FacebookTwitterg+Mail

ਖੁੱਲ੍ਹਿਆ ਰੇਖਾ ਦੇ ਸਿੰਦੂਰ ਦਾ ਰਾਜ਼, ਅਮਿਤਾਭ ਨਹੀਂ ਇਸ ਅਭਿਨੇਤਾ ਲਈ ਭਰਦੀ ਹੈ ਮਾਂਗ! (ਦੇਖੋ ਤਸਵੀਰਾਂ)

    1/13
05 March, 2017 10:29:30 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਰੇਖਾ ਪਤੀ ਮੁਕੇਸ਼ ਅਗਰਵਾਲ ਦੀ ਮੌਤ ਤੋਂ ਬਾਅਦ ਵੀ ਮਾਂਗ 'ਚ ਸਿੰਦੂਰ ਭਰਦੀ ਆਈ ਹੈ। ਉਸ ਦਾ ਸਿੰਦੂਰ ਹਮੇਸ਼ਾ ਚਰਚਾ 'ਚ ਰਹਿੰਦਾ ਹੈ ਕਿ ਆਖਿਰ ਉਹ ਕਿਸ ਦੇ ਨਾਂ ਦਾ ਸਿੰਦੂਰ ਆਪਣੀ ਮਾਂਗ 'ਚ ਭਰਦੀ ਹੈ। ਹਾਲ ਹੀ 'ਚ ਇਕ ਪ੍ਰਮੁੱਖ ਵੈੱਬਸਾਈਟ ਨੇ ਖੁਲਾਸਾ ਕੀਤਾ ਹੈ ਕਿ ਰੇਖਾ ਅਭਿਨੇਤਾ ਸੰਜੇ ਦੱਤ ਦੇ ਨਾਂ ਦਾ ਸਿੰਦੂਰ ਲਗਾਉਂਦੀ ਹੈ। ਅਸਲ 'ਚ ਵੈੱਬਸਾਈਟ ਨੇ ਰੇਖਾ 'ਤੇ ਲਿਖੀ ਯਾਸੇਰ ਉਸਮਾਨ ਦੀ ਕਿਤਾਬ 'ਰੇਖਾ : ਦਿ ਅਨਟੋਲਡ ਸਟੋਰੀ' ਦੇ ਹਵਾਲੇ ਤੋਂ ਦਾਅਵਾ ਕੀਤਾ ਹੈ ਕਿ ਉਸ ਨੇ ਸੰਜੇ ਦੱਤ ਨਾਲ ਗੁਪਤ ਵਿਆਹ ਕੀਤਾ ਸੀ ਤੇ ਉਹ ਉਸ ਦੇ ਨਾਂ ਦਾ ਸਿੰਦੂਰ ਲਗਾਉਂਦੀ ਹੈ।
ਵੈੱਬਸਾਈਟ ਨੇ ਦਾਅਵਾ ਕੀਤਾ ਹੈ ਕਿ ਯਾਸੇਰ ਉਸਮਾਨ ਦੀ ਕਿਤਾਬ 'ਚ ਰੇਖਾ ਤੇ ਸੰਜੇ ਦੱਤ ਦੇ ਗੁਪਤ ਵਿਆਹ ਦਾ ਜ਼ਿਕਰ ਹੈ, ਜਿਸ 'ਚ ਦਾਅਵਾ ਕੀਤਾ ਗਿਆ ਹੈ ਕਿ ਰੇਖਾ ਅਮਿਤਾਭ ਬੱਚਨ ਨਹੀਂ, ਸਗੋਂ ਸੰਦੇ ਦੇ ਨਾਂ ਦਾ ਸਿੰਦੂਰ ਲਗਾਉਂਦੀ ਹੈ। ਕਿਤਾਬ 'ਚ ਲਿਖਿਆ ਹੈ ਕਿ ਰੇਖਾ ਤੇ ਸੰਜੇ ਸਾਲ 1984 'ਚ ਬਣੀ ਫਿਲਮ 'ਜ਼ਮੀਨ ਆਸਮਾਨ' ਦੌਰਾਨ ਨਜ਼ਦੀਕ ਆਏ ਸਨ, ਜਿਸ ਤੋਂ ਬਾਅਦ ਦੋਵਾਂ ਨੂੰ ਪਿਆਰ ਹੋਇਆ ਤੇ ਦੋਵਾਂ ਨੇ ਗੁਪਤ ਵਿਆਹ ਕਰਵਾ ਲਿਆ। ਕਿਤਾਬ 'ਚ ਇਹ ਵੀ ਲਿਖਿਆ ਹੈ ਕਿ ਰੇਖਾ ਤੇ ਸੰਜੇ ਦੇ ਵਿਆਹ ਬਾਰੇ ਕਿਸੇ ਨੂੰ ਵੀ ਪਤਾ ਨਹੀਂ ਹੈ।

Tags: Rekha Sanjay Dutt Amitabh Bachchan ਰੇਖਾ ਸੰਜੇ ਦੱਤ ਅਮਿਤਾਭ ਬੱਚਨ