FacebookTwitterg+Mail

ਇਸ ਤਰ੍ਹਾਂ ਮੰਮੀ ਕਰੀਨਾ ਦਾ ਭਾਰ ਘਟਾਉਣ 'ਚ ਮਦਦ ਕਰ ਰਿਹਾ ਹੈ ਬੇਟਾ ਤੈਮੂਰ

kareena kapoor taimur
15 February, 2017 04:59:57 PM
ਮੁੰਬਈ- ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਦਾ ਬੇਟਾ ਤੈਮੂਰ ਅਲੀ ਖਾਨ ਅਜੇ ਦੋ ਮਹੀਨੇ ਦੇ ਹਨ। ਪਰ ਤੈਮੂਰ ਹੁਣੇ ਤੋਂ ਸਟਾਰ ਬਣ ਗਿਆ ਹੈ। ਜਦੋਂ ਤੋਂ ਉਸ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਆਈ ਹੈ, ਉਸ ਸਮੇਂ ਤੋਂ ਤਸਵੀਰ ਇੰਟਰਨੈੱਟ 'ਤੇ ਛਾ ਗਈ ਹੈ। ਮੁੰਬਈ 'ਚ ਇਕ ਬੁੱਕ ਲਾਂਚ ਦੇ ਮੌਕੇ 'ਤੇ ਪੁੱਜੀ ਕਰੀਨਾ ਨੇ ਤੈਮੂਰ ਨਾਲ ਜੁੜੀਆਂ ਕਾਫੀ ਗੱਲਾਂ ਸਭ ਨਾਲ ਸ਼ੇਅਰ ਕੀਤੀਆਂ ਹਨ।
ਤੈਮੂਰ ਦੇ ਬਾਰੇ 'ਚ ਬੋਲਦੇ ਹੋਏ ਕਰੀਨਾ ਕਪੂਰ ਨੇ ਕਿਹਾ,''ਮੇਰਾ ਬੇਟਾ ਇਸ ਗੱਲ ਦਾ ਪੂਰਾ ਧਿਆਨ ਰੱਖ ਰਿਹਾ ਹੈ ਕਿ ਮੈਂ ਜਲਦੀ-ਜਲਦੀ ਤੋਂ ਜ਼ਿਆਦਾ ਭਾਰ ਘਟਾਵਾਂ। ਉਹ ਮੈਨੂੰ ਬਹੁਤ ਜ਼ਿਆਦਾ ਚਲਵਾਉਂਦਾ ਹੈ। ਕਰੀਨਾ ਨੇ ਦੱਸਿਆ, ਜਦੋਂ ਵੀ ਮੈਂ ਉਸ ਨੂੰ ਗੋਦ 'ਚ ਲੈ ਕੇ ਬੈਠਦੀ ਹਾਂ ਤਾਂ ਉਹ ਰੌਣ ਲੱਗਦਾ ਹੈ। ਉਹ ਉਸ ਦਾ ਇਹ ਦੱਸਣ ਦਾ ਤਰੀਕਾ ਹੈ ਕਿ ਮੈਂ ਖੂਬ ਚਲਾਂ। ਮੈਂ ਖੁਸ਼ ਹਾਂ ਕਿ ਉਸ ਨੂੰ ਹੁਣੇ ਤੋਂ ਚੱਲਣ ਨਾਲ ਪਿਆਰ ਹੈ।'' ਇਸ ਗੱਲਬਾਤ 'ਚ ਕਰੀਨਾ ਨੇ ਦੱਸਿਆ ਕਿ ਭਾਰ ਘੱਟ ਕਰਨ ਲਈ ਉਹ ਇਕ ਖਾਸ ਡਾਈਟ ਫਾਲੋ ਕਰ ਰਹੀ ਹੈ। ਦੱਸ ਦਈਏ ਕਿ ਕਰੀਨਾ ਹਾਲ ਹੀ 'ਚ ਇਕ ਫੈਸ਼ਨ ਵੀਕ ਦੇ ਗ੍ਰੈਂਡ ਫਿਨਾਲੇ 'ਚ ਬਤੌਰ ਸ਼ੋਅ ਸਟਾਪਰ ਪੁੱਜੀ ਸੀ। ਜਲਦ ਹੀ ਉਹ ਆਪਣੀ ਫਿਲਮ 'ਵੀਰੇ ਦਿ ਵੈਡਿੰਗ' ਦੀ ਸ਼ੂਟਿੰਗ ਵੀ ਸ਼ੁਰੂ ਕਰਨ ਵਾਲੀ ਹੈ।

Tags: Saif Ali Khan Kareena Kapoor Taimur Ali Khan weight ਕਰੀਨਾ ਕਪੂਰ ਤੈਮੂਰ ਅਲੀ ਖਾਨ

About The Author

Anuradha Sharma

Anuradha Sharma is News Editor at Jagbani.