FacebookTwitterg+Mail

ਔਰਤਾਂ ਨੂੰ ਮਰਦਾਂ ਤੋਂ ਅੱਗੇ ਮੰਨਦੇ ਹਨ ਸ਼ਾਹਿਦ

    1/2
16 February, 2017 09:38:57 AM
ਮੁੰਬਈ—ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਔਰਤਾਂ ਨੂੰ ਕਈ ਮਾਇਨਿਆਂ 'ਚ ਮਰਦਾਂ ਤੋਂ ਅੱਗੇ ਮੰਨਦੇ ਹਨ। ਸ਼ਾਹਿਦ ਕਪੂਰ ਨੇ ਟਵਿਟਰ 'ਤੇ ਕਿਹਾ ਕਿ ਕੋਈ ਵੀ ਮਰਦ ਇਕ ਮਾਂ ਦੇ ਬਰਾਬਰ ਨਹੀਂ ਹੋ ਸਕਦਾ। ਜ਼ਿਕਰਯੋਗ ਹੈ ਕਿ ਸ਼ਾਹਿਦ ਇਨ੍ਹੀਂ ਦਿਨੀਂ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਪਦਮਾਵਤੀ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਫਿਲਮ 'ਚ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਦੀ ਮੁੱਖ ਭੂਮਿਕਾ ਹੈ। ਸ਼ਾਹਿਦ ਦੀ ਆਉਣ ਵਾਲੀ ਫਿਲਮ 'ਰੰਗੂਨ' 24 ਫਰਵਰੀ ਨੂੰ ਪ੍ਰਦਰਸ਼ਿਤ ਹੋਵੇਗੀ। ਵਿਸ਼ਾਲ ਭਾਰਦਵਾਜ ਦੀ ਫਿਲਮ 'ਰੰਗੂਨ' ਵਿਚ ਕੰਗਨਾ ਰਾਣਾਵਤ ਅਤੇ ਸੈਫ ਅਲੀ ਖਾਨ ਦੀ ਵੀ ਅਹਿਮ ਭੂਮਿਕਾ ਹੈ। ਦੂਜੇ ਵਿਸ਼ਵ ਯੁੱਧ ਦੇ ਪਿਛੋਕੜ 'ਤੇ ਬਣੀ ਇਹ ਫਿਲਮ 24 ਫਰਵਰੀ ਨੂੰ ਰਿਲੀਜ਼ ਹੋਵੇਗੀ।

Tags: Shahid KapoorDeepika PadukonePadmavati twitterਸ਼ਾਹਿਦ ਕਪੂਰਟਵਿਟਰਪਦਮਾਵਤੀ ਦੀਪਿਕਾ ਪਾਦੁਕੋਣ