FacebookTwitterg+Mail

B'day Spl : 70 ਦੇ ਹੋਏ ਰਣਧੀਰ ਕਪੂਰ, ਪਿਤਾ ਦੀ ਮੌਤ ਤੋਂ ਬਾਅਦ ਅਚਾਨਕ ਮਿਲੀ ਇਹ ਵੱਡੀ ਜਿੰਮੇਦਾਰੀ

    1/17
15 February, 2017 04:41:30 PM
ਮੁੰਬਈ— ਬਾਲੀਵੁੱਡ ਅਦਾਕਾਰ ਰਣਧੀਰ ਕਪੂਰ ਅੱਜ ਆਪਣਾ 70ਵਾਂ ਜਨਮਦਿਨ ਮਨਾ ਰਿਹਾ ਹੈ। ਉਨ੍ਹਾਂ ਦਾ ਜਨਮ 15 ਫਰਵਰੀ 1947 ਨੂੰ ਮੁੰਬਈ 'ਚ ਹੋਇਆ ਸੀ। ਉਨ੍ਹਾਂ ਨੂੰ ਅਭਿਨੈ ਕਲਾ ਵਿਰਾਸਤ ਤੋਂ ਮਿਲੀ ਹੈ। ਬਾਲੀਵੁੱਡ 'ਚ ਰਣਧੀਰ ਕਪੂਰ ਨੂੰ ਅਜਿਹੀ ਸ਼ਖਸੀਅਤਾਂ 'ਚੋਂ ਸ਼ੁਮਾਰ ਹੈ, ਜਿਨ੍ਹਾਂ ਨੇ ਅਦਾਕਾਰੀ ਨਾਲ ਫਿਲਮ ਨਿਰਮਾਣ ਅਤੇ ਨਿਰਦੇਸ਼ਨ ਦੇ ਜਰੀਏ ਵੀ ਖਾਸ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਦੇ ਪਿਤਾ ਰਾਜ ਕਪੂਰ ਫਿਲਮ ਇੰਡਸਟਰੀ ਦੇ ਮਸ਼ਹੂਰ ਐਕਟਰ ਅਤੇ ਫਿਲਮਕਾਰ ਸਨ।
ਜਨਮਦਿਨ ਦੇ ਖਾਸ ਮੌਕੇ 'ਤੇ ਜਾਣੋ ਰਣਧੀਰ ਕਪੂਰ ਦੇ ਕੈਰੀਅਰ ਦੀਆਂ ਕੁਝ ਖਾਸ ਪਹਿਲੂ...
ਰਣਧੀਰ ਨੇ ਬਤੌਰ ਬਾਲ ਕਲਾਕਾਰ 'ਸ਼੍ਰੀ 420' ਅਤੇ 'ਦੋ ਉਸਤਾਦ' ਵਰਗੀਆਂ ਕੁਝ ਫਿਲਮਾਂ 'ਚ ਕੰਮ ਕੀਤਾ ਹੈ। ਸਾਲ 1968 'ਚ ਫਿਲਮ 'ਝੁੱਕ ਗਿਆ ਆਸਮਾਨ' 'ਚ ਉਨ੍ਹਾਂ ਨੇ ਬਤੌਰ ਸਹਾਇਕ ਨਿਰਦੇਸ਼ਕ ਕੰਮ ਕੀਤਾ। ਸਾਲ 1971 'ਚ ਰਿਲੀਜ਼ ਹੋਈ ਫਿਲਮ 'ਕੱਲ ਆਜ ਔਰ ਕੱਲ' ਦੇ ਜਰੀਏ ਰਣਧੀਰ ਕਪੂਰ ਨੇ ਐਕਟਰ ਅਤੇ ਸਵਤੰਤਰ ਨਿਰਦੇਸ਼ਕ ਦੇ ਤੌਰ 'ਤੇ ਆਪਣਾ ਕਦਮ ਰੱਖਿਆ ਸੀ। 'ਕੱਲ ਆਜ ਔਰ ਕੱਲ' ਭਾਰਤੀ ਸਿਨੇਮਾ ਦੇ ਇਤਿਹਾਸ 'ਚ ਕਾਲਜਯੀ ਫਿਲਮਾਂ ਦੇ ਰੂਪ 'ਚ ਸ਼ੁਮਾਰ ਕੀਤੀ ਜਾਂਦੀ ਹੈ। ਇਸ ਫਿਲਮ 'ਚ ਤਿੰਨ ਪੀੜੀਆਂ ਪ੍ਰਿਥਵੀਰਾਜ ਕਪੂਰ, ਰਾਜ ਕਪੂਰ ਅਤੇ ਰਣਧੀਰ ਕਪੂਰ ਇਕੱਠੀਆਂ ਨਜ਼ਰ ਆਈਆਂ। ਇਸ ਫਿਲਮ 'ਚ ਬਬੀਤਾ ਨੇ ਮੁੱਖ ਭੂਮਿਕਾ ਨਿਭਾਈ ਸੀ, ਜੋ ਬਾਅਦ 'ਚ ਰਣਧੀਰ ਦੀ ਜੀਵਨ ਸਾਥੀ ਬਣੀ। ਸਾਲ 1972 'ਚ ਉਨ੍ਹਾਂ ਦੀ ਫਿਲਮ 'ਜਵਾਨੀ ਦੀਵਾਨੀ' ਅਤੇ 'ਰਾਮਪੁਰ ਦਾ ਲਕਛਮਣ' ਵਰਗੀਆਂ ਸੁਪਰਹਿੱਟ ਫਿਲਮਾਂ ਪ੍ਰਦਰਸ਼ਿਤ ਹੋਈਆਂ। ਸਾਲ 1974 'ਚ ਰਿਲੀਜ਼ ਹੋਈ ਸੁਪਰਹਿੱਟ ਫਿਲਮ 'ਹਾਥ ਕੀ ਸਫਾਈ' 'ਚ ਰਣਧੀਰ ਕਪੂਰ ਦੀ ਜੋੜੀ ਵਿਨੋਦ ਖੰਨਾ ਨਾਲ ਸਰਾਹੀ ਗਈ। ਇਸ ਫਿਲਮ 'ਚ ਦੋਵੇਂ ਕਲਾਕਾਰਾਂ ਦਾ ਟਕਰਾਅ ਦੇਖਣਯੋਗ ਸੀ।
'ਚਾਚਾ ਭਤੀਜਾ' ਬਣੀ ਰਣਧੀਰ ਕਪੂਰ ਦੇ ਕੈਰੀਅਰ ਦੀ ਸੁਪਰਹਿੱਟ ਫਿਲਮ...
ਸਾਲ 1977 'ਚ ਰਿਲੀਜ਼ ਹੋਈ ਫਿਲਮ 'ਚਾਚਾ ਭਤੀਜਾ' ਰਣਧੀਰ ਕਪੂਰ ਦੇ ਕੈਰੀਅਰ ਦੀ ਇਕ ਹੋਰ ਸੁਪਰਹਿੱਟ ਫਿਲਮ ਸਾਬਿਤ ਹੋਈ। ਇਸ ਫਿਲਮ 'ਚ ਧਰਮਿੰਦਰ ਨਾਲ ਉਨ੍ਹਾਂ ਦੇ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਸਾਲ 1978 'ਚ ਰਿਲੀਜ਼ ਹੋਈ ਫਿਲਮ 'ਕਸਮੇ ਵਾਦੇ' ਰਣਧੀਰ ਦੇ ਕੈਰੀਅਰ ਦੀ ਸਭ ਤੋਂ ਵਧ ਪ੍ਰਸਿੱਧੀ ਖੱਟਣ ਵਾਲੀ ਫਿਲਮ ਸਾਬਿਤ ਹੋਈ ਸੀ। ਇਸ ਫਿਲਮ 'ਚ ਅਮਿਤਾਭ ਬੱਚਨ ਮੁੱਖ ਭੂਮਿਕਾ ਨਿਭਾਈ ਸੀ। ਅਮਿਤਾਭ ਵਰਗੇ ਸੁਪਰਸਟਾਰ ਦੀ ਮੌਜੂਦਗੀ 'ਚ ਵੀ ਰਣਧੀਰ ਕਪੂਰ ਨੇ ਆਪਣੇ ਬੇਹਿਤਰੀਨ ਅਭਿਨੈ ਨਾਲ ਦਰਸ਼ਕਾਂ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਸੀ।
ਪਿਤਾ ਦੀ ਮੌਤ ਤੋਂ ਬਾਅਦ ਅਚਾਨਕ ਮਿਲੀ ਸੀ ਇਹ ਜਿੰਮੇਦਾਰੀ...
ਸਾਲ 1991 'ਚ ਰਿਲੀਜ਼ ਹੋਈ ਫਿਲਮ 'ਹਿਨਾ' ਰਣਧੀਰ ਕਪੂਰ ਦੀ ਬਤੌਰ ਨਿਰਦੇਸ਼ਕ ਆਖਿਰੀ ਫਿਲਮ ਸਾਬਿਤ ਹੋਈ। ਪਹਿਲਾਂ ਇਸ ਫਿਲਮ ਦਾ ਨਿਰਦੇਸ਼ਨ ਰਾਜ ਕਪੂਰ ਕਰਨ ਵਾਲੇ ਸਨ ਪਰ ਆਪਣੇ ਪਿਤਾ ਦੀ ਅਚਾਨਕ ਮੌਤ ਹੋਣ ਕਾਰਨ ਰਣਧੀਰ ਕਪੂਰ ਨੇ ਹਿਨਾ ਦਾ ਨਿਰਦੇਸ਼ਨ ਕੀਤਾ। ਇਹ ਫਿਲਮ ਸੁਪਰਹਿੱਟ ਸਾਬਿਤ ਹੋਈ।
90 ਦੇ ਦਹਾਕੇ 'ਚ ਪਿਤਾ ਦੇ ਆਰ. ਕੇ. ਫਿਲਮਸ ਬੈਨਰ...
90 ਦੇ ਦਹਾਕੇ 'ਚ ਪਿਤਾ ਦੇ ਆਰ. ਕੇ. ਫਿਲਮਸ ਬੈਨਰ ਤਲੇ ਰਣਧੀਰ ਨੇ 'ਪ੍ਰੇਮ ਗ੍ਰੰਥ' ਅਤੇ 'ਆ ਅਬ ਲੌਟ ਚਲੇ' ਵਰਗੀਆਂ ਫਿਲਮਾਂ ਦਾ ਨਿਰਮਾਣ ਕੀਤਾ ਪਰ ਇਨ੍ਹਾਂ ਫਿਲਮਾਂ ਨੂੰ ਬਹੁਤੀ ਸਫਲਤਾ ਨਾ ਮਿਲੀ। ਰਣਧੀਰ ਕਪੂਰ ਇਨ੍ਹੀ ਦਿਨੀਂ ਬਤੌਰ ਅਭਿਨੇਤਾ ਫਿਲਮ ਇੰਡਸਟਰੀ 'ਚ ਸਰਗਰਮ ਹਨ।


Tags: Randhir KapoorBirthdayRaj KapoorVinod KhannaAmitabh BachchanDharmendraਰਣਧੀਰ ਕਪੂਰ ਜਨਮਦਿਨ