FacebookTwitterg+Mail

ਦਲਿਤ ਸੰਘਰਸ਼ 'ਤੇ ਬਣੀ ਪੰਜਾਬੀ ਫਿਲਮ 'ਚੰਮ' ਨੂੰ ਕੇਨਜ਼ ਫੈਸਟੀਵਲ 'ਚ ਮਿਲੀ ਐਂਟਰੀ

    1/1
16 February, 2017 11:12:35 AM
ਚੰਡੀਗੜ੍ਹ—ਫਰਾਂਸ ਦੇ ਖੂਬਸੂਰਤ ਸ਼ਹਿਰ ਕੇਨਜ਼ 'ਚ ਹਰ ਸਾਲ 'ਫਿਲਮ ਫੈਸਟੀਵਲ' ਆਯੋਜਿਤ ਕੀਤਾ ਜਾਂਦਾ ਹੈ। ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਇਸ ਸਮਾਰੋਹ ਦਾ ਆਯੋਜਨ 17 ਮਈ ਤੋਂ 28 ਮਈ ਤੱਕ ਕੀਤਾ ਜਾਵੇਗਾ।
ਜਾਣਕਾਰੀ ਅਨੁਸਾਰ 'ਕੇਨਜ਼ ਫਿਲਮ ਫੈਸਟੀਵਲ' 'ਚ ਦਲਿਤ ਸੰਘਰਸ਼ 'ਤੇ ਬਣਾਈ ਗਈ ਫਿਲਮ 'ਚੰਮ' (ਸਕਿੱਨ) ਵੀ ਪ੍ਰਦਰਸ਼ਿਤ ਕੀਤੀ ਜਾਵੇਗੀ। ਇਹ 35 ਮਿੰਟ ਦੀ ਸ਼ਾਰਟ ਫਿਲਮ ਹੈ, ਜਿਹੜੀ ਕਿ ਪੰਜਾਬ ਦੇ ਦਲਿਤ ਵਰਗ ਦੇ ਸੰਘਰਸ਼ ਨੂੰ ਬਿਆਨ ਕਰਦੀ ਹੈ। ਇਸ ਫਿਲਮ 'ਚ ਇਹ ਪੇਸ਼ ਕੀਤਾ ਗਿਆ ਹੈ ਕਿ ਕਿਵੇ ਇਸ ਵਰਗ ਦੇ ਲੋਕਾਂ ਨਾਲ ਪੱਖਪਾਤ ਹੁੰਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਹੱਕਾਂ ਲਈ ਕਿਵੇਂ ਸੰਘਰਸ਼ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਕਈ ਹੋਰ ਛੋਟੀਆਂ ਅਤੇ ਵੱਡੀਆਂ ਫਿਲਮਾਂ ਵੀ ਇਸ ਸਮਾਰੋਹ 'ਚ ਪੇਸ਼ ਕੀਤੀਆਂ ਜਾਣਗੀਆਂ।
ਇਸ ਫਿਲਮ ਦੇ ਡਾਇਰੈਕਟਰ ਰਾਜੀਵ ਦੱਸਦੇ ਹਨ, 'ਇਸ ਫਿਲਮ ਦੀ ਸਕ੍ਰੀਨਿੰਗ ਛੋਟੇ ਸ਼ਹਿਰਾਂ ਅਤੇ ਪਿੰਡਾਂ ਲਈ ਬਿਲਕੁਲ ਮੁਫਤ ਹੈ।' ਉਨ੍ਹਾਂ ਨੇ ਦੱਸਿਆ ਕਿ ਉਹ ਮੁੱਲਾਪੁਰ ਦੇ ਰਹਿਣ ਵਾਲੇ ਹਨ, ਪਰ ਇਸ ਸਮੇਂ ਉਹ ਮੁੰਬਈ 'ਚ ਸੈਟਲ ਹੋ ਗਏ ਹਨ। ਉਨ੍ਹਾਂ ਨੇ 1994 'ਚ ਬਤੌਰ ਫਿਲਮਕਾਰ ਵਜੋਂ ਇਕ ਡਾਕੂਮੈਂਟਰੀ ਫਿਲਮ ਬਣਾਈ ਸੀ, ਜਿਸ ਦਾ ਨਾਂ ਸੀ 'ਆਪਣਾ ਪਾਸ਼' ਸੀ।
'ਚੰਮ' ਫਿਲਮ 'ਚ ਖਾਸ ਕਰਕੇ ਪੰਜਾਬ ਦੇ ਸੰਗਰੂਰ ਅਤੇ ਮਾਨਸਾ ਜ਼ਿਲਿਆਂ ਦੇ ਦਲਿਤ ਸੰਘਰਸ਼ ਨੂੰ ਅਧਾਰ ਬਣਾਇਆ ਗਿਆ ਹੈ।

Tags: Dalit struggleChammCannes Film Festivalshort filmsਦਲਿਤ ਸੰਘਰਸ਼ਚੰਮਕੇਨਜ਼ ਫੈਸਟੀਵਲਸ਼ਾਰਟ ਫਿਲਮ