FacebookTwitterg+Mail

Video: ਵੈਲੇਨਟਾਈਨ ਡੇਅ 'ਤੇ ਲੂਲੀਆ ਨੇ ਸਲਮਾਨ ਲਈ ਗਾਇਆ ਇਹ ਖੂਬਸੂਰਤ ਗੀਤ

iulia vantur song
15 February, 2017 04:58:39 PM
ਮੁੰਬਈ- ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ RUMORED ਗਰਲਫ੍ਰੈਂਡ ਯੂਲੀਆ ਵੰਤੂਰ ਨੇ ਵੈਲੇਨਟਾਈਨ ਡੇਅ ਦੇ ਮੌਕੇ 'ਤੇ ਇਕ ਖਾਸ ਗਿਫਟ ਦਿੱਤਾ ਹੈ। ਯੂਲੀਆ ਨੇ ਇੰਸਟਾਗ੍ਰਾਮ 'ਤੇ ਸਲਮਾਨ ਦੇ ਗੀਤ ਨੂੰ ਆਪਣੀ ਆਵਾਜ਼ ਦੇ ਕੇ ਗਾਇਆ ਹੈ। ਇਸ ਗੀਤ ਨਾਲ ਸਲਮਾਨ ਦੇ ਫੈਂਸ 'ਚ ਕਾਫੀ ਖਲਬਲੀ ਮਚ ਗਈ ਹੈ। ਫੈਂਸ ਜਾਣਨਾ ਚਾਹੁੰਦੇ ਹਨ ਕਿ ਕੀ ਇਹ ਗੀਤ ਯੂਲੀਆ ਨੇ ਸਲਮਾਨ ਲਈ ਹੀ ਗਾਇਆ ਹੈ।
Click On The Link To See Video- www.instagram.com/p/BQfkYEqAKHb/
ਇਸ ਵੀਡੀਓ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਜਲਦ ਹੀ ਦੋਵੇਂ ਆਪਣੇ ਰਿਲੇਸ਼ਨਸ਼ਿਪ ਨੂੰ ਜਨਤਕ ਕਰ ਦੇਣਗੇ। ਸੋਸ਼ਲ ਮੀਡੀਆ ਦੇ ਜ਼ਰੀਏ ਯੂਲੀਆ ਨੇ ਇਹ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਹ ਸਲਮਾਨ ਖਾਨ ਦਾ ਗੀਤ 'ਮੈਂ ਹੂੰ ਹੀਰੋ ਤੇਰਾ...' ਗਾ ਰਹੀ ਹੈ। ਇਸ ਗੀਤ 'ਚ 'ਮੈਂ ਹੂੰ ਹੀਰੋ ਤੇਰਾ...' ਦੀ ਜਗ੍ਹਾਂ ਯੂਲੀਆ ਨੇ ਇਹ ਗੀਤ 'ਤੂੰ ਹੈ ਹੀਰੋ ਮੇਰਾ' ਗਾਇਆ ਹੈ। ਇਸ ਤੋਂ ਪਹਿਲੇ ਯੂਲੀਆ ਨੇ ਦੋ ਦਿਨ ਪਹਿਲੇ ਹੀ ਸਲਮਾਨ ਦੇ ਪੇਂਡੇਂਟ ਪਹਿਣੇ ਹੋਈ ਇਕ ਫੋਟੋ ਸ਼ੇਅਰ ਕੀਤੀ ਸੀ। ਇਹ ਪੇਂਡੇਂਟ ਸਲਮਾਨ ਦੇ ਫਾਉਂਡੇਸ਼ਨ ਬੀਇੰਗ ਹਿਊਮਨ ਦੀ ਕੰਪਨੀ ''ਬੀਇੰਗ ਹਿਊਮਨ ਜਿਊਲਰੀ'' ਦਾ ਹੈ।

Tags: iulia vantur Valentine Day Salman Khan Instagram song

About The Author

Anuradha Sharma

Anuradha Sharma is News Editor at Jagbani.