FacebookTwitterg+Mail

B'day Spl : ਛੋਟੇ ਪਰਦੇ ਦੀ ਚੰਦਰਮੁਖੀ ਚੌਟਾਲਾ ਅਤੇ ਬਾਲੀਵੁੱਡ ਅਭਿਨੇਤਰੀ ਦੀਆਂ ਦੇਖੋ ਦਿਲਕਸ਼ ਅਦਾਵਾਂ

    1/17
15 February, 2017 03:18:23 PM
ਮੁੰਬਈ— ਛੋਟੇ ਪਰਦੇ ਦੀ ਚੰਦਰਮੁਖੀ ਚੌਟਾਲਾ ਭਾਵ ਕਵਿਤਾ ਕੌਸ਼ਿਕਾ ਅੱਜ 36 ਸਾਲ ਦੀ ਹੋ ਗਈ ਹੈ। 15 ਫਰਵਰੀ 1981 'ਚ ਦਿੱਲੀ 'ਚ ਸੀ. ਆਰ. ਪੀ. ਐੱਫ. ਅਧਿਕਾਰੀ ਦਿਨੇਸ਼ ਚੰਦਰ ਕੌਸ਼ਿਕ ਦੇ ਘਰ ਪੈਦਾ ਹੋਈ ਕਵਿਤਾ ਛੋਟੇ ਪਰਦੇ ਦੇ ਸ਼ੋਅ 'ਐੱਫ. ਆਈ. ਆਰ.' ਰਾਹੀਂ ਮਸ਼ਹੂਰ ਹੋਈ ਸੀ। ਭਾਵੇਂ ਇਸ ਸ਼ੋਅ ਨੂੰ ਆਫ ਏਅਰ ਹੋਇਆਂ 2 ਸਾਲ ਹੋ ਚੁੱਕੇ ਹਨ ਪਰ ਕਵਿਤਾ ਅੱਜ ਵੀ ਚੰਦਰਮੁਖੀ ਚੌਟਾਲਾ ਦੇ ਨਾਂ ਨਾਲ ਜਾਣੀ ਜਾਂਦੀ ਹੈ।
ਈਵੈਂਟ ਹੋਸਟਿੰਗ ਅਤੇ ਐਂਕਰਿੰਗ ਦਾ ਸ਼ੌਕ ਉਸ ਨੂੰ ਕਾਲਜ ਦੇ ਦਿਨਾਂ ਤੋਂ ਹੀ ਰਿਹਾ ਹੈ। ਸਾਲ 2001 'ਚ ਏਕਤਾ ਕਪੂਰ ਦੇ ਸ਼ੋਅ 'ਕੁਟੁੰਬ' ਲਈ ਉਸ ਨੇ ਆਡੀਸ਼ਨ ਦਿੱਤਾ ਸੀ ਅਤੇ ਚੁਣੇ ਜਾਣ ਪਿੱਛੋਂ ਮੁੰਬਈ ਆ ਗਈ। ਇਸ ਸ਼ੋਅ 'ਚ ਉਸ ਦੀ ਅਦਾਕਾਰੀ ਤੋਂ ਪ੍ਰਭਾਵਿਤ ਹੋ ਕੇ ਏਕਤਾ ਨੇ ਉਸ ਨੂੰ 'ਕਹਾਨੀ ਘਰ ਘਰ ਕੀ' ਅਤੇ 'ਕੁਮਕੁਮ' ਵਿਚ ਰੋਲ ਦਿੱਤਾ। ਇਸ ਤੋਂ ਇਲਾਵਾ ਕਵਿਤਾ 'ਰੀਮਿਕਸ', 'ਤੁਮਹਾਰੀ ਦਿਸ਼ਾ' ਅਤੇ 'ਸੀ.ਆਈ.ਡੀ.' ਵਿਚ ਵੀ ਨਜ਼ਰ ਆ ਚੁੱਕੀ ਹੈ। ਇਥੇ ਇਹ ਦੱਸਣਯੋਗ ਹੈ ਕਿ ਅਦਾਕਾਰੀ 'ਚ ਆਉਣ ਤੋਂ ਪਹਿਲਾਂ ਕਵਿਤਾ ਮਾਡਲਿੰਗ 'ਚ ਕਰੀਅਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ।
ਜ਼ਿਕਰਯੋਗ ਹੈ ਕਿ, ਭਾਵੇਂ ਕਵਿਤਾ ਨੇ ਕਈ ਟੀ. ਵੀ. ਸੀਰੀਅਲਾਂ 'ਚ ਕੰਮ ਕੀਤਾ ਹੈ ਪਰ ਉਸ ਦੀ ਅਸਲ ਪਛਾਣ ਸਬ ਟੀ. ਵੀ. ਦੇ ਸ਼ੋਅ 'ਐੱਫ. ਆਈ. ਆਰ' ਰਾਹੀਂ ਬਣੀ। ਇਸ ਸ਼ੋਅ 'ਚ ਉਸ ਨੇ ਇਕ ਹਰਿਆਣਵੀ ਪੁਲਸ ਇੰਸਪੈਕਟਰ ਚੰਦਰਮੁਖੀ ਚੌਟਾਲਾ ਦਾ ਕਿਰਦਾਰ ਨਿਭਾਇਆ ਸੀ। ਸਾਲ 2013 'ਚ ਉਸ ਨੇ ਇਹ ਸ਼ੋਅ ਛੱਡ ਦਿੱਤਾ ਸੀ ਪਰ ਦਰਸ਼ਕਾਂ ਦੀ ਮੰਗ ਕਾਰਨ ਉਸ ਨੂੰ ਸ਼ੋਅ 'ਚ ਵਾਪਸੀ ਕਰਨੀ ਪਈ ਸੀ। ਕਈ ਸੀਰੀਅਲਾਂ 'ਚ ਕੰਮ ਕਰ ਚੁੱਕੀ ਪਿਤਾ ਦੀ ਲਾਡਲੀ ਕਵਿਤਾ ਕੁਝ ਹਿੰਦੀ ਫਿਲਮਾਂ 'ਚ ਵੀ ਆਪਣਾ ਜਲਵਾ ਦਿਖਾ ਚੁੱਕੀ ਹੈ। ਉਹ 'ਏਕ ਹਸੀਨਾ ਥੀ' (2004), 'ਮੁੰਬਈ ਕਟਿੰਗ' (2009), 'ਫਿਲਮ ਸਿਟੀ' (2011) ਅਤੇ 'ਜੰਜ਼ੀਰ' (2013) 'ਚ ਨਜ਼ਰ ਆ ਚੁੱਕੀ ਹੈ।

Tags: Kavita Kaushikbirthdaychandramukhi ChautalaFIRDinesh Chandra Kaushikਕਵਿਤਾ ਕੌਸ਼ਿਕਾਚੰਦਰਮੁਖੀ ਚੌਟਾਲਾਐੱਫ ਆਈ ਆਰਦਿਨੇਸ਼ ਚੰਦਰ ਕੌਸ਼ਿਕ