FacebookTwitterg+Mail

ਨਿਸ਼ਾਧ ਤੇ ਸਵਾਤੀ ਭੱਟ ਦਾ ਗੀਤ 'ਜਾਨਮ ਸਮਝਾ ਕਰੋ' ਮਚਾ ਰਿਹੈ ਧਮਾਲ (ਵੀਡੀਓ)

15 February, 2017 03:02:47 PM
ਮੁੰਬਈ— ਬਾਲੀਵੁੱਡ ਦੀ ਦੁਨੀਆ 'ਚ ਆਪਣੇ ਸੰਗੀਤ ਨਾਲ ਧਮਾਲ ਮਚਾਉਣ ਵਾਲੇ ਮਿਊਜ਼ਿਕ ਪ੍ਰੋਡਿਊਸਰ ਤੇ ਲੇਖਕ ਨਿਸ਼ਾਧ ਚੰਦਰਾ ਹੁਣ ਗਾਇਕਾ ਸਵਾਤੀ ਭੱਟ ਨਾਲ ਇਕ ਨਵਾਂ ਗੀਤ 'ਜਾਨਮ ਸਮਝਾ ਕਰੋ' ਲੈ ਕੇ ਆਏ ਹਨ। ਹਾਲਾਂਕਿ ਇਹ ਗੀਤ ਆਸ਼ਾ ਭੋਸਲੇ ਵਲੋਂ ਗਾਏ ਗਏ 'ਰਾਤ ਸ਼ਬਨਮੀ, ਭੀਗੀ ਚਾਂਦਨੀ' ਦਾ ਰੀਮੇਕ ਹੈ ਪਰ ਨਿਸ਼ਾਧ ਦਾ ਮੰਨਣਾ ਹੈ ਕਿ ਭਾਵੇਂ ਹੀ ਇਹ ਗੀਤ ਪੁਰਾਣੇ ਗੀਤ ਦਾ ਰੀਮੇਕ ਹੈ ਪਰ ਉਨ੍ਹਾਂ ਨੇ ਇਸ ਗੀਤ 'ਚ ਅੱਜ ਦੇ ਯੂਥ ਨੂੰ ਧਿਆਨ 'ਚ ਰੱਖਦੇ ਹੋਏ ਬਹੁਤ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਨਿਸ਼ਾਧ ਨੇ ਉਮੀਦ ਜਤਾਈ ਹੈ ਕਿ ਉਨ੍ਹਾਂ ਦਾ ਇਹ ਗੀਤ ਯੂਥ ਨੂੰ ਬਹੁਤ ਪਸੰਦ ਆਵੇਗਾ।
ਉਥੇ ਇਸ ਗੀਤ ਦੀ ਗਾਇਕਾ ਸਵਾਤੀ ਦਾ ਕਹਿਣਾ ਹੈ ਕਿ ਇਸ ਗੀਤ ਦੀ ਸ਼ੂਟਿੰਗ ਲੋਨਾਵਾਲਾ 'ਚ ਕੀਤੀ ਗਈ ਹੈ, ਜਿਸ ਦਾ ਨਿਰਦੇਸ਼ਨ ਸ਼ਿਵ ਦੀਪ ਤਿਵਾਰੀ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿੰਨਾ ਇਸ ਗੀਤ ਨੂੰ ਗਾਉਣ 'ਚ ਮਜ਼ਾ ਆਇਆ, ਉਨਾ ਹੀ ਮੁਸ਼ਕਿਲ ਇਸ ਨੂੰ ਸ਼ੂਟ ਕਰਨਾ ਸੀ। ਸਵਾਤੀ ਮੁਤਾਬਕ ਨਿਸ਼ਾਧ ਇਕ ਬਿਹਤਰੀਨ ਮਿਊਜ਼ਿਕ ਪ੍ਰੋਡਿਊਸਰ ਹਨ, ਲਿਹਾਜ਼ਾ ਉਨ੍ਹਾਂ ਨੇ ਗਾਇਕੀ ਦੇ ਨਾਲ-ਨਾਲ ਅਦਾਕਾਰੀ ਨੂੰ ਵੀ ਬਿਹਤਰ ਕਰਨ ਦਾ ਕੰਮ ਕੀਤਾ ਹੈ।
ਦੱਸਣਯੋਗ ਹੈ ਕਿ 'ਰਾਤ ਸ਼ਬਨਮੀ' ਗੀਤ ਨੂੰ ਆਸ਼ਾ ਭੋਸਲੇ ਨੇ ਆਪਣੀ ਇਕ ਮਿਊਜ਼ਿਕ ਐਲਬਮ 'ਆਸ਼ਾ ਵਨਸ ਮੌਰ' 'ਚ ਗਾਇਆ ਸੀ। ਫਿਲਹਾਲ ਇਸ ਗੀਤ ਨੂੰ ਸਵਾਤੀ ਭੱਟ ਨੇ ਆਪਣੀ ਆਵਾਜ਼ ਦਿੱਤੀ ਹੈ। ਸੰਗੀਤ ਨਿਸ਼ਾਦ ਚੰਦਰਾ ਨੇ ਦਿੱਤਾ ਹੈ। ਉਥੇ ਇਸ ਗੀਤ ਦਾ ਵੀਡੀਓ ਨਿਰਦੇਸ਼ਨ ਸ਼ਿਵਦੀਪ ਤਿਵਾਰੀ ਵਲੋਂ ਕੀਤਾ ਗਿਆ ਹੈ। ਡੀ. ਓ. ਪੀ. ਤੇ ਕੈਮਰਾ ਪਰਮਹੰਸ ਪਾਠਕ ਤੇ ਰਵੀ ਪੰਡਿਤ ਨੇ ਕੀਤਾ ਹੈ। ਪੰਕਜ ਕੌਸ਼ਿਕ ਨੇ ਇਸ ਗੀਤ ਨੂੰ ਮਿਕਸ ਕੀਤਾ ਹੈ।

Tags: Swati Bhatt Nishad Jaanam Samjha Karo Youtube ਨਿਸ਼ਾਧ ਸਵਾਤੀ ਭੱਟ ਜਾਨਮ ਸਮਝਾ ਕਰੋ