FacebookTwitterg+Mail

Happy Birthday : ਰਣਧੀਰ ਕਪੂਰ ਨੂੰ ਵਿਰਾਸਤ 'ਚ ਮਿਲੀ ਹੈ ਅਭਿਨੈ ਕਲਾ

    1/14
15 February, 2017 03:50:49 PM
ਮੁੰਬਈ— ਬਾਲੀਵੁੱਡ ਅਦਾਕਾਰ ਰਣਧੀਰ ਕਪੂਰ ਨੇ ਅੱਜ ਆਪਣਾ 70ਵਾਂ ਜਨਮਦਿਨ ਮਨਾ ਰਿਹਾ ਹੈ। ਉਨ੍ਹਾਂ ਦਾ ਜਨਮ 15 ਫਰਵਰੀ 1947 ਨੂੰ ਮੁੰਬਈ 'ਚ ਹੋਇਆ ਸੀ। ਉਨ੍ਹਾਂ ਨੂੰ ਅਭਿਨੈ ਕਲਾ ਵਿਰਾਸਤ ਤੋਂ ਮਿਲੀ ਹੈ। ਘਰ 'ਚ ਸਾਰੇ ਮੈਂਬਰ ਰਣਧੀਰ ਨੂੰ ਡੱਬੂ ਕਹਿ ਕੇ ਬਲਾਉਂਦੇ ਹਨ। ਰਣਧੀਰ ਕਪੂਰ ਰਾਜ ਕਪੂਰ ਦੇ ਬੇਟੇ ਹਨ। ਉਨ੍ਹਾਂ ਨੇ ਸ਼ੁਰੂਆਤੀ ਦੌਰ 'ਚ ਬਤੌਰ ਬਾਲ ਕਲਾਕਾਰ 'ਸ਼੍ਰੀ 420' ਅਤੇ 'ਦੋ ਉਸਤਾਦ' ਵਰਗੀਆਂ ਕੁਝ ਫਿਲਮਾਂ 'ਚ ਕੰਮ ਕੀਤਾ ਹੈ। ਸਾਲ 1968 'ਚ ਰਿਲੀਜ਼ ਹੋਈ ਫਿਲਮ 'ਝੁਕ ਗਿਆ ਆਸਮਾਨ' 'ਚ ਬਤੌਰ ਸਹਾਇਕ ਨਿਰਦੇਸ਼ਕ ਦੇ ਤੌਰ 'ਤੇ ਕੰਮ ਕੀਤਾ। ਸਾਲ 1972 'ਚ ਉਨ੍ਹਾਂ ਦੀ ਫਿਲਮ 'ਜਵਾਨੀ ਦੀਵਾਨੀ' ਅਤੇ 'ਰਾਮਪੁਰ ਦਾ ਲਕਛਮਣ' ਵਰਗੀਆਂ ਸੁਪਰਹਿੱਟ ਫਿਲਮਾਂ ਪ੍ਰਦਰਸ਼ਿਤ ਹੋਈਆਂ। ਸਾਲ 1977 'ਚ ਰਿਲੀਜ਼ ਹੋਈ ਫਿਲਮ 'ਚਾਚਾ ਭਤੀਜਾ' ਰਣਧੀਰ ਕਪੂਰ ਦੇ ਕੈਰੀਅਰ ਦੀ ਇਕ ਹੋਰ ਸੁਪਰਹਿੱਟ ਫਿਲਮ ਸਾਬਿਤ ਹੋਈ। ਅੱਗੇ ਦੇਖੋ ਰਣਧੀਰ ਕਪੂਰ ਦੀਆਂ ਕੁਝ ਸਟਾਈਲਿਸ਼ ਤਸਵੀਰਾਂ।

Tags: Randhir KapoorbirthdayRaj KapoorActing ArtsHeritageਰਣਧੀਰ ਕਪੂਰਜਨਮਦਿਨ