FacebookTwitterg+Mail

ਜਦੋ 'ਵੈਲੇਨਟਾਈਨ ਡੇਅ' 'ਤੇ ਵਿਦਿਆਰਥੀਆਂ ਨੇ ਕੀਤੀ ਇਸ ਅਦਾਕਾਰਾ ਦੀ ਪੂਜਾ, ਜਾਣੋ ਪੂਰਾ ਮਾਮਲਾ

    1/4
15 February, 2017 02:23:29 PM
ਮੁੰਬਈ—ਦਿੱਲੀ ਯੂਨੀਵਰਸਿਟੀ ਦੇ ਹਿੰਦੂ ਕਾਲਜ ਦੇ ਵਿਦਿਆਰਥੀਆਂ ਨੇ ਹਰ ਸਾਲ 'ਵੈਲੇਨਟਾਈਨ ਡੇਅ' 'ਤੇ ਇਕ ਦਰੱਖਤ ਦੀ ਪੂਜਾ ਕਰਦੇ ਹਨ, ਜੋ ਕਾਲਜ ਦੇ ਅੰਦਰ ਹੀ ਮੌਜ਼ੂਦ ਹੈ, ਇਸ ਦਰੱਖਤ ਨੂੰ 'ਲਵਰਜ਼ ਪੁਆਇੰਟ' ਕਿਹਾ ਜਾਂਦਾ ਹੈ। ਇਸ ਦਰੱਖਤ 'ਤੇ ਹਰ ਸਾਲ ਸਭ ਤੋਂ ਮਸ਼ਹੂਰ ਅਦਾਕਾਰਾਂ ਦੀਆਂ ਤਸਵੀਰਾਂ ਲਗਾ ਕੇ ਉਨ੍ਹਾਂ ਦੀ ਦਮਦਮੀ ਮਾਈ ਦੇ ਰੂਪ 'ਚ ਪੂਜਾ ਕੀਤੀ ਜਾਂਦੀ ਹੈ ਤਾਂ ਕਿ ਵਰਜੀਨਿਟੀ ਲੜਕਿਆਂ ਨੂੰ ਆਪਣੀ ਵਰਜੀਨਿਟੀ ਗੁਆਣ ਦਾ ਮੌਕਾ ਮਿਲੇ। ਦਰਅਸਲ, ਪੂਜਾ ਦੌਰਾਨ ਇਹ ਸਟੂਡੇਂਟ ਆਪਣੇ ਲਈ ਪ੍ਰੇਮਿਕਾ ਦੀ ਪ੍ਰਾਥਨਾ ਕਰਦੇ ਹਨ।
ਦਿੱਲੀ ਯੂਨੀਵਰਸਿਟੀ ਦੇ ਇਕ ਵਿਦਿਆਰਥੀ ਦੇ ਮੁਤਾਬਕ, ਇਸ ਸਾਲ ਦਮਦਮੀ ਮਾਈ ਰੂਪ 'ਚ ਟਾਈਗਰ ਸ਼ਰਾਫ ਦੀ ਪ੍ਰੇਮਿਕਾ ਦਿਸ਼ਾ ਪਟਾਨੀ ਦਾ ਨਾਂ ਤੈਅ ਹੋਇਆ। ਇਹ ਫੈਸਲਾ ਸੈਕੇਂਡ ਅਤੇ ਥਰਡ ਈਯਰ ਦੇ ਵਿਦਿਆਰਥੀਆਂ ਦੀ ਵੋਟਿੰਗ ਦੇ ਅਧਾਰ 'ਤੇ ਕੀਤਾ ਗਿਆ। ਦਿਸ਼ਾ ਨਾਲ ਨਰਗਿਸ ਫਾਖਰੀ ਦੇ ਨਾਂ 'ਤੇ ਵੀ ਵੋਟਿੰਗ ਕੀਤੀ ਗਈ, ਪਰ ਦਿਸ਼ਾ ਨੂੰ ਵਧ ਵੋਟ ਮਿਲਿਆ ਅਤੇ ਉਹ ਇਸ ਸਾਲ ਦੀ ਦਮਦਮੀ ਮਾਈ ਬਣ ਗਈ।
ਪਿਛਲੇ ਸਾਲ 'ਚ ਉਰਵਸ਼ੀ ਰੌਤੇਲਾ, ਸਨੀ ਲਿਓਨ ਅਤੇ ਦੀਪਿਕਾ ਪਾਦੂਕੋਣ ਦਮਦਮੀ ਮਾਈ ਦੇ ਰੂਪ 'ਚ ਚੁਣੀਆਂ ਜਾ ਚੁੱਕੀਆਂ ਹਨ। ਵਿਦਿਆਰਥੀ ਕਹਿੰਦੇ ਹਨ ਕਿ ਕਿ ਇਸ ਦਰੱਖਤ ਦੀ ਪੂਜਾ ਕਰਨ ਵਾਲੇ ਨੂੰ ਛੇ ਮਹੀਨੇ ਦੇ ਅੰਦਰ-ਅੰਦਰ ਕੋਈ ਪ੍ਰੇਮਿਕਾ ਮਿਲ ਜਾਂਦੀ ਹੈ। ਇਹ ਪੂਜਾ ਪੰਡਿਤ ਬਣ ਕੇ ਨਵੇਂ ਵਿਦਿਆਰਥੀ ਕਰਦੇ ਹਨ।

Tags: Disha Patanilovers pointValentine Dayਦਿਸ਼ਾ ਪਟਾਨੀਲਵਰਜ਼ ਪੁਆਇੰਟਵੈਲੇਨਟਾਈਨ ਡੇਅ