FacebookTwitterg+Mail

ਕੀ ਅਸਲ 'ਚ ਗਰਭਵਤੀ ਹੈ ਬਿਪਾਸ਼ਾ? ਤਸਵੀਰਾਂ ਭਰ ਰਹੀਆਂ ਨੇ ਇਹੀ ਗਵਾਹੀ

    1/7
15 February, 2017 10:29:14 PM
ਮੁੰਬਈ— ਬਾਲੀਵੁੱਡ 'ਚ ਕਈ ਫਿਲਮੀ ਸਿਤਾਰੇ ਸਾਲ 2016 'ਚ ਵਿਆਹ ਦੇ ਬੰਧਨ 'ਚ ਬੱਝੇ ਹਨ। ਵਿਆਹ ਤੋਂ ਬਾਅਦ ਫਿਲਮੀ ਸਿਤਾਰਿਆਂ ਨੇ ਆਪਣੇ ਸਾਥੀ ਨਾਲ ਪਹਿਲਾ ਵੈਲੇਨਟਾਈਨ ਡੇਅ ਮਨਾਇਆ। ਬਾਲੀਵੁੱਡ ਅਭਿਨੇਤਰੀ ਬਿਪਾਸ਼ਾ ਬਾਸੂ ਨੇ ਕਰਨ ਸਿੰਘ ਗਰੋਵਰ ਨਾਲ ਵਿਆਹ ਤੋਂ ਬਾਅਦ ਪਹਿਲਾ ਵੈਲੇਨਟਾਈਨ ਡੇਅ ਬੇਹੱਦ ਰੋਮਾਂਟਿਕ ਤਰੀਕੇ ਨਾਲ ਮਨਾਇਆ।
ਬਿਪਾਸ਼ਾ ਨੇ ਲਾਲ ਰੰਗ ਦੀ ਡਰੈੱਸ ਪਹਿਨੀ ਹੋਈ ਸੀ ਤੇ ਇਸ ਦੇ ਨਾਲ ਹੀ ਉਸ ਨੇ ਲਾਲ ਰੰਗ ਦਾ ਬੈਗ ਲਟਕਾਇਆ ਹੋਇਆ ਸੀ ਪਰ ਇਸ ਦੌਰਾਨ ਬਿਪਾਸ਼ਾ ਦਾ ਵਧਿਆ ਪੇਟ ਨਜ਼ਰ ਆਇਆ ਤੇ ਇਕ ਤਸਵੀਰ 'ਚ ਤਾਂ ਉਹ ਬੇਹੱਦ ਮੋਟੀ ਨਜ਼ਰ ਆ ਰਹੀ ਹੈ। ਬਿਪਾਸ਼ਾ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਉਹ ਮਾਂ ਬਣਨ ਵਾਲੀ ਹੈ। ਹਾਲਾਂਕਿ ਕਿਸੇ ਨੇ ਇਸ ਦੀ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਹੈ।

Tags: Bipasha Basu Karan Singh Grover Pregnant ਬਿਪਾਸ਼ਾ ਬਾਸੂ ਕਰਨ ਸਿੰਘ ਗਰੋਵਰ