FacebookTwitterg+Mail

'ਬਿੱਗ ਬੌਸ' ਦੀ ਸਾਬਕਾ ਮੁਕਾਬਲੇਬਾਜ਼ ਨੇ ਕਰਵਾਇਆ ਬੋਲਡ ਫੋਟੋਸ਼ੂਟ, ਦਿਖਿਆ ਦਿਲਕਸ਼ ਅੰਦਾਜ਼ (ਦੇਖੋ ਤਸਵੀਰਾਂ)

    1/11
05 March, 2017 09:53:00 PM
ਮੁੰਬਈ— 'ਬਿੱਗ ਬੌਸ 10' ਦੀ ਮੁਕਾਬਲੇਬਾਜ਼ ਨਿਤਿਭਾ ਕੌਲ ਇਨ੍ਹੀਂ ਦਿਨੀਂ ਮਾਡਲਿੰਗ 'ਚ ਹੱਥ ਅਜ਼ਮਾ ਰਹੀ ਹੈ। ਕੁਝ ਦਿਨ ਪਹਿਲਾਂ ਉਸ ਨੇ 'ਮਾਈਨ ਇਨ ਯੂਅਰਸ ਵੈਡਿੰਗ ਸ਼ੋਅ' ਨਾਲ ਮਾਡਲਿੰਗ ਅਸਾਈਨਮੈਂਟ ਸਾਈਨ ਕਰਕੇ ਸ਼ੂਟ ਕਰਵਾਏ ਪਹਿਲੇ ਫੋਟੋਸ਼ੂਟ ਦੀਆਂ ਤਸਵੀਰਾਂ ਵੀ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਸਨ। ਹਾਲ ਹੀ 'ਚ ਨਿਤਿਭਾ ਨੇ ਇਕ ਹੋਰ ਬੋਲਡ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀ ਇਕ ਝਲਕ ਉਸ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।
ਨਿਤਿਭਾ ਇਸ ਫੋਟੋਸ਼ੂਟ 'ਚ ਕਾਲੇ ਰੰਗ ਦੀ ਡਰੈੱਸ 'ਚ ਕਾਫੀ ਬੋਲਡ ਲੁੱਕ 'ਚ ਨਜ਼ਰ ਆ ਰਹੀ ਹੈ। ਕੁਝ ਦਿਨ ਪਹਿਲਾਂ ਨਿਤਿਭਾ ਨੇ ਗੁਲਾਬੀ ਰੰਗ ਦੀ ਫੁੱਲਾਂ ਵਾਲੀ ਡਰੈੱਸ 'ਚ ਬਾਰਬੀ ਫੋਟੋਸ਼ੂਟ ਕਰਵਾਇਆ ਸੀ, ਜਿਸ 'ਚ ਉਹ ਬਿਲਕੁਲ ਗੁੱਡੀ ਵਾਂਗ ਖੂਬਸੂਰਤ ਲੱਗ ਰਹੀ ਸੀ। ਨਿਤਿਭਾ ਨੇ ਆਪਣੇ ਪਹਿਲੇ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਸਨ। ਤਸਵੀਰਾਂ ਦੇ ਨਾਲ ਉਸ ਨੇ ਲੋਕੇਸ਼ਨ ਤੋਂ ਇਕ ਵੀਡੀਓ ਵੀ ਸ਼ੇਅਰ ਕੀਤੀ ਸੀ, ਜਿਸ 'ਚ ਉਹ ਆਪਣੇ ਫੋਟੋਸ਼ੂਟ ਬਾਰੇ ਦੱਸਦੀ ਤੇ ਟੀਮ ਮੈਂਬਰਾਂ ਨਾਲ ਮਿਲਵਾਉਂਦੀ ਨਜ਼ਰ ਆ ਰਹੀ ਸੀ।

Tags: Bigg Boss 10 Nitibha Kaul Photoshoot ਬਿੱਗ ਬੌਸ 10 ਨਿਤਿਭਾ ਕੌਲ ਫੋਟੋਸ਼ੂਟ