FacebookTwitterg+Mail

'ਬਾਹੂਬਲੀ 2' 'ਚ ਸ਼ਾਹਰੁਖ ਹੋਣਗੇ ਜਾਂ ਨਹੀਂ, ਟੀਮ ਨੇ ਕਰ ਦਿੱਤਾ ਖੁਲਾਸਾ...

bahubali 2 rumors
15 February, 2017 04:44:41 PM
ਮੁੰਬਈ- ਸੁਪਰਸਟਾਰ ਸ਼ਾਹਰੁਖ ਖਾਨ ਨੂੰ ਲੈ ਕੇ ਹਾਲ ਹੀ 'ਚ ਖ਼ਬਰਾਂ ਆ ਰਹੀਆਂ ਸਨ ਕਿ ਉਹ ਸੁਪਰਹਿੱਟ ਫਿਲਮ 'ਬਾਹੂਬਲੀ' ਦੇ ਸੀਕੁਅਲ 'ਬਾਹੂਬਲੀ' 'ਚ ਨਜ਼ਰ ਆਉਣ ਵਾਲੇ ਹਨ। ਕਿਹਾ ਜਾ ਰਿਹਾ ਸੀ ਕਿ ਉਹ ਇਸ ਫਿਲਮ 'ਚ ਕੈਮਿਓ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ। ਹੁਣ ਇਸ ਬਾਰੇ 'ਚ ਬਾਹੂਬਲੀ ਟੀਮ ਨੇ ਸਭ ਕੁਝ ਸਾਫ ਕਰ ਦਿੱਤਾ ਹੈ। ਬਾਹੂਬਲੀ ਦੇ ਆਫੀਸ਼ੀਅਲ ਟਵਿਟਰ ਤੋਂ ਮੰਗਲਵਾਰ ਸ਼ਾਮ ਤੱਕ ਇਹ ਟਵੀਟ ਕਰ ਦਿੱਤਾ ਗਿਆ ਹੈ,''ਸਾਨੂੰ ਸ਼ਾਹਰੁਖ ਖਾਨ ਨੂੰ ਆਪਣੀ ਫਿਲਮ 'ਚ ਲੈ ਕੇ ਬਹੁਤ ਚੰਗਾ ਲੱਗਦਾ। ਕਿਸ ਨੂੰ ਚੰਗਾ ਨਹੀਂ ਲੱਗੇਗਾ? ਪਰ ਬਦਕਿਸਮਤੀ ਨਾਲ ਇਹ ਸਿਰਫ ਇਕ ਅਫਵਾਹ ਹੈ। ਸੱਚ ਨਹੀਂ ਹੈ।''
ਖਬਰਾਂ ਸਨ ਕਿ 'ਬਾਹੂਬਲੀ' 'ਚ ਸ਼ਾਹਰੁਖ ਫਿਲਮ ਦੇ ਦੋ ਲੀਡ ਅਦਾਕਾਰਾ ਪ੍ਰਭਾਸ ਅਤੇ ਰਾਣਾ ਦੱਗੂਬਾਤੀ ਦੇ ਵਿੱਚ ਸੇਤੂ ਦੀ ਭੂਮਿਕਾ ਨਿਭਾਉਣ ਵਾਲੇ ਹਨ। ਉਹ ਦੋਵੇਂ ਕਿਰਦਾਰਾਂ ਦੇ ਵਿੱਚ ਮਿਲਾਪ ਕਰਾਉਣ ਦੀ ਕੋਸ਼ਿਸ਼ ਕਰਨਗੇ ਅਤੇ ਇਸ ਨੂੰ ਫਿਲਮ ਦਾ ਅਹਿਮ ਸੀਕਵੇਂਸ ਵੀ ਦੱਸਿਆ ਜਾ ਰਿਹਾ ਸੀ। 'ਬਾਹੂਬਲੀ 2' ਦੀ ਰਿਲੀਜ ਡੇਟ 28 ਅਪ੍ਰੈਲ ਨੂੰ ਰੱਖੀ ਗਈ ਹੈ। ਇਸ ਤੋਂ ਪਹਿਲੇ ਵੀ ਸ਼ਾਹਰੁਖ ਨੂੰ ਲੈ ਕੇ ਅਜਿਹੀਆਂ ਅਫਵਾਹਾਂ ਉੜੀਆਂ ਸਨ ਕਿ 'ਬਾਹੂਬਲੀ 2' ਦਾ ਪਹਿਲਾ ਟੀਜ਼ਰ ਸ਼ਾਹਰੁਖ ਦੀ ਫਿਲਮ 'ਰਈਸ' ਨਾਲ ਰਿਲੀਜ਼ ਕੀਤਾ ਜਾਵੇਗਾ। ਦੱਸ ਦਈਏ ਕਿ ਫਿਲਮ ਰਿਲੀਜ਼ ਤੋਂ ਪਹਿਲੇ 500 ਕਰੋੜ ਦੀ ਕਮਾਈ ਕਰ ਚੁੱਕੀ ਹੈ। ਐੱਸ. ਐੱਸ. ਰਾਜਾਮੌਲੀ ਦੇ ਨਿਰਦੇਸ਼ਨ 'ਚ ਬਣੀ 'ਬਾਹੂਬਲੀ 2' ਚਾਰ ਭਾਸ਼ਾਵਾਂ ਤੇਲੁਗੁ, ਤਮਿਲ, ਮਲਿਆਲਮ ਅਤੇ ਹਿੰਦੀ 'ਚ ਇਕੱਠੇ ਰਿਲੀਜ਼ ਹੋ ਰਹੀ ਹੈ।

Tags: bahubali 2 shahrukh khan rumors parbhasਬਾਹੁਬਲੀ 2ਸ਼ਾਹਰੁਖ ਖਾਨ

About The Author

Anuradha Sharma

Anuradha Sharma is News Editor at Jagbani.