FacebookTwitterg+Mail

ਜਦੋ ਪਤੀ ਨੇ 'ਕਾਮਸੂਤਰ ਗਰਲ' ਨਾਲ ਦਿੱਤੇ ਬੋਲਡ ਸੀਨਜ਼ 'ਤੇ ਭੜਕੀ ਸੰਭਾਵਨਾ, ਜਾਣੋ ਪੂਰਾ ਮਾਮਲਾ

    1/6
16 February, 2017 01:33:24 PM
ਮੁੰਬਈ—ਟੀ.ਵੀ. ਅਦਾਕਾਰਾ ਅਤੇ 'ਬਿੱਗ ਬੌਸ' ਦੀ ਪ੍ਰਤੀਯੋਗੀ ਰਹਿ ਚੁੱਕੀ ਸੰਭਾਵਨਾ ਸੇਠ ਦੀ ਇੰਨਾ ਦਿਨਾਂ 'ਚ ਆਪਣੇ ਪਤੀ ਅਵੀਨਾਸ਼ ਦਿਵੇਦੀ ਨਾਲ ਨਰਾਜ਼ਗੀ ਚੱਲ ਰਹੀ ਹੈ। ਦਰਅਸਲ ਇਸ ਨਰਾਜ਼ਗੀ ਦਾ ਕਾਰਨ ਸਾਹਮਣੇ ਆਇਆ ਕਿ ਅਵਿਨਾਸ਼ ਨੇ ਫਿਲਮ 'ਚਮੇਲੀ' 'ਚ ਅਦਾਕਾਰਾ ਸ਼ਰਲਿਨ ਚੋਪੜਾ ਨਾਲ ਕਾਫੀ ਬੋਲਡ ਇੰਟੀਮੇਟ ਸੀਨ ਦਿੱਤੇ ਹਨ। ਹਾਲਾਂਕਿ ਸੰਭਾਵਨਾ ਫਿਲਮ ਕੰਸੇਪਟ ਜਾਣਦੀ ਸੀ ਪਰ ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਅਵਿਨਾਸ਼ ਸ਼ਰਲਿਨ ਨਾਲ ਇੰਨੇ ਬੋਲਡ ਸੀਨ ਕਰਨ ਵਾਲੇ ਹਨ।
ਇਕ ਇੰਟਰਵਿਊ 'ਚ ਸੰਭਾਵਨਾ ਨੇ ਕਿਹਾ, 'ਕੋਈ ਪਤਨੀ ਨਹੀਂ ਚਾਹੁੰਦੀ ਕਿ ਉਸ ਦਾ ਪਤੀ ਦੂਜੀ ਔਰਤ ਨਾਲ ਇੰਟੀਮੇਟ ਹੋਵੇ, ਪਰ ਮੈਂ ਜਾਣਦੀ ਹਾਂ ਕਿ ਇਕ ਕਲਾਕਾਰ ਨੂੰ ਕਿਰਦਾਰ ਅਨੁਸਾਰ ਕੰਮ ਕਰਨਾ ਚਾਹੀਦਾ ਹੈ। ਮੈਂ ਇਕ ਔਰਤ ਹਾਂ, ਮੇਰੇ ਅੰਦਰ ਵੀ ਭਾਵਨਾਵਾਂ ਹਨ। ਅਵਿਨਾਸ਼ ਨੂੰ ਅਜਿਹੇ ਇੰਟੀਮੇਟ ਸੀਨ ਕਰਦੇ ਹੋਏ ਦੇਖ ਕੇ ਮੈਨੂੰ ਕਾਫੀ ਅਜੀਬ ਮਹਿਸੂਸ ਹੋਵੇਗਾ, ਪਰ ਮੇਰੇ ਕੋਲ ਕੋਈ ਹੋਰ ਦੂਜਾ ਰਸਤਾ ਨਹੀਂ ਕਿਉਂਕਿ ਇਹ ਹਰ ਕਿਸੇ ਕਲਾਕਾਰ ਦੇ ਕੰਮ ਦਾ ਹਿੱਸਾ ਹੁੰਦਾ ਹੈ।
ਦੱਸਣਾ ਚਾਹੁੰਦੇ ਹਾਂ ਕਿ ਅਦਾਕਾਰਾ ਸ਼ਰਲਿਨ ਚੋਪੜਾ ਨੇ ਫਿਲਮ 'ਕਾਮਸੂਤਰ 3ਡੀ' ਸਾਈਨ ਕੀਤੀ, ਪਰ ਇਹ ਫਿਲਮ ਰਿਲੀਜ਼ ਨਹੀਂ ਹੋਈ।
ਇਕ ਦੋ ਨਹੀਂ ਸ਼ਰਲਿਨ ਨਾਲ ਕਈ ਸੀਨਜ਼ ਹਨ
♦ ਸੰਭਾਵਨਾ ਸੇਠ ਦੇ ਮੁਤਾਬਿਕ, ਫਿਲਮ 'ਚ ਇਕ ਜਾਂ ਦੋ ਬੋਲਡ ਸੀਨਜ਼ ਨਹੀਂ ਬਲਕਿ ਕਈ ਇੰਟੀਮੇਟ ਸੀਨਜ਼ ਹਨ। ਹਾਲਾਂਕਿ ਇਸ ਬਾਰੇ 'ਚ ਅਵਿਨਾਸ਼ ਨੇ ਸੰਭਾਵਨਾ ਨੂੰ ਦੱਸਿਆ ਰ ਉਨ੍ਹਾਂ ਨੂੰ ਇਹ ਉਮੀਦ ਨਹੀਂ ਸੀ ਕਿ ਸੰਭਾਵਨਾ ਇਸ 'ਤੇ ਨਕਾਰਾਤਮਕ ਪ੍ਰਤੀਕਿਰਿਆ ਦੇਵੇਗੀ।
ਅਵਿਨਾਸ਼ ਦੇ ਮੁਤਾਬਿਕ ਸੰਭਾਵਨਾ ਨੂੰ ਸਮਝਣਾ ਚਾਹੀਦਾ
♦ ਅਵਿਨਾਸ਼ ਦੇ ਮੁਤਾਬਿਕ ਸੰਭਾਵਨਾ ਜਾਣਦੀ ਸੀ ਕਿ ਮੈਂ ਫਿਲਮ 'ਚ ਸ਼ਰਲਿਨ ਨਾਲ ਬੋਲਡ ਸੀਨਜ਼ ਕਰਨ ਵਾਲਾ ਹਾਂ। ਮੈਂ ਜਾਣਦਾ ਹਾਂ ਕਿ ਇਕ ਪਤਨੀ ਕਦੀ ਵੀ ਇਸ ਨੂੰ ਸਵੀਕਾਰ ਨਹੀਂ ਕਰੇਗੀ ਪਰ ਉਸ ਨੂੰ ਸਮਝਣਾ ਚਾਹੀਦਾ ਹੈ, ਅਸੀਂ ਦੋਵੇ ਇਕੋ ਹੀ ਇੰਡਸਟਰੀ 'ਚ ਕੰਮ ਕਰ ਰਹੇ ਹਾਂ। ਜੇਕਰ ਉਹ ਸਕਰਿੱਪਟ ਨੂੰ ਪਸੰਦ ਕਰਦੀ ਤਾਂ ਮੈਨੂੰ ਕਾਫੀ ਖੁਸ਼ੀ ਹੁੰਦੀ ਹੈ ਅਤੇ ਉਸ ਦਾ ਸਹਿਯੋਗ ਮੇਰੇ ਨਾਲ ਹੁੰਦਾ।
'ਚਮੇਲੀ' ਦੀ ਕਹਾਣੀ
♦ 'ਚਮੇਲੀ' ਫਿਲਮ ਦੋ ਕਿਰਦਾਰਾਂ ਦੇ ਆਲੇ-ਦੁਆਲੇ ਘੁੰਮਦੀ ਹੈ। ਇਸ 'ਚ ਫਿਰੰਗੀ (ਅਵਿਨਾਸ਼) ਦੀ ਟਿਪੀਕਲ ਦੇਸੀ ਕੈਸੀਨੋਵਾ ਇਮੇਜ਼ ਹੈ। ਇਹ ਚਮੇਲੀ (ਸ਼ਰਲਿਨ ਚੋਪੜਾ) ਅਦਾਕਾਰਾ ਬਣਨ ਦਾ ਸੁਪਨਾ ਦੇਖਦੀ ਹੈ। ਪੂਰੀ ਫਿਲਮ ਫਿਰੰਗੀ ਦੀ ਲਵ ਸਟੋਰੀ ਅਤੇ ਚਮੇਲੀ ਦੇ ਅਦਾਕਾਰਾ ਬਣਨ ਦੌਰਾਨ ਸੰਘਰਸ਼ 'ਤੇ ਬਣਾਈ ਗਈ ਹੈ।

Tags: Sambhavna Sethintimate scenesAvinashSherlyn Choprainterviewਸੰਭਾਵਨਾ ਸੇਠਇੰਟੀਮੇਟ ਸੀਨਅਵੀਨਾਸ਼ ਦਿਵੇਦੀ