FacebookTwitterg+Mail

'ਬਾਹੂਬਲੀ' ਦੀ ਪ੍ਰੇਮਿਕਾ ਦਾ ਘਰ ਅੰਦਰੋਂ ਹੈ ਇਨ੍ਹਾਂ ਆਲੀਸ਼ਾਨ (ਦੇਖੋ ਤਸਵੀਰਾਂ)

    1/10
16 February, 2017 10:36:08 AM
ਮੁੰਬਈ— ਫਿਲਮ 'ਬਾਹੂਬਲੀ' 'ਚ ਪ੍ਰਭਾਸ ਦੀ ਪ੍ਰੇਮਿਕਾ ਦਾ ਕਿਰਦਾਰ ਨਿਭਾਅ ਕੇ ਬਾਲੀਵੁੱਡ 'ਚ ਮਸ਼ਹੂਰ ਹੋਈ ਅਭਿਨੇਤਰੀ ਤੰਮਨਾ ਭਾਟੀਆ ਦਾ ਜਨਮ 21 ਦਸੰਬਰ 1989 ਨੂੰ ਮੁੰਬਈ 'ਚ ਹੋਇਆ ਸੀ। ਐੱਸ. ਐੱਸ. ਰਾਜਾਮੌਲੀ ਦੀ ਐਪਿਕ ਫਿਲਮ 'ਬਾਹੂਬਲੀ' 'ਚ ਉਨ੍ਹਾਂ ਨੇ ਲੜਾਕਾ ਰਾਜਕੁਮਾਰੀ ਅਵੰਤਿਕਾ ਦਾ ਕਿਰਦਾਰ ਨਿਭਾਇਆ ਹੈ। ਉਂਝ ਅਸਲ ਜ਼ਿੰਦਗੀ 'ਚ ਵੀ ਤੰਮਨਾ ਕਿਸੇ ਰਾਜਕੁਮਾਰੀ ਵਾਂਗ ਹੀ ਰਹਿੰਦੀ ਹੈ। ਅਸੀਂ ਗੱਲ ਕਰ ਰਹੇ ਹਾਂ ਤੰਮਨਾ ਦੇ ਘਰ ਦੀ, ਉਨ੍ਹਾਂ ਦਾ ਘਰ ਕਾਫੀ ਆਲੀਸ਼ਾਨ ਹੈ।
ਜ਼ਿਕਰਯੋਗ ਹੈ ਕਿ, ਤੰਮਨਾ ਦੱਖਣੀ ਫਿਲਮਾਂ ਦੀ ਟਾਪ ਅਭਿਨੇਤਰੀਆਂ 'ਚ ਮਸ਼ਹੂਰ ਹੈ। ਦੱਖਣੀ ਭਾਰਤੀ ਡਾਇਰੈਕਟਰਸ ਨਾਲ ਕੰਮ ਕਰਨ ਤੋਂ ਪਹਿਲਾਂ ਤੰਮਨਾ ਨੇ 15 ਸਾਲ ਦੀ ਉਮਰ 'ਚ ਬਾਲੀਵੁੱਡ ਫਿਲਮ 'ਚਾਂਦ ਸਾ ਰੋਸ਼ਨ ਚੋਹਰਾ' ਨਾਲ ਐਕਟਿੰਗ ਡੈਬਿਊ ਕੀਤਾ ਸੀ। ਸਾਲ 2005 'ਚ ਤੰਮਨਾ ਨੇ ਫਿਲਮ 'ਸ਼੍ਰੀ' ਨਾਲ ਤੇਲਗੂ ਫਿਲਮ ਇੰਡਸਟਰੀ 'ਚ ਡੈਬਿਊ ਕੀਤਾ ਸੀ। ਇਸ ਸਾਲ ਉਨ੍ਹਾਂ ਨੇ ਆਪਮੀ ਪਹਿਲੀ ਤਮਿਲ ਫਿਲਮ 'ਕੇਡੀ' ਵੀ ਕੀਤੀ। ਇੱਕ ਤੋਂ ਬਾਅਦ ਇੱਕ ਬਲਾਕਬਸਟਰ ਫਿਲਮਾਂ ਤੋਂ ਤੰਮਨਾ ਹੁਣ ਬਾਲੀਵੁੱਡ ਅਤੇ ਦੱਖਣ ਫਿਲਮ ਇੰਡਸਟਰੀ ਦਾ ਵੱਡਾ ਨਾਂ ਬਣ ਚੁੱਕੀ ਹੈ। ਤੰਮਨਾ ਨੇ ਸਭ ਤੋਂ ਪਹਿਲਾਂ 13 ਸਾਲ ਦੀ ਉਮਰ 'ਚ ਸਾਲ 2003 'ਚ ਫਿਲਮ 'ਇਨਕੁਕ 20 ਓਨਕੁਕ 18' 'ਚ ਕੰਮ ਕੀਤਾ। ਜਦੋਂਕਿ ਇਸ ਫਿਲਮ 'ਚ ਉਨ੍ਹਾਂ ਦੇ ਕੰਮ ਨੂੰ ਇਨ੍ਹਾਂ ਜ਼ਿਆਦਾ ਨੋਟਿਸ ਨਹੀਂ ਕੀਤਾ ਗਿਆ। ਫਿਲਮ 'ਚ ਉਨ੍ਹਾਂ ਨੇ ਤ੍ਰਿਸ਼ਾ ਕ੍ਰਿਸ਼ਨਨ ਦੀ ਸਹੇਲੀ ਦਾ ਕਿਰਦਾਰ ਪਲੇਅ ਕੀਤਾ ਸੀ। ਇਸ ਤੋਂ ਇਲਾਵਾ ਤੰਮਨਾ ਜਵੈਲਰੀ ਸ਼ਾਪ ਐਵੀਆਰ ਅਤੇ ਖਜਾਨਾ ਜਵੈਲਰੀ ਦੀ ਬ੍ਰਾਂਡ ਅੰਬੈਸਡਰ ਵੀ ਹੈ। ਉਨ੍ਹਾਂ ਦੇ ਪਿਤਾ ਹੀਰਿਆਂ ਦਾ ਵਪਾਰੀ ਹੈ।

Tags: Tamannaah bhatiaPrabhasBaahubaliluxurious houseS S Rajamouliਪ੍ਰਭਾਸਤੰਮਨਾ ਭਾਟੀਆ ਬਾਹੂਬਲੀਆਲੀਸ਼ਾਨ ਘਰਐੱਸ ਐੱਸ ਰਾਜਾਮੌਲੀ