FacebookTwitterg+Mail

ਭਾਰਤ ਆ ਰਿਹੈ ਪੌਪ ਸਟਾਰ ਜਸਟਿਨ ਬੀਬਰ, 10 ਮਈ ਨੂੰ ਹੋਵੇਗਾ ਕਾਂਸਰਟ

justin bieber coming to india
15 February, 2017 05:42:56 PM
ਮੁੰਬਈ— ਹਾਲੀਵੁੱਡ ਦੇ ਪੌਪ ਸਟਾਰ ਜਸਟਿਨ ਬੀਬਰ ਦੇ ਫੈਨਜ਼ ਲਈ ਚੰਗੀ ਖਬਰ ਹੈ। ਗਰੈਮੀ ਐਵਾਰਡ ਜੇਤੂ ਜਸਟਿਨ ਬੀਬਰ 10 ਮਈ ਨੂੰ ਭਾਰਤ ਆ ਰਹੇ ਹਨ। ਉਹ ਇਥੇ ਨਵੀਂ ਮੁੰਬਈ ਸਥਿਤ ਡੀਵਾਏ ਪਾਟਿਲ ਸਟੇਡੀਅਮ 'ਚ ਪੇਸ਼ਕਾਰੀ ਦੇਣਗੇ। ਇਸ ਦੌਰਾਨ ਕਈ ਕਾਰਪੋਰੇਟ ਘਰਾਣਿਆਂ ਤੇ ਖੇਡ ਜਗਤ ਦੇ ਲੋਕ ਕਾਂਸਰਟ 'ਚ ਹਿੱਸਾ ਲੈਣਗੇ। ਕਾਂਸਰਟ ਨੂੰ ਵਾਈਟ ਫਾਕਸ ਇੰਡੀਆ ਪ੍ਰਮੋਟ ਕਰ ਰਿਹਾ ਹੈ। ਇਸ ਟੂਰ ਦਾ ਨਾਂ 'ਪਰਪਜ਼ ਵਰਲਡ ਟੂਰ' ਰੱਖਿਆ ਗਿਆ ਹੈ। ਇਹ ਟੂਰ ਵੀ ਬੀਬਰ ਦੀ ਚੌਥੀ ਸਟੂਡੀਓ ਐਲਬਮ 'ਪਰਪਜ਼' ਦਾ ਹੀ ਹਿੱਸਾ ਹੈ।
ਦੱਸਣਯੋਗ ਹੈ ਕਿ ਬੀਬਰ ਲਈ ਭਾਰਤ ਹਮੇਸ਼ਾ ਤੋਂ ਹੀ ਖਾਸ ਰਿਹਾ ਹੈ। ਭਾਰਤ 'ਚ ਉਨ੍ਹਾਂ ਦੇ ਕਰੋੜਾਂ ਫੈਨਜ਼ ਹਨ। ਇਸ ਤੋਂ ਪਹਿਲਾਂ ਜਸਟਿਨ ਜਦੋਂ 18 ਸਾਲ ਦੇ ਸਨ ਤਾਂ ਉਨ੍ਹਾਂ ਨੇ ਮੁੰਬਈ 'ਚ ਸਮਾਂ ਬਤੀਤ ਕਰਨ ਦੀ ਇੱਛਾ ਜ਼ਾਹਿਰ ਕੀਤੀ ਸੀ। ਭਾਰਤ ਤੋਂ ਬਾਅਦ ਜਸਟਿਨ ਤੇਲ ਅਵੀਵ ਤੇ ਦੁਬਈ 'ਚ ਵੀ ਪੇਸ਼ਕਾਰੀ ਦੇਣਗੇ।
ਵਾਈਟ ਫਾਕਸ ਇੰਡੀਆ ਦੇ ਡਾਇਰੈਕਟਰ ਅਰਜੁਨ ਜੈਨ ਨੇ ਦੱਸਿਆ, 'ਸਾਡੀ ਕੋਸ਼ਿਸ਼ ਹੈ ਕਿ ਅਸੀਂ ਜਸਟਿਨ ਬੀਬਰ ਦੇ ਕਾਂਸਰਟ ਨੂੰ ਪਿਛਲੇ ਸਾਲ ਨਵੰਬਰ 'ਚ ਹੋਏ ਮਸ਼ਹੂਰ ਰਾਕਬੈਂਡ 'ਕੋਲਡਪਲੇਅ' ਤੋਂ ਵੀ ਜ਼ਿਆਦਾ ਪ੍ਰਸਿੱਧ ਬਣਾਈਏ। ਅਸੀਂ ਚਾਹੁੰਦੇ ਹਾਂ ਕਿ ਭਾਰਤ ਵੀ ਪੌਪ ਕਾਂਸਰਟ ਲਈ ਇਕ ਵੱਡੀ ਜਗ੍ਹਾ ਬਣ ਕੇ ਸਾਹਮਣੇ ਆਏ।'
ਬੀਬਰ ਦੇ ਫੈਨਜ਼ ਬਿਲੀਬਰਸ ਨਾਂ ਨਾਲ ਜਾਣੇ ਜਾਂਦੇ ਹਨ। ਉਂਝ ਇਸ ਕਾਂਸਰਟ ਦੀਆਂ ਆਨਲਾਈਨ ਟਿਕਟਾਂ ਦੀ ਵਿਕਰੀ 22 ਫਰਵਰੀ ਤੋਂ ਸ਼ੁਰੂ ਹੋਵੇਗੀ। ਟਿਕਟਾਂ ਦੀ ਕੀਮਤ 4000 ਰੁਪਏ ਤਕ ਰੱਖੀ ਗਈ ਹੈ।

Tags: Justin Bieber India Concert Hollywood Singer ਜਸਟਿਨ ਬੀਬਰ ਕਾਂਸਰਟ