FacebookTwitterg+Mail

ਕਪਿਲ ਦੇ ਸ਼ੋਅ 'ਚ ਪਹੁੰਚੇ ਵਰੁਣ-ਆਲੀਆ, ਰੱਜ ਕੇ ਕੀਤੀ ਮਸਤੀ ਤੇ ਖੇਡੀ ਹੋਲੀ (ਦੇਖੋ ਤਸਵੀਰਾਂ)

    1/13
05 March, 2017 04:29:15 PM
ਮੁੰਬਈ— ਵਰੁਣ ਧਵਨ ਤੇ ਆਲੀਆ ਭੱਟ ਆਪਣੀ ਅਗਾਮੀ ਫਿਲਮ 'ਬਦਰੀਨਾਥ ਕੀ ਦੁਲਹਨੀਆ' ਦੇ ਪ੍ਰਚਾਰ ਲਈ ਕਪਿਲ ਸ਼ਰਮਾ ਦੇ ਸ਼ੋਅ 'ਚ ਪਹੁੰਚੇ। ਇਸ ਸ਼ੋਅ 'ਚ ਦੋਵਾਂ ਨੇ ਰੱਜ ਕੇ ਮਸਤੀ ਕੀਤੀ। ਦੋਵਾਂ ਨੇ ਕਪਿਲ ਦੇ ਕਈ ਅਜੀਬੋ-ਗਰੀਬ ਸਵਾਲਾਂ ਦੇ ਜਵਾਬ ਵੀ ਦਿੱਤੇ। ਦੱਸਣਯੋਗ ਹੈ ਕਿ ਕਪਿਲ ਦਾ ਇਹ ਸ਼ੋਅ ਹੋਲੀ ਸਪੈਸ਼ਲ ਸੀ, ਇਸ ਲਈ ਸਾਰਿਆਂ ਨੇ ਮਿਲ ਕੇ ਹੋਲੀ ਵੀ ਖੇਡੀ।
'ਬਦਰੀਨਾਥ ਕੀ ਦੁਲਹਨੀਆ' ਫਿਲਮ 10 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਤੋਂ ਵਰੁਣ ਤੇ ਆਲੀਆ ਨੂੰ ਬਹੁਤ ਉਮੀਦਾਂ ਹਨ। ਫਿਲਮ ਦੇ ਟਰੇਲਰ ਤੇ ਗੀਤਾਂ ਨੂੰ ਫੈਨਜ਼ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਮੀਦ ਹੈ ਕਿ ਫਿਲਮ ਬਾਕਸ ਆਫਿਸ 'ਤੇ ਵੀ ਧਮਾਲ ਮਚਾਏਗੀ।

Tags: Kapil Sharma Varun Dhawan Alia Bhatt Badrinath Ki Dulhania ਵਰੁਣ ਧਵਨ ਆਲੀਆ ਭੱਟ ਕਪਿਲ ਸ਼ਰਮਾ ਬਦਰੀਨਾਥ ਕੀ ਦੁਲਹਨੀਆ