FacebookTwitterg+Mail

'ਰੰਗੂਨ' ਦਾ ਨਵਾਂ ਗਾਣਾ 'ਅਲਵਿਦਾ' ਨਫ਼ਰਤ, ਪਿਆਰ ਅਤੇ ਬਿਰਹਾ ਨੂੰ ਕਰਦਾ ਹੈ ਬਿਆਨ (ਵੀਡੀਓ)

15 February, 2017 04:20:15 PM
ਮੁੰਬਈ— ਬਾਲੀਵੁੱਡ ਅਦਾਕਾਰਾ ਕੰਗਣਾ ਰਾਣੌਤ ਦੀ ਆਉਣ ਵਾਲੀ ਫਿਲਮ 'ਰੰਗੂਨ' ਦਾ ਨਵਾਂ ਗਾਣਾ 'ਅਲਵਿਦਾ' ਹਾਲ ਹੀ 'ਚ ਰਿਲੀਜ਼ ਹੋਇਆ ਹੈ। ਇਹ ਗਾਣਾ ਗਾਇਕ ਅਰਜੀਤ ਸਿੰਘ ਨੇ ਗਾਇਆ ਹੈ ਅਤੇ ਇਸ ਗਾਣੇ ਦੇ ਬੋਲ ਗੁਲਜਾਰ ਨੇ ਲਿਖੇ ਹਨ। ਇਸ ਫਿਲਮ 'ਚ ਉਸ ਤੋਂ ਇਲਾਵਾ ਸੈਫ ਅਲੀ ਖ਼ਾਨ ਅਤੇ ਸ਼ਾਹਿਦ ਕਪੂਰ ਵੀ ਨਜ਼ਰ ਆਉਣਗੇ।
'ਰੰਗੂਨ' ਦੀ ਫਿਲਮ ਦੀ ਕਹਾਣੀ ਰੋਮਾਂਚਕ ਪਿਆਰ ਸੰਘਰਸ਼ 'ਤੇ ਅਧਾਰਿਤ ਹੈ। ਇਸ ਤੋਂ ਪਹਿਲਾ 'ਟਿੱਪਾ', 'ਬਲੱਡੀ ਹੈੱਲ' ਅਤੇ 'ਮੇਰੇ ਪੀਆ ਗਏ ਇੰਗਲੈਂਡ' ਵਰਗੇ ਸ਼ਾਨਦਾਰ ਗੀਤ ਰਿਲੀਜ਼ ਹੋ ਚੁੱਕੇ ਹਨ। ਵਿਸ਼ਾਲ ਭਾਰਦਵਾਜ ਵਲੋਂ ਨਿਰਦੇਸ਼ਿਤ ਫਿਲਮ 'ਰੰਗੂਨ' 24 ਫਰਵਰੀ ਨੂੰ ਰਿਲੀਜ਼ ਹੋਵੇਗੀ। ਨਾਡਿਆਡਵਾਲਾ ਗ੍ਰੈਂਡਸਨ ਐਂਟਰਟੇਨਮੈਂਟ ਦੇ ਬੈਨਰ ਹੇਠ ਬਣੀ ਇਹ ਫਿਲਮ ਸਾਜਿਦ ਨਾਡਿਆਡਵਾਲਾ ਅਤੇ ਵਾਇਕਾਮ-18 ਮੋਸ਼ਨ ਪਿਕਚਰ ਵਲੋਂ ਬਣਾਈ ਗਈ ਹੈ।

Tags: Kangana RanautAlvidareleaseShahid KapoorRangoonਕੰਗਣਾ ਰਾਣੌਤਅਲਵਿਦਾਰਿਲੀਜ਼