FacebookTwitterg+Mail

ਸਿਗਰਟਨੋਸ਼ੀ ਤੇ ਸ਼ਰਾਬ ਪੀਂਦੀਆਂ ਕੈਮਰੇ 'ਚ ਕੈਦ ਹੋ ਚੁੱਕੀਆਂ ਨੇ ਇਹ ਪਾਕਿਸਤਾਨੀ ਅਭਿਨੇਤਰੀਆਂ (ਦੇਖੋ ਤਸਵੀਰਾਂ)

    1/13
15 February, 2017 10:29:43 PM
ਮੁੰਬਈ— ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਦੀਆਂ ਹਸੀਨਾਵਾਂ ਆਪਣੇ ਹੁਸਨ ਲਈ ਤਾਂ ਕਾਫੀ ਮਸ਼ਹੂਰ ਹਨ ਪਰ ਇਹ ਹਸੀਨਾਵਾਂ ਜਨਤਕ ਥਾਵਾਂ 'ਤੇ ਸਿਗਰਟਨੋਸ਼ੀ ਜਾਂ ਸ਼ਰਾਬ ਪੀਂਦੀਆਂ ਵੀ ਫੜੀਆਂ ਜਾ ਚੁੱਕੀਆਂ ਹਨ। 'ਬਿੱਗ ਬੌਸ' ਤੋਂ ਬਾਲੀਵੁੱਡ ਤਕ ਦਾ ਸਫਰ ਤੈਅ ਕਰਨ ਵਾਲੀ ਵੀਨਾ ਮਲਿਕ ਭਾਵੇਂ ਅੱਜ ਦੋ ਬੱਚਿਆਂ ਦੀ ਮਾਂ ਹੈ ਪਰ ਵਿਆਹ ਤੋਂ ਪਹਿਲਾਂ ਉਸ ਦੀ ਜ਼ਿੰਦਗੀ ਕਾਫੀ ਵਿਵਾਦਾਂ 'ਚ ਰਹੀ। ਵੀਨਾ ਨੂੰ ਕਈ ਮੌਕਿਆਂ 'ਤੇ ਸ਼ਰਾਬ ਪੀਂਦੇ ਦੇਖਿਆ ਜਾ ਚੁੱਕਾ ਹੈ।
ਸ਼ਾਹਰੁਖ ਖਾਨ ਦੀ ਹਾਲ ਹੀ 'ਚ ਰਿਲੀਜ਼ ਫਿਲਮ 'ਰਈਸ' ਰਾਹੀਂ ਪਾਕਿਸਤਾਨੀ ਅਭਿਨੇਤਰੀ ਮਾਹਿਰਾ ਖਾਨ ਨੇ ਬਾਲੀਵੁੱਡ 'ਚ ਡੈਬਿਊ ਕੀਤਾ ਹੈ। ਹਾਲਾਂਕਿ ਵਿਵਾਦ ਦੇ ਚਲਦਿਆਂ ਉਹ ਫਿਲਮ ਨੂੰ ਭਾਰਤ 'ਚ ਪ੍ਰਮੋਟ ਨਹੀਂ ਕਰ ਸਕੀ। ਵੀ. ਜੇ. ਤੋਂ ਅਭਿਨੇਤਰੀ ਬਣੀ ਮਾਹਿਰਾ ਸਿਗਰਟਨੋਸ਼ੀ ਦੀ ਆਦੀ ਹੈ। ਸਾਲ 2016 ਦੀ ਸ਼ੁਰੂਆਤ 'ਚ ਮਾਹਿਰਾ ਦੀ ਇਕ ਵੀਡੀਓ ਵਾਇਰਲ ਹੋਈ ਸੀ, ਜਿਸ 'ਚ ਉਹ ਟੀ. ਯੂ. ਸੀ. ਨਾਂ ਦੇ ਚੈਟ ਸ਼ੋਅ 'ਚ ਅਭਿਨੇਤਾ ਫਵਾਦ ਖਾਨ ਦਾ ਇੰਟਰਵਿਊ ਲੈ ਰਹੀ ਸੀ। ਇਸ ਇੰਟਰਵਿਊ ਵਿਚਾਲੇ ਉਹ ਫਵਾਦ ਨੂੰ ਕਹਿੰਦੀ ਹੈ, 'ਮੈਂ ਸਿਗਰਟ ਪੀਣੀ ਹੈ।' ਇਸ 'ਤੇ ਫਵਾਦ ਜਵਾਬ ਦਿੰਦੇ ਹਨ, 'ਸਿਗਰਟਨੋਸ਼ੀ ਕਰਨੀ ਹੈ ਤਾਂ ਬਾਹਰ ਜਾ ਕੇ ਕਰੋ।'

Tags: Smoking Alcohal Pakistani Actresses ਸਿਗਰਟਨੋਸ਼ੀ ਸ਼ਰਾਬ ਪਾਕਿਸਤਾਨੀ ਅਭਿਨੇਤਰੀਆਂ