FacebookTwitterg+Mail

Blackbuck case : ਕੇਸ ਦੀ ਅਗਲੀ ਸੁਣਵਾਈ ਮਾਰਚ 'ਚ, ਜਲਦ ਹੋ ਸਕਦਾ ਹੈ ਸਲਮਾਨ 'ਤੇ ਫੈਸਲਾ

blackbuck the next hearing of the case the case in march soon may a decision on salman
16 February, 2017 01:28:14 PM
ਮੁੰਬਈ— ਕਾਲਾ ਹਿਰਨ ਮਾਮਲੇ 'ਚ ਅਗਲੀ ਸੁਣਵਾਈ 1 ਮਾਰਚ ਤੋਂ ਸ਼ੁਰੂ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ 10 ਮਾਰਚ ਤੱਕ ਇਸ ਕੇਸ 'ਚ ਅੰਤਿਮ ਫੈਸਲਾ ਆ ਸਕਦਾ ਹੈ। 18 ਸਾਲ ਪੁਰਾਣੇ ਕਾਂਕਣੀ ਹਿਰਨ ਸ਼ਿਕਾਰ ਮਾਮਲੇ ਨੂੰ ਲੈ ਕੇ ਸਲਮਾਨ ਖਾਨ 27 ਜਨਵਰੀ ਨੂੰ ਜੋਧਪੁਰ ਕੋਰਟ ਪਹੁੰਚੇ ਸਨ। ਉਨ੍ਹਾਂ ਨਾਲ ਇਸ ਮਾਮਲੇ 'ਚ ਚਾਰ ਹੋਰ ਦੋਸ਼ੀ ਹਨ, ਸੈਫ ਅਲੀ ਖਾਨ, ਸੋਨਾਲੀ ਬੇਂਦਰੇ, ਤੱਬੂ, ਨੀਲਮ ਕੋਠਾਰੀ ਆਦਿ। ਸਾਰਿਆਂ ਨੇ ਇਕੱਠੇ ਹੋ ਕੇ ਜੋਧਪੁਰ ਕੋਰਟ 'ਚ ਪੇਸ਼ ਹੋ ਕੇ ਆਪਣੇ ਬਿਆਨ ਦਰਜ ਕਰਵਾਏ ਸਨ। ਸਲਮਾਨ ਸਮੇਤ ਦੋਸ਼ੀਆਂ ਤੋਂ 28 ਗਵਾਹਾਂ ਦੇ ਬਿਆਨਾਂ ਦੇ ਆਧਾਰ 'ਤੇ ਤਿਆਰ ਕੀਤੇ ਗਏ 58 ਸਵਾਲ ਪੁੱਛੇ ਗਏ ਸਨ। ਸਲਮਾਨ ਖਾਨ ਨੇ ਸਵਾਲਾਂ ਦਾ ਪੂਰੇ ਵਿਸ਼ਵਾਸ ਨਾਲ ਜਵਾਬ ਦਿੱਤਾ। ਸਲਮਾਨ ਤੋਂ ਕੁਲ 58 ਸਵਾਲਾਂ ਦੇ ਜਵਾਬ ਪੁੱਛੇ ਗਏ ਸਨ। ਕਰੀਬ ਅੱਧੇ ਘੰਟੇ ਤੱਕ ਚਲੇ ਇਸ ਸਵਾਲ-ਜਵਾਬ ਦੇ ਸਿਲਸਿਲੇ ਤੋਂ ਬਾਅਦ ਸਲਮਾਨ ਕੋਰਟ ਤੋਂ ਬਾਹਰ ਨਿਕਲ ਆਏ ਸਨ। ਇਸ ਤੋਂ ਬਾਅਦ ਚਾਰ ਸਿਤਾਰਿਆਂ ਤੋਂ ਵੀ ਸਵਾਲ ਪੁੱਛੇ ਗਏ ਸਨ।
ਜ਼ਿਕਰਯੋਗ ਹੈ ਕਿ, ਸਾਲ 1999 'ਚ ਰਿਲੀਜ਼ ਹੋਈ ਫਿਲਮ 'ਹਮ ਸਾਥ ਸਾਥ ਹੈ' ਦੀ ਸ਼ੂਟਿੰਗ ਦੌਰਾਨ ਸਲਮਾਨ ਖਾਨ 'ਤੇ ਹਿਰਨਾਂ ਦਾ ਸ਼ਿਕਾਰ ਕਰਨ ਦਾ ਦੋਸ਼ ਲੱਗਾ ਸੀ। 1 ਅਤੇ 2 ਅਕਤੂਬਰ 1998 ਦੀ ਰਾਤ ਫਿਲਮ ਦੀ ਸ਼ੂਟਿੰਗ ਦੌਰਾਨ ਜੋਧਪੁਰ ਕੋਲ ਕਾਂਕਣੀ 'ਚ ਦੋ ਕਾਲੇ ਹਿਰਨ ਦੇ ਸ਼ਿਕਾਰ ਦਾ ਦੋਸ਼ ਸੀ। ਸ਼ੂਟਿੰਗ ਦੌਰਾਨ ਸਲਮਾਨ ਖਾਨ ਨਾਲ ਸੈਫ ਅਲੀ ਖਾਨ, ਸੋਨਾਲੀ ਬੇਂਦਰੇ, ਤੱਬੂ, ਨੀਲਮ ਕੋਠਾਰੀ ਵੀ ਮੌਜੂਦ ਸਨ। ਫਿਲਮ ਦੀ ਸ਼ੂਟਿੰਗ ਦੌਰਾਨ ਸਲਮਾਨ ਖਾਨ 'ਤੇ ਹਿਰਨਾਂ ਦੇ ਸ਼ਿਕਾਰ ਦੇ ਤਿੰਨ ਕੇਸ ਚਲੇ।

Tags: Blackbuck caseSalman KhanSaif Ali KhanSonali BendreTabuNeelam Kothariਕਾਲਾ ਹਿਰਨ ਮਾਮਲਾਸਲਮਾਨ ਖਾਨ