/5
15 February, 2017 11:38:55 AM
ਮੁੰਬਈ—ਬਾਲੀਵੁੱਡ ਦੇ ਅਭਿਨੇਤਾ ਰਣਬੀਰ ਕਪੂਰ ਨੇ ਸੰਜੇ ਦੱਤ 'ਤੇ ਬਣਾਈ ਜਾ ਰਹੀ ਬਾਇਓਪਿਕ 'ਚ ਸੰਜੇ ਦਾ ਕਿਰਦਾਰ ਨਿਭਾਅ ਰਹੇ ਹਨ। ਰਾਜ ਕੁਮਾਰ ਹਿਰਾਨੀ ਵਲੋਂ ਨਿਰਦੇਸ਼ਿਤ ਇਸ ਫਿਲਮ 'ਚ ਰਣਬੀਰ ਖੂਬ ਮਹਿਨਤ ਕਰ ਰਹੇ ਹਨ।
ਫਿਲਮ 'ਚ ਰਣਬੀਰ ਦੇ ਲੁੱਕ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਰਣਵੀਰ ਕਪੂਰ ਦੀ ਬਾਡੀ 'ਤੇ ਲੋਕ ਖੂਬ ਕੁਮੈਂਟ ਕਰ ਰਹੇ ਹਨ। ਫਿਲਮ 'ਚ ਰਣਬੀਰ ਦੀ ਸੰਜੇ ਦੱਤ ਦੀ ਤਰ੍ਹਾਂ ਬਾਡੀ 'ਚ ਵੀ ਨਜ਼ਰ ਆਉਣਗੇ।
ਜ਼ਿਕਰਯੋਗ ਹੈ ਕਿ ਰਾਜਕੁਮਾਰ ਰਿਹਾਨੀ ਕਿਰਦਾਰ 'ਤੇ ਕੰਮ ਕਰਨ ਵਾਲੇ ਨਿਰਦੇਸ਼ਕਾਂ 'ਚੋਂ ਜਾਣੇ ਜਾਂਦੇ ਹਨ। ਉਨ੍ਹਾਂ ਦੀ ਪੂਰੀ ਕੋਸ਼ਿਸ਼ ਹੈ ਕਿ ਰਣਬੀਰ ਸੰਜੇ ਦੱਤ ਵਰਗੇ ਨਜ਼ਰ ਆਉਣਗੇ। ਇਸ ਤਸਵੀਰ ਨੂੰ ਦੇਖ ਦਰਸ਼ਕ ਸੋਸ਼ਲ ਮੀਡੀਆ 'ਤੇ ਕਹਿ ਰਹੇ ਹਨ, ਰਣਬੀਰ ਸੰਜੇ ਦੀ ਜਵਾਨੀ ਦੇ ਦਿਨਾਂ ਦੀ ਯਾਦ ਦਿਲਾ ਰਹੇ ਹਨ।
ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਹਾਲ ਹੀ 'ਚ ਰਣਬੀਰ ਕਪੂਰ ਦੀ ਫਿਲਮ 'ਏ ਦਿਲ ਹੈ ਮੁਸ਼ਕਿਲ' ਰਿਲੀਜ਼ ਹੋਈ ਸੀ। ਇਸ ਦਾ ਡਾਇਰੈਕਸ਼ਨ ਕਰਨ ਜੌਹਰ ਨੇ ਕੀਤਾ ਸੀ। ਇਸ ਬਾਇਓਪਿਕ 'ਚ ਵਿੱਕੀ ਕੌਸ਼ਲ, ਅਨੁਸ਼ਾ ਸ਼ਰਮਾ ਅਤੇ ਸੋਨਮ ਕਪੂਰ ਦੇ ਹੋਣ ਦੀ ਵੀ ਚਰਚਾ 'ਚ ਹੈ।

Tags: Ranbir KapoorSanjay Duttbiopicਰਣਬੀਰ ਕਪੂਰਬਾਇਓਪਿਕਸੰਜੇ ਦੱਤ