FacebookTwitterg+Mail

Pics: 'ਬਾਡੀਗਾਰਡ' ਤੋਂ 'ਹੇਰਾ ਫੇਰੀ' ਤਕ, ਇਨ੍ਹਾਂ ਬਾਲੀਵੁੱਡ ਫਿਲਮਾਂ ਨੂੰ ਬਣਾਇਆ ਗਿਆ ਸਾਊਥ ਫਿਲਮਾਂ ਦੀ ਨਕਲ ਕਰਕੇ

    1/11
05 March, 2017 06:11:47 PM
ਮੁੰਬਈ— ਬਾਲੀਵੁੱਡ 'ਚ ਅਜਿਹੀਆਂ ਕਈ ਫਿਲਮਾਂ ਬਣੀਆਂ ਹਨ, ਜੋ ਕਿਤੇ ਨਾ ਕਿਤੇ ਰੀਜਨਲ ਸਿਨੇਮਾ ਤੋਂ ਪ੍ਰਭਾਵਿਤ ਹਨ ਜਾਂ ਫਿਰ ਉਨ੍ਹਾਂ ਦੀ ਕਹਾਣੀ ਇਨ੍ਹਾਂ ਫਿਲਮਾਂ ਨਾਲ ਕਾਫੀ ਹੱਦ ਤਕ ਮਿਲਦੀ-ਜੁਲਦੀ ਹੈ। ਬਾਲੀਵੁੱਡ ਦੇ ਨਾਲ-ਨਾਲ ਰੀਜਨਲ ਸਿਨੇਮਾ 'ਚ ਵੀ ਹਰ ਸਾਲ ਸੈਕੜੇ ਫਿਲਮਾਂ ਬਣਦੀਆਂ ਹਨ। ਇਨ੍ਹਾਂ 'ਚੋਂ ਕੁਝ ਹਿੱਟ ਹੁੰਦੀਆਂ ਹਨ ਤਾਂ ਕਈ ਫਿਲਮਾਂ ਅਜਿਹੀਆਂ ਵੀ ਹਨ, ਜਿਨ੍ਹਾਂ ਨੂੰ ਨੋਟਿਸ ਨਹੀਂ ਕੀਤਾ ਜਾਂਦਾ। ਅਜਿਹੀਆਂ ਹੀ ਕੁਝ ਫਿਲਮਾਂ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ, ਜੋ ਕਿਤੇ ਨਾਲ ਕਿਤੇ ਮਲਿਆਲਮ ਫਿਲਮਾਂ ਤੋਂ ਪ੍ਰਭਾਵਿਤ ਹਨ।
ਜਿਹੜੀਆਂ ਫਿਲਮਾਂ ਨਕਲ ਕਰ ਕੇ ਬਣਾਈਆਂ ਗਈਆਂ, ਉਨ੍ਹਾਂ 'ਚ ਬਾਡੀਗਾਰਡ, ਭੂਲ ਭੁਲਈਆ, ਹੇਰਾ ਫੇਰੀ, ਦ੍ਰਿਸ਼ਯਮ, ਚੁਪ ਚੁਪਕੇ, ਹਲਚਲ, ਗਰਮ ਮਸਾਲਾ, ਹਰ ਦਿਲ ਜੋ ਪਿਆਰ ਕਰੇਗਾ, ਬਿੱਲੂ ਬਾਰਬਰ, ਡੋਰ ਤੇ ਕ੍ਰੋਧ ਮੁੱਖ ਤੌਰ 'ਤੇ ਸ਼ਾਮਲ ਹਨ।

Tags: Bollywood Movies South Movies ਬਾਡੀਗਾਰਡ ਹੇਰਾ ਫੇਰੀ