FacebookTwitterg+Mail

valentine day 'ਤੇ ਅਨੁਸ਼ਕਾ ਨੇ ਰਿਲੀਜ਼ ਕੀਤਾ 'ਫਿਲੌਰੀ' ਦਾ ਨਵਾਂ ਪੋਸਟਰ

anushka sharma
15 February, 2017 02:15:37 PM
ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਰੀ ਅਨੁਸ਼ਕਾ ਸ਼ਰਮਾ ਨੇ ਸੋਸ਼ਲ ਮੀਡੀਆ ਦੇ ਜਰੀਏ ਵੇਲੇਟਾਈਨ ਡੇਅ ਦੇ ਮੌਕੇ 'ਤੇ ਆਪਣੀ ਆਉਣ ਵਾਲੀ ਫਿਲਮ 'ਫਿਲੌਰੀ' ਦਾ ਨਵਾਂ ਟੀਜ਼ਰ ਰਿਲੀਜ਼ ਕੀਤਾ ਹੈ। ਉਂਝ ਤਾਂ ਇਸ ਫਿਲਮ 'ਚ ਅਨੁਸ਼ਕਾ ਭੂਤ ਦਾ ਕਿਰਦਾਰ ਨਿਭਾਅ ਰਿਹੀ ਹੈ। ਜਿਵੇਂ ਕਿ ਇਹ ਗੱਲ ਟ੍ਰੇਲਰ ਦੇ ਨਾਲ ਹੀ ਸਾਬਿਤ ਹੋ ਗਈ ਸੀ ਪਰ ਇਸ ਪੋਸਟਰ 'ਚ ਉਹ ਇਕ ਡਰਾਉਣੀ ਭੂਤਣੀ ਨਹੀਂ ਸਗੋਂ ਰੋਮਾਂਟਿਕ ਨਜ਼ਰ ਆ ਰਹੀ ਹੈ। ਜੀ ਹਾਂ, ਇਸ ਪੋਸਟਰ 'ਚ ਅਨੁਸ਼ਕਾ ਪੰਜਾਬੀ ਗਾਇਕ ਅਤੇ ਅਭਿਨੇਤਾ ਦਿਲਜੀਤ ਦੋਸਾਂਝ ਦੇ ਸੀਨੇ ਨਾਲ ਲੱਗੀ ਨਜ਼ਰ ਆ ਰਹੀ ਹੈ। ਅਨੁਸ਼ਕਾ ਸ਼ਰਮਾ ਦੀ ਫਿਲਮ 'ਫਿਲੌਰੀ' ਦਾ ਟ੍ਰੇਲਰ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਸੀ, ਜਿਸ 'ਚ ਅਨੁਸ਼ਕਾ ਬਹੁਤ ਹੀ ਪਿਆਰੀ ਪੰਜਾਬੀ ਕੁੜੀ, ਜੋ ਕਿ ਭੂਤ ਹੈ, ਦੇ ਕਿਰਦਾਰ 'ਚ ਨਜ਼ਰ ਆਈ ਸੀ। ਅਨੁਸ਼ਕਾ ਨੇ ਟਵਿਟਰ 'ਤੇ ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ, ਕੁਝ ਪ੍ਰੇਮ ਕਹਾਣੀਆਂ ਲਈ ਇਕ ਜ਼ਿੰਦਗੀ ਕਾਫੀ ਨਹੀਂ ਹੁੰਦੀ। ਜਿਵੇਂ ਕਿ ਫਿਲੌਰੀ। ਹੈਪੀ ਵੈਲੇਨਟਾਈਨ ਡੇਅ...!
ਜ਼ਿਕਰਯੋਗ ਹੈ ਕਿ, ਅਸਲ ਜ਼ਿੰਦਗੀ 'ਚ ਤਾਂ ਅਨੁਸ਼ਕਾ ਅਤੇ ਵਿਰਾਟ ਦੀ ਲਵ ਸਟੋਰੀ ਉਸ ਦੇ ਪ੍ਰਸ਼ੰਸਕਾਂ 'ਚ ਕਾਫੀ ਮਸ਼ਹੂਰ ਹੈ। ਇਨ੍ਹਾਂ ਦੋਵਾਂ ਨੂੰ ਕਪੱਲ ਦੇ ਰੂਪ 'ਚ ਵੀ ਦੇਖਣਾ ਲੋਕਾਂ ਨੂੰ ਕਾਫੀ ਪਸੰਦ ਹੈ। ਅਨੁਸ਼ਕਾ ਦੀ ਫਿਲਮ 'ਫਿਲੌਰੀ' ਦੀ ਸ਼ੂਟਿੰਗ ਜ਼ਿਆਦਾਤਰ ਪੰਜਾਬ 'ਚ ਹੋਈ ਹੈ। ਇਹ ਫਿਲਮ 24 ਮਾਰਚ 2017 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

Tags: Anushka Sharmaphillaurivalentine dayDiljit Dosanjhਅਨੁਸ਼ਕਾ ਸ਼ਰਮਾਵੈਲੇਨਟਾਈਨ ਡੇਅਫਿਲੌਰੀ